7 ਮਹੀਨੇ ਦੀ ਗਰਭਵਤੀ ਨੂੰ ਢਿੱਡ 'ਚ ਲੱਗੀ ਗੋਲੀ, ਮੌਤ ਨਾਲ ਲੜ ਬੱਚੇ ਨੂੰ ਜਨਮ ਦੇਣ ਮਗਰੋਂ ਤੋੜਿਆ ਦਮ

05/20/2022 12:26:21 PM

ਬਾਲਟੀਮੋਰ - ਇਕ ਮਾਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਹਰ ਮੁਸੀਬਤ ਨਾਲ ਲੜ ਪੈਂਦੀ ਹੈ। ਅਜਿਹਾ ਹੀ ਕੁੱਝ ਕੀਤਾ ਅਮਰੀਕਾ ਦੇ ਬਾਲਟੀਮੋਰ ਦੀ ਇਕ 7 ਮਹੀਨੇ ਦੀ ਗਰਭਵਤੀ ਔਰਤ ਨੇ, ਜੋ ਆਪਣੇ ਬੱਚੇ ਨੂੰ ਜਨਮ ਦੇਣ ਲਈ ਮੌਤ ਨਾਲ ਲੜ ਪਈ ਅਤੇ ਬੱਚੇ ਨੂੰ ਸਹੀ ਸਲਾਮਤ ਜਨਮ ਦੇਣ ਤੋਂ ਬਾਅਦ ਦਮ ਤੋੜਿਆ। ਦਰਅਸਲ ਮਹਿਲਾ ਦੇ ਢਿੱਡ ਵਿਚ ਗੋਲੀ ਲੱਗੀ ਸੀ ਪਰ ਉਸ ਨੇ ਆਪਣੇ ਆਖ਼ਰੀ ਸਾਹਾਂ ਤੱਕ ਬੱਚੇ ਨੂੰ ਜ਼ਿੰਦਗੀ ਦੇਣ ਲਈ ਜੰਗ ਲੜੀ। ਇਸ ਹਮਲੇ ਵਿਚ ਬੱਚੇ ਦੀ ਮਾਂ 38 ਸਾਲਾ ਅੰਜੇਲ ਮੋਰਗਨ ਹੀਥਰ ਅਤੇ ਪਿਤਾ ਯਾਮੇਲ ਮੋਂਟੇਗ ਦੋਵਾਂ ਦੀ ਮੌਤ ਹੋ ਗਈ। ਅੰਜੇਲ ਮੋਰਗਨ ਹੀਥਰ ਅਤੇ ਯਾਮੇਲ ਮੋਂਟੇਗ ਗਰਲਫਰੈਂਡ ਅਤੇ ਬੁਆਏਫਰੈਂਡ ਸਨ। ਦੋਵਾਂ ਨੂੰ ਬੇਸਬਰੀ ਨਾਲ ਆਪਣੇ ਇਸ ਆਉਣ ਵਾਲੇ ਬੱਚੇ ਦਾ ਇੰਤਜ਼ਾਰ ਸੀ।

ਇਹ ਵੀ ਪੜ੍ਹੋ: 'ਜੇਲੇਂਸਕੀ' ਦੇ ਪਿਆਰ 'ਚ ਪਾਗਲ ਪੁਤਿਨ ਦੀ ਧੀ ਕੈਟਰੀਨਾ, 5 ਸਾਲਾਂ ਤੋਂ ਹੈ ਰਿਲੇਸ਼ਨਸ਼ਿਪ 'ਚ

PunjabKesari

ਡੇਲੀਮੇਲ ਦੀ ਖ਼ਬਰ ਵੀਰਵਾਰ ਰਾਤ ਨੂੰ ਹੋਈ ਹਿੰਸਾ ਵਿਚ ਸ਼ਹਿਰ ਬਾਲਟੀਮੋਰ ਵਿਚ ਜਦੋਂ ਇਹ ਜੋੜਾ ਸੜਕ ਕੰਢੇ ਖੜ੍ਹਾ ਸੀ ਤਾਂ ਕਾਰ ਵਿਚ ਆਏ ਕੁੱਝ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਪੀੜਤਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਯਾਮੇਲ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਅੰਜੇਲ ਨੇ ਗਰਭ ਵਿਚ ਪਲ ਰਹੇ 7 ਮਹੀਨੇ ਦੇ ਬੱਚੇ ਨੂੰ ਜਨਮ ਦੇਣ ਮਗਰੋਂ ਦਮ ਤੋੜ ਦਿੱਤਾ। ਪੁਲਸ ਅਨੁਸਾਰ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ, ਕਿਉਂਕਿ ਡਿਲੀਵਰੀ ਐਮਰਜੈਂਸੀ ਹੋਈ ਹੈ ਅਤੇ ਬੱਚਾ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੈ।

ਇਹ ਵੀ ਪੜ੍ਹੋ: ਕੈਨੇਡਾ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, Huawei ਅਤੇ ZTE ਉਤਪਾਦਾਂ 'ਤੇ ਲਗਾਈ ਪਾਬੰਦੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News