ਕਰਮਚਾਰੀਆਂ ਨੂੰ ਧਮਕਾਉਣ ਦੇ ਦੋਸ਼ਾਂ ਤੋਂ ਪ੍ਰੀਤੀ ਪਟੇਲ ਦੇ ਮੁਕਤ ਹੋਣ ਦੀ ਉਮੀਦ
Thursday, Apr 30, 2020 - 03:44 AM (IST)
ਲੰਡਨ - ਬਿ੍ਰਟਿਸ਼ ਮੀਡੀਆ ਦੀ ਇਕ ਰਿਪੋਰਟ ਮੁਤਾਬਕ ਇਕ ਜਾਂਚ ਵਿਚ ਬਿ੍ਰਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੇ ਉਨਾਂ ਦੋਸ਼ਾਂ ਤੋਂ ਮੁਕਤ ਹੋਣ ਦੀ ਪੂਰੀ ਉਮੀਦ ਹੈ, ਜਿਨ੍ਹਾਂ ਵਿਚ ਕਿਹਾ ਗਿਆ ਸੀ ਉਨ੍ਹਾਂ ਨੇ ਆਪਣੇ ਦਫਤਰ ਅਤੇ ਉਨ੍ਹਾਂ ਦੇ ਤਹਿਤ ਆਉਣ ਵਾਲੇ ਹੋਰ ਦਫਤਰਾਂ ਵਿਚ ਲੋਕ ਸੇਵਕਾਂ ਨੂੰ ਧਮਕਾਇਆ। ਅਧਿਕਾਰਕ ਰੂਪ ਤੋਂ ਜਾਂਚ ਅਜੇ ਜਾਰੀ ਹੈ ਪਰ ਪਟੇਲ ਦੇ ਸਹਿਯੋਗੀਆਂ ਦਾ ਦਾਅਵਾ ਹੈ ਕਿ ਅਧਿਕਾਰੀਆਂ ਨੇ ਸਾਰੀਆਂ ਜਾਣਕਾਰੀਆਂ ਦੀ ਸਮੀਖਿਆ ਕੀਤੀ ਹੈ ਅਤੇ ਭਾਰਤੀ ਮੂਲ ਦੀ ਸੀਨੀਅਰ ਕੈਬਨਿਟ ਮੰਤਰੀ ਖਿਲਾਫ ਕੋਈ ਸਬੂਤ ਨਹੀਂ ਪਾਇਆ ਹੈ।
'ਦਿ ਡੇਲੀ ਟੈਲੀਗ੍ਰਾਫ' ਨੇ ਬੁੱਧਵਾਰ ਨੂੰ ਕਿਹਾ ਕਿ ਕੈਬਨਿਟ ਸਕੱਤਰ ਸਰ ਮਾਰਕ ਸੇਡਵਿਲ ਵੱਲੋਂ ਪਿਛਲੇ ਹਫਤੇ ਰਿਪੋਰਟ ਪੂਰੀ ਕਰ ਲਈ ਗਈ ਸੀ ਅਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਕੋਰੋਨਾ ਤੋਂ ਠੀਕ ਹੋ ਕੇ ਸੋਮਵਾਰ ਨੂੰ 10 ਡਾਓਨਿੰਗ ਸਟ੍ਰੀਟ ਵਾਪਸ ਆਉਣ 'ਤੇ ਉਨ੍ਹਾਂ ਨੇ ਇਹ ਰਿਪੋਰਟ ਦਿੱਤੀ ਗਈ। ਪਟੇਲ ਦੇ ਰੁਜ਼ਗਾਰ ਮੰਤਰੀ ਰਹਿਣ ਦੌਰਾਨ ਉਨ੍ਹਾਂ ਦੇ ਨਾਲ ਕਾਰਜ ਅਤੇ ਪੈਨਸ਼ਨ ਵਿਚ ਕੰਮ ਕਰ ਚੁੱਕੇ ਸਾਬਕਾ ਮੰਤਰੀ ਇਆਨ ਡੰਕਨ ਸਮਿਥ ਨੇ ਅਖਬਾਰ ਨੂੰ ਦੱਸਿਆ ਕਿ ਜਾਂਚ ਵਿਚ ਮੈਂ ਬਿਲਕੁਲ ਸਪੱਸ਼ਟ ਸੀ ਕਿ ਉਨ੍ਹਾਂ ਖਿਲਾਫ ਕੋਈ ਦੋਸ਼ ਹੀਂ ਸੀ, ਨਾ ਹੀ ਉਸ ਵੇਲੇ ਉਨ੍ਹਾਂ ਤੋਂ ਕਈ ਪੁੱਛਗਿਛ ਕੀਤੀ ਗਈ ਸੀ।
ਜਾਨਸਨ ਦੇ ਮੰਤਰੀ ਲਈ ਬਿ੍ਰਟੇਨ ਵਿਚ ਲਾਗੂ ਚੋਣ ਜ਼ਾਬਤੇ ਦੇ ਤਹਿਤ ਇਸ ਅੰਦਰੂਨੀ ਜਾਂਚ ਲਈ ਆਦੇਸ਼ ਦਿੱਤੇ ਸਨ ਕਿਉਂਕਿ ਗ੍ਰਹਿ ਮੰਤਰਾਲੇ ਦੇ ਸਭ ਤੋਂ ਸੀਨੀਅਰ ਨੌਕਰਸ਼ਾਹ ਸਰ ਫਿਲੀਪ ਰੂਟਨਮ ਨੇ ਪਟੇਲ 'ਤੇ ਉਂਗਲੀ ਚੁੱਕਦੇ ਹੋਏ ਨਾਟਕੀ ਰੂਪ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪਟੇਲ ਅਤੇ ਗ੍ਰਹਿ ਮੰਤਰਾਲੇ ਖਿਲਾਫ ਅਲੱਗ ਤੋਂ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਹੁਣ ਅੰਦਰੂਨੀ ਜਾਂਚ ਵਿਚ ਪ੍ਰੀਤੀ 'ਤੇ ਲੱਗੇ ਦੋਸ਼ਾਂ ਦੇ ਸਮਰਥ ਵਿਚ ਕੁਝ ਨਾ ਮਿਲਣ ਦੀ ਗੱਲ ਸਾਹਮਣੇ ਆਉਣ 'ਤੇ ਵਿਰੋਧੀ ਹੁਣ ਇਸ ਰਿਪੋਰਟ ਨੂੰ ਜਨਤਕ ਕੀਤੇ ਜਾਣ ਦੀ ਮੰਗ ਕਰ ਰਹੇ ਹਨ।