ਤਹਿਰਾਨ ’ਚ ਤਕਰੀਬਨ ਦੋ ਸਾਲ ਬਾਅਦ ਜਨਤਕ ਤੌਰ ’ਤੇ ਅਦਾ ਕੀਤੀ ਗਈ ਨਮਾਜ਼

Friday, Oct 22, 2021 - 05:42 PM (IST)

ਤਹਿਰਾਨ ’ਚ ਤਕਰੀਬਨ ਦੋ ਸਾਲ ਬਾਅਦ ਜਨਤਕ ਤੌਰ ’ਤੇ ਅਦਾ ਕੀਤੀ ਗਈ ਨਮਾਜ਼

ਤਹਿਰਾਨ (ਏ. ਪੀ.)-ਈਰਾਨ ਦੇ ਵਿਸ਼ਵ ਪੱਧਰੀ ਕੋਰੋਨਾ ਮਹਾਮਾਰੀ ਦੀ ਲਪੇਟ ’ਚ ਆਉਣ ਤੋਂ ਤਕਰੀਬਨ 20 ਮਹੀਨਿਆਂ ਬਾਅਦ ਰਾਜਧਾਨੀ ਤਹਿਰਾਨ ’ਚ ਪਹਿਲੀ ਵਾਰ ਜਨਤਕ ਤੌਰ ’ਤੇ ਸ਼ੁੱਕਰਵਾਰ ਦੀ ਮੁੱਖ ਨਮਾਜ਼ ਅਦਾ ਕੀਤੀ ਗਈ। ਆਯੋਜਕਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਤਹਿਰਾਨ ਯੂਨੀਵਰਸਿਟੀ ’ਚ ਆਯੋਜਿਤ ਜਨਤਕ ਨਮਾਜ਼ ’ਚ ਹਿੱਸਾ ਲੈਣ ਵਾਲੇ ਸੈਂਕੜੇ ਨਮਾਜ਼ੀਆਂ ਦੀ ਸੁਰੱਖਿਆ ਲਈ ਸਾਰੇ ਸਿਹਤ ਪ੍ਰੋਟੋਕਾਲਜ਼ ਦੀ ਪਾਲਣਾ ਕੀਤੀ ਜਾਵੇਗੀ। ਈਰਾਨ ਦੀ ਰਾਸ਼ਟਰੀ ਕੋਰੋਨਾ ਵਾਇਰਸ ਟਾਸਕਫੋਰਸ ਨੇ ਜਨਤਕ ਨਮਾਜ਼ ਦੀ ਆਗਿਆ ਦਿੱਤੀ ਹੈ। ਟਾਸਕਫੋਰਸ ਦੇ ਹੁਕਮ ’ਤੇ ਹੀ ਇਸ ਨੂੰ ਬੰਦ ਕੀਤਾ ਗਿਆ ਸੀ।

ਰਾਜਧਾਨੀ ਤੋਂ ਇਲਾਵਾ ਈਰਾਨ ਦੇ ਹੋਰ ਸ਼ਹਿਰਾਂ ’ਚ ਵੀ ਸ਼ੁੱਕਰਵਾਰ ਦੀ ਜਨਤਕ ਨਮਾਜ਼ ਅਦਾ ਕੀਤੀ ਗਈ, ਖਾਸ ਕਰਕੇ ਛੋਟੇ ਕਸਬਿਆਂ ਵਿਚ। ਮਸਜਿਦਾਂ ਨੂੰ ਅਕਤੂਬਰ ਦੇ ਸ਼ੁਰੂ ਤੋਂ ਅਜਿਹੇ ਸਮਾਗਮਾਂ ਦੇ ਆਯੋਜਨ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ। ਇਹ ਕਦਮ ਇਸ ਲਈ ਵੀ ਚੁੱਕਿਆ ਗਿਆ ਹੈ ਕਿਉਂਕਿ ਈਰਾਨ ’ਚ ਅੰਤਰਰਾਸ਼ਟਰੀ ਇਸਲਾਮੀ ਯੂਨਿਟੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਲਈ 400 ਤੋਂ ਵੱਧ ਮੁਸਲਿਮ ਵਿਦਵਾਨ ਅਤੇ ਧਾਰਮਿਕ ਨੇਤਾ ਇਸ ’ਚ ਹਿੱਸਾ ਲੈਣ ਲਈ ਤਹਿਰਾਨ ’ਚ ਹਨ।


author

Manoj

Content Editor

Related News