PPP ਨੇਤਾ ਨੇ ਪਾਕਿ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ, ਸੈਨੇਟ ਚੋਣਾਂ ਲਈ ਮੰਗਿਆ ਸਮਾਂ
Monday, Feb 15, 2021 - 01:42 AM (IST)
ਇਸਲਾਮਾਬਾਦ-ਪਾਕਿਸਤਾਨ ਪੀਪੁਲਸ ਪਾਰਟੀ (ਪੀ.ਪੀ.ਪੀ.) ਨੇ ਸ਼ੁੱਕਰਵਾਰ ਨੂੰ ਸਮੇਂ ਦੀ ਕਮੀ ਅਤੇ ਕਾਨੂੰਨੀ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਆਉਣ ਵਾਲੀਆਂ ਸੈਨੇਟ ਚੋਣਾਂ ਲਈ ਉਮੀਦਵਾਰਾਂ ਦੇ ਫਾਰਮ ਜਮਾ ਕਰਨ ਦੀ ਸਮੇਂ ਸੀਮਾ ਵਧਾਉਣ ਲਈ ਪਾਕਿਸਤਾਨ ਦੀ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ।
ਮੁੱਖ ਚੋਣ ਕਮਿਸ਼ਨ ਨੂੰ ਲਿਖੇ ਪੱਤਰ 'ਚ ਪੀ.ਪੀ.ਪੀ. ਦੇ ਜਨਰਲ ਸਕੱਤਰ ਨਈਅਰ ਹੁਸੈਨ ਬੁਖਾਰੀ ਨੇ ਕਿਹਾ ਕਿ ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਦਿੱਤਾ ਗਿਆ ਸਮਾਂ ਕਾਫੀ ਨਹੀਂ ਹੈ।
ਇਹ ਵੀ ਪੜ੍ਹੋ -ਬੰਗਲਾਦੇਸ਼ 'ਚ 28 ਫਰਵਰੀ ਤੱਕ ਬੰਦ ਰਹਿਣਗੇ ਸਕੂਲ : ਰਿਪੋਰਟ
ਉਨ੍ਹਾਂ ਨੇ ਕਿਹਾ ਕਿ ਸੰਘ ਦੇ ਵੱਖ-ਵੱਖ ਪੱਧਰਾਂ ਨੂੰ ਆਖਿਰੀ ਰੂਪ ਦੇ ਲਈ ਹੋਰ ਵਧੇਰੇ ਸਮਾਂ ਦੇਣ ਦੀ ਲੋੜ ਹੈ। ਪੱਤਰ ਮੁਤਾਬਕ, ਈ.ਸੀ.ਪੀ. ਨੇ 12 ਫਰਵਰੀ ਨੂੰ ਚੋਣ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਅਤੇ ਨਾਮਜ਼ਦ ਪੱਤਰ ਜਮਾ ਕਰਨ ਲਈ ਸਿਰਫ ਦੋ ਦਿਨ ਦਾ ਸਮਾਂ ਦਿੱਤਾ ਹੈ।ਬੁਖਾਰੀ ਨੇ ਕਿਹਾ ਕਿ ਇਸ 'ਚ ਬਿਨੈ ਪੱਤਰ ਨੂੰ ਬੁਲਾਉਣਾ, ਜਾਂਚ ਕਰਨਾ, ਸੰਸਦੀ ਬੋਰਡ ਦਾ ਗਠਨ ਕਰਨਾ, ਉਮੀਦਵਾਰਾਂ ਨੂੰ ਟਿਕਟ ਦੇਣ ਤੋਂ ਪਹਿਲਾਂ ਇੰਟਰਵਿਊ ਕਰਨਾ ਸ਼ਾਮਲ ਹੈ। ਬੁਖਾਰੀ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਕਰਨ 'ਚ ਸਮਾਂ ਲੱਗਦਾ ਹੈ। ਪੀ.ਪੀ.ਪੀ. ਨੇਤਾ ਨੇ ਦਾਅਵਾ ਕੀਤਾ ਕਿ ਬੈਂਕ ਬ੍ਰਾਂਚਾ ਹਰੇਕ ਮਾਮਲੇ ਦੀ ਜਾਂਚ ਅਤੇ ਮਨਜ਼ੂਰੀ ਲਈ ਆਪਣੇ ਸੰਬੰਧਿਤ ਮੁੱਖ ਦਫਤਰਾਂ ਨੂੰ ਭੇਜਦੀ ਹੈ ਅਤੇ ਇਕ ਜਾਂ ਦੋ ਦਿਨਾਂ 'ਚ ਬੈਂਕ ਖਾਤਾ ਖੋਲ੍ਹਣ ਲਈ ਮਨਜ਼ੂਰੀ ਪ੍ਰਾਪਤ ਕਰਨਾ ਸੰਭਵ ਨਹੀਂ ਸੀ।
ਇਹ ਵੀ ਪੜ੍ਹੋ -14.70 ਲੱਖ ਆਬਾਦੀ ਵਾਲੇ ਇਸ ਸੂਬੇ 'ਚ ਮਿਲੇ 3 ਕੋਰੋਨਾ ਪਾਜ਼ੇਟਿਵ ਮਰੀਜ਼, ਲਾਇਆ ਗਿਆ ਸਖਤ ਲਾਕਡਾਊਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।