ਪਾਕਿ: ਸੋਗ ਸਮਾਗਮ ''ਚ ਗਈ ਪੀਪੀਪੀ ਵਿਧਾਇਕਾ ਦੀ ਗੋਲੀ ਮਾਰ ਕੇ ਹੱਤਿਆ

Sunday, Feb 16, 2020 - 05:13 PM (IST)

ਪਾਕਿ: ਸੋਗ ਸਮਾਗਮ ''ਚ ਗਈ ਪੀਪੀਪੀ ਵਿਧਾਇਕਾ ਦੀ ਗੋਲੀ ਮਾਰ ਕੇ ਹੱਤਿਆ

ਕਰਾਚੀ- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਸੱਤਾਧਾਰੀ ਪਾਕਿਸਤਾਨ ਪੀਪਲਸ ਪਾਰਟੀ ਦੀ ਇਕ ਮਹਿਲਾ ਵਿਧਾਇਕ ਦੀ ਨੌਸ਼ਹਿਰਾ ਫਿਰੋਜ਼ ਜ਼ਿਲੇ ਵਿਚ ਸ਼ਨੀਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਿੰਧ ਪੁਲਸ ਨੇ ਦੱਸਿਆ ਕਿ ਸੂਬਾਈ ਵਿਧਾਨਸਭਾ ਦੀ ਮੈਂਬਰ ਸ਼ਹਿਨਾਜ਼ ਅੰਸਾਰੀ ਦੀ ਉਹਨਾਂ ਦੇ ਹੀ ਇਕ ਰਿਸ਼ਤੇਦਾਰ ਦੇ ਭਤੀਜੇ ਨੇ ਹੱਤਿਆ ਕੀਤੀ ਹੈ। ਦੋਸ਼ੀ ਉਹਨਾਂ ਦੇ ਰਿਸ਼ਤੇਦਾਰ ਜਾਹਿਦ ਖੋਕਰ ਦੀ ਭਤੀਜਾ ਹੈ। ਖੋਕਰ ਦਾ ਹਾਲ ਵਿਚ ਦਿਹਾਂਤ ਹੋਇਆ ਸੀ। 

ਸੁਰੱਖਿਅਤ ਸੀਟ ਨਾਲ ਵਿਧਾਨਸਭਾ ਦੇ ਲਈ ਨਾਮਜ਼ਦ ਅੰਸਾਰੀ, ਖੋਕਰ ਦੇ 40ਵੇਂ ਵਿਚ ਸ਼ਾਮਲ ਹੋਣ ਲਈ ਗਈ ਸੀ, ਤਦੇ ਇਹ ਹਮਲਾ ਹੋਇਆ। ਜਿਓ ਨਿਊਜ਼ ਨੇ ਡਾਕਟਰਾਂ ਦੇ ਹਵਾਲੇ ਨਾਲ ਖਬਰ ਦਿੱਤੀ ਕਿ ਉਹਨਾਂ ਨੂੰ ਇਕ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤ ਐਲਾਨ ਦਿੱਤਾ। ਪੁਲਸ ਦੇ ਮੁਤਾਬਕ ਅੰਸਾਰੀ ਨੇ ਉਹਨਾਂ ਦੇ ਅਤੇ ਖੋਕਰ ਦੇ ਭਤੀਜੇ ਦੇ ਵਿਚਾਲੇ ਤਣਾਅ ਦੇ ਬਾਵਜੂਦ ਸੋਗ ਸਭਾ ਵਿਚ ਜਾਣ ਦਾ ਫੈਸਲਾ ਲਿਆ। ਪੁਲਸ ਨੇ ਕਿਹਾ ਕਿ ਇਸ ਗੱਲ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾਵੇਗੀ ਕਿ ਇਸ ਹਮਲੇ ਵਿਚ ਕਿੰਨੇ ਲੋਕ ਸ਼ਾਮਲ ਹਨ। ਸ਼ੁਰੂਆਤੀ ਰਿਪੋਰਟ ਵਿਚ ਸੰਕੇਤ ਦਿੱਤਾ ਗਿਆ ਸੀ ਕਿ ਹਮਲਾ ਜ਼ਮੀਨੀ ਵਿਵਾਦ ਦੇ ਕਾਰਨ ਹੋਇਆ ਹੈ। ਪੀਪੀਪੀ ਮੁਖੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਅੰਸਾਰੀ ਦੀ ਹੱਤਿਆ ਦੀ ਸਖਤ ਨਿੰਦਾ ਕੀਤੀ ਹੈ।


author

Baljit Singh

Content Editor

Related News