ਇਕਵਾਡੋਰ ਦੇ ਰਾਸ਼ਟਰਪਤੀ ਨੇ ਖੋਹੀਆਂ ਉਪ-ਰਾਸ਼ਟਰਪਤੀ ਦੀਆਂ ਸਾਰੀਆਂ ਸ਼ਕਤੀਆਂ
Friday, Aug 04, 2017 - 03:45 PM (IST)
ਕਵੀਟੋ— ਇਕਵਾਡੋਰ ਦੇ ਰਾਸ਼ਟਰਪਤੀ ਲੇਨਿਨ ਮੋਰੇਨੋ ਨੇ ਉਪ-ਰਾਸ਼ਟਰਪਤੀ ਜਾਰਜ ਗਲਾਸ ਦੀਆਂ ਸਾਰੀਆਂ ਸ਼ਕਤੀਆਂ ਖੋਹ ਲਈਆਂ ਹਨ। ਰਾਸ਼ਟਰਪਤੀ ਨੇ ਇਹ ਕਦਮ ਗਲਾਸ 'ਤੇ ਭ੍ਰਿਸ਼ਟਾਚਾਰ ਦੇ ਕਈ ਦੋਸ਼ ਲੱਗਣ ਮਗਰੋਂ ਚੁੱਕਿਆ ਹੈ। ਬੀਤੀ 24 ਮਈ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੇ ਮੋਰੇਨੋ ਨੇ ਗਲਾਸ ਨੂੰ ਅਹੁਦੇ ਤੋਂ ਨਹੀਂ ਹਟਾਇਆ ਹੈ ਪਰ ਉਨ੍ਹਾਂ ਦੀਆਂ ਸਾਰੀਆਂ ਸ਼ਕਤੀਆਂ ਖੋਹੇ ਜਾਣ ਦਾ ਹੁਕਮ ਜਾਰੀ ਕੀਤਾ ਹੈ। ਗਲਾਸ ਨੇ ਸਾਲ 2013 ਵਿਚ ਉਪ-ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ 'ਤੇ ਵਿਰੋਧੀ ਪਾਰਟੀ ਨੇ ਭ੍ਰਿਸ਼ਟਾਚਾਰ ਦੇ ਕਈ ਦੋਸ਼ ਲਾਏ ਹਨ। ਇਨ੍ਹਾਂ ਦੋਸ਼ਾਂ ਵਿਚ ਤੇਲ ਖੇਤਰ ਨਾਲ ਜੁੜਿਆ ਵੱਡਾ ਘਪਲਾ ਓਡੇਬ੍ਰੇਚ ਵੀ ਸ਼ਾਮਲ ਹੈ।
