ਟੋਰਾਂਟੋ ਦੇ ਕੁਝ ਘਰਾਂ ਦੀ ਬੱਤੀ ਗੁੱਲ, ਕੜਾਕੇ ਦੀ ਠੰਡ ''ਚ ਲੋਕ ਪਰੇਸ਼ਾਨ

Thursday, Feb 11, 2021 - 01:21 PM (IST)

ਟੋਰਾਂਟੋ ਦੇ ਕੁਝ ਘਰਾਂ ਦੀ ਬੱਤੀ ਗੁੱਲ, ਕੜਾਕੇ ਦੀ ਠੰਡ ''ਚ ਲੋਕ ਪਰੇਸ਼ਾਨ

ਟੋਰਾਂਟੋ- ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਬੀਤੇ ਦਿਨ ਕੁਝ ਘਰਾਂ ਦੀ ਬੱਤੀ ਗੁੱਲ ਰਹਿਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਹਨ੍ਹੇਰੇ ਵਿਚ ਹੀ ਰਹਿਣਾ ਪਿਆ। ਹੱਡ ਚੀਰਵੀਂ ਠੰਡ ਦੌਰਾਨ ਲੋਕ ਹੀਟਰ ਨਾ ਲਗਾ ਸਕੇ ਜਿਸ ਕਾਰਨ ਬੱਚਿਆਂ ਤੇ ਬਜ਼ੁਰਗਾਂ ਨੂੰ ਬਹੁਤ ਮੁਸ਼ਕਲ ਰਹੀ। 

ਦੱਸ ਦਈਏ ਕਿ ਇੱਥੇ ਰਾਤ ਸਮੇਂ ਤਾਪਮਾਨ -10 ਡਿਗਰੀ ਸੈਲਸੀਅਸ ਹੋ ਗਿਆ ਸੀ, ਇੰਨੀ ਠੰਡ ਵਿਚ ਬਿਨਾਂ ਹੀਟਰ ਬਿਨਾਂ ਲੋਕਾਂ ਦਾ ਗੁਜ਼ਾਰਾ ਔਖਾ ਹੁੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਤੀਜੀ ਧਿਰ ਵਲੋਂ ਠੇਕੇ 'ਤੇ ਕੰਮ ਦਿੱਤਾ ਗਿਆ ਸੀ, ਜਿਸ ਕਾਰਨ ਕੁਝ ਘਰਾਂ ਦੀ ਬੱਤੀ ਗੁੱਲ ਹੋ ਗਈ। 

ਟੋਰਾਂਟੋ ਹਾਈਡਰੋ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ 10 ਇਮਾਰਤਾਂ ਦੀ ਬੱਚੀ ਗੁੱਲ ਰਹੀ ਤੇ ਇਹ ਅਜੇ ਵੀਰਵਾਰ ਸਵੇਰ ਤੱਕ ਠੀਕ ਨਹੀਂ ਹੋ ਸਕੇਗੀ। ਇਹ ਖ਼ਬਰ ਲੋਕਾਂ ਲਈ ਬਹੁਤ ਚਿੰਤਾ ਵਾਲੀ ਹੈ ਕਿਉਂਕਿ ਠੰਡੀਆਂ ਹਵਾਵਾਂ ਤੇ ਕੜਾਕੇ ਦੀ ਠੰਡ ਵਿਚ ਲੋਕਾਂ ਦਾ ਬਿਨਾਂ ਹੀਟਰਾਂ ਦੇ ਰਹਿਣਾ ਬਹੁਤ ਮੁਸ਼ਕਲ ਹੈ। ਲੋਕਾਂ ਦੀ ਮਦਦ ਲਈ ਟੋਰਾਂਟੋ ਫਾਇਰ ਵਲੋਂ ਮਦਦ ਕੀਤੇ ਜਾਣ ਦੀ ਗੱਲ ਆਖੀ ਗਈ ਹੈ। 


author

Lalita Mam

Content Editor

Related News