ਚੀਨ ''ਚ ਊਰਜਾ ਸੰਕਟ ਗਹਿਰਾਇਆ, ਪ੍ਰਮੁੱਖ ਕੰਪਨੀਆਂ ਨੂੰ ਉਤਪਾਦਨ ਬੰਦ ਕਰਨ ਦੇ ਨਿਰਦੇਸ਼

Sunday, Aug 21, 2022 - 10:56 AM (IST)

ਚੀਨ ''ਚ ਊਰਜਾ ਸੰਕਟ ਗਹਿਰਾਇਆ, ਪ੍ਰਮੁੱਖ ਕੰਪਨੀਆਂ ਨੂੰ ਉਤਪਾਦਨ ਬੰਦ ਕਰਨ ਦੇ ਨਿਰਦੇਸ਼

ਬੀਜਿੰਗ- ਚੀਨ 'ਚ ਮਹਾਮਾਰੀ ਦੇ ਕਾਰਨ ਲਾਗੂ ਜੀਰੋ ਕੋਵਿਡ ਨੀਤੀ ਨੇ ਦੇਸ਼ ਦੀ ਅਸਥਿਰਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਆਰਥਿਕ ਚਣੌਤੀਆਂ ਦਾ ਸਾਹਮਣਾ ਕਰ ਰਹੇ ਚੀਨ ਦੇ ਸਾਹਮਣੇ ਹੁਣ ਊਰਜਾ ਸੰਕਟ ਦੇ ਰੂਪ 'ਚ ਇਕ ਨਵੀਂ ਮੁਸ਼ਕਲ ਆ ਕੇ ਖੜ੍ਹੀ ਹੋਈ ਹੈ। ਦੇਸ਼ ਦੇ ਦੱਖਣੀ ਇਲਾਕੇ 'ਚ ਤੇਜ਼ ਗਰਮੀ ਪੈ ਰਹੀ ਹੈ। ਬਿਜਲੀ ਦੀ ਘਾਟ ਨਾਲ ਜੂਝ ਰਹੇ ਚੀਨ ਦੇ ਇਸ ਖੇਤਰ 'ਚ ਕਈ ਫੈਕਟਰੀਆਂ ਹਨ ਜੋ ਆਟੋਮੋਬਾਇਲਸ ਅਤੇ ਕੰਪਿਊਟਰਸ ਦਾ ਉਤਪਾਦਨ ਕਰਦੀ ਹੈ। 
ਪਰ ਸਥਾਨਕ ਸਰਕਾਰ ਨੇ ਹੁਣ ਊਰਜਾ ਸੁਰੱਖਿਆ ਦੇ ਮੱਦੇਨਜ਼ਰ ਉਤਪਾਦਨ ਨੂੰ ਘੱਟ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਤਰ੍ਹਾਂ ਮੈਨਿਊਫੈਕਚਰਿੰਗ ਹਬ ਕਹਾਉਣ ਵਾਲੀ ਸਿਚੁਆਨ ਪ੍ਰਾਂਤ 'ਚ ਫੈਕਟਰੀਆ ਹੁਣ ਬੰਦ ਹੋ ਰਹੀਆਂ ਹਨ। ਰਿਪੋਰਟਾਂ ਅਨੁਸਾਰ ਇਸ ਪਹਿਲ ਨਾਲ ਫਾਰਸਕਾਨ ਤਕਨਾਲੋਜੀ, ਟੋਇਟਾ ਮੋਟਰ ਕਾਰਪ, ਵਾਕਸਵੈਗਨ ਅਤੇ ਟੇਸਲਾ ਬੈਟਰੀ ਸਪਲਾਇਰ  CATL  ਵਰਗੀਆਂ ਕੰਪਨੀਆਂ 'ਤੇ ਅਸਰ ਹੋਵੇਗਾ। ਉਧਰ ਅਨੇਕਾਂ ਪ੍ਰਾਂਤ ਗਰਮੀ ਦੀ ਭਿਆਨਕ ਮਾਰ ਨਾਲ ਜੂਝ ਰਹੇ ਹਨ। ਉਧਰ ਕਈ ਇਲਾਕੇ ਹਨ ਜੋ ਹੜ੍ਹ 'ਚ ਵਹਿ ਗਏ। ਦੇਸ਼ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਰਾਸ਼ਟਰਪਤੀ ਸ਼ੀ ਜਿਨਪਿੰਗ ਚਿੰਤਿਤ ਹਨ। ਦਰਅਸਲ ਉਹ ਆਪਣੇ ਕਾਰਜਕਾਲ ਨੂੰ ਪੰਜ ਸਾਲ ਹੋਰ ਵਧਾਉਣ ਦੇ ਜੁਗਾੜ 'ਚ ਹਨ ਅਜਿਹੇ 'ਚ ਦੇਸ਼ ਦੇ ਆਰਥਿਕ ਹਾਲਤ ਨੇ ਉਨ੍ਹਾਂ ਨੂੰ ਚਿੰਤਿਤ ਕਰ ਦਿੱਤਾ ਹੈ।
ਕੰਮਿਊਨਿਟੀ ਪਾਰਟੀ ਦੀ ਨੈਸ਼ਨਲ ਕਾਂਗਰਸ ਮੀਟਿੰਗ ਹਰ ਪੰਜ ਸਾਲ 'ਤੇ ਹੁੰਦੀ ਹੈ। ਜਿਥੇ ਵੱਡੇ ਫ਼ੈਸਲੇ ਅਤੇ ਅਗਵਾਈ 'ਚ ਬਦਲਾਅ ਦੀ ਘੋਸ਼ਣਾ ਹੁੰਦੀ ਹੈ। 20ਵਾਂ ਪਾਰਟੀ ਕਾਂਗਰਸ ਬੀਜਿੰਗ 'ਚ ਇਸ ਸਾਲ ਹੋਇਆ। ਇਸ 'ਚ ਸੀਨੀਅਰ ਅਹੁਦਿਆਂ 'ਤੇ ਨਵੇਂ ਚਿਹਰਿਆਂ ਦੀ ਉਮੀਦ ਕੀਤੀ ਗਈ ਅਤੇ ਸ਼ੀ ਚਿਨਫਿੰਗ ਦੀ ਸੱਤਾ 'ਚ ਤੀਜੇ ਕਾਰਜਕਾਲ ਨੂੰ ਲੈ ਕੇ ਵੀ ਫ਼ੈਸਲਾ ਹੋਇਆ। ਦੇਸ਼ ਦੀ ਸੱਤਾਧਾਰੀ ਕੰਮਿਊਨਿਟਸ ਪਾਰਟੀ ਦੇ ਸਾਹਮਣੇ ਸਟਡਾਊਨ ਇਕ ਨਵੀਂ ਚੁਣੌਤੀ ਹੈ।
ਦਹਾਕਿਆਂ 'ਚ ਮਜ਼ਬੂਤ ​​ਨੇਤਾ ਦੇ ਤੌਰ 'ਤੇ ਉਭਰੇ ਸ਼ੀ ਪਰੰਪਰਾ ਨੂੰ ਤੋੜਣ ਦੀ ਕੋਸ਼ਿਸ਼ 'ਚ ਹਨ। ਉਹ ਦੇਸ਼ ਦੀ ਸੱਤਾ 'ਤੇ ਆਪਣੇ ਤੀਜੇ ਕਾਰਜਕਾਲ ਦੀ ਉਮੀਦ 'ਚ ਹਨ। ਸ਼ੀ ਅਤੇ ਉਨ੍ਹਾਂ ਦੀ ਟੀਮ ਸਥਾਨਕ ਅਥਾਰਿਟੀ ਦੇ ਨਾਲ ਮਿਲ ਕੇ ਛੇਤੀ ਤੋਂ ਛੇਤੀ ਮੁਸ਼ਕਲਾਂ ਦਾ ਹੱਲ ਚਾਹੁੰਦੀ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਹਾਲਤ ਇੰਨੇ ਆਸਾਨ ਨਹੀਂ ਹਨ ਕਿ ਇਸ ਦਾ ਹੱਲ ਕੀਤਾ ਜਾਵੇ। 


author

Aarti dhillon

Content Editor

Related News