ਅਮਰੀਕਾ 'ਚ ਵਧਿਆ 'ਗਰੀਬੀ ਸੰਕਟ', ਬੇਘਰੇ ਲੋਕਾਂ ਦੀ ਮੌਤ ਦਾ ਅੰਕੜਾ 200% ਤੋਂ ਵੀ ਵੱਧ

Sunday, May 08, 2022 - 01:27 PM (IST)

ਅਮਰੀਕਾ 'ਚ ਵਧਿਆ 'ਗਰੀਬੀ ਸੰਕਟ', ਬੇਘਰੇ ਲੋਕਾਂ ਦੀ ਮੌਤ ਦਾ ਅੰਕੜਾ 200% ਤੋਂ ਵੀ ਵੱਧ

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਵਿਚ ਗਰੀਬੀ ਸੰਕਟ ਪੈਦਾ ਹੋ ਗਿਆ ਹੈ। ਕੋਰੋਨਾ ਮਹਾਮਾਰੀ ਦੇ ਵਿੱਚਕਾਰ ਅਮਰੀਕਾ ਦੇ ਲਾਸ ਏਂਜਲਸ ਕਾਉਂਟੀ ਵਿੱਚ ਪਿਛਲੇ ਸਾਲ ਹਰ ਰੋਜ਼ ਔਸਤਨ 5 ਬੇਘਰੇ ਲੋਕਾਂ ਦੀ ਜਾਨ ਚਲੀ ਗਈ। ਬੇਘਰੇ ਲੋਕਾਂ 'ਤੇ ਕੀਤੇ ਗਏ ਅਧਿਐਨ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਅਧਿਐਨ ਰਿਪੋਰਟ ਦੀ ਸਹਿ-ਲੇਖਕ ਮਾਰੀਆ ਰੇਵਨ ਦੇ ਅਨੁਸਾਰ ਮੌਤ ਦੇ ਅਜਿਹੇ ਅੰਕੜੇ ਯੁੱਧ ਦੌਰਾਨ ਵੀ ਸਾਹਮਣੇ ਨਹੀਂ ਆਉਂਦੇ ਹਨ।

ਅੰਕੜਿਆਂ ਵਿਚ ਹੋਇਆ ਅਹਿਮ ਖੁਲਾਸਾ
ਲਾਸ ਏਂਜਲਸ ਕਾਉਂਟੀ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ 287 ਬੇਘਰੇ ਲੋਕਾਂ ਨੇ ਫੁੱਟਪਾਥ 'ਤੇ ਆਖਰੀ ਸਾਹ ਲਿਆ। 24 ਸੜਕਾਂ 'ਤੇ ਅਤੇ 72 ਲੋਕ ਸੜਕ ਕਿਨਾਰੇ ਮ੍ਰਿਤਕ ਪਾਏ ਗਏ। ਅਮਰੀਕੀ ਸ਼ਹਿਰਾਂ ਵਿੱਚ ਬੇਘਰੇ ਲੋਕਾਂ ਦੀਆਂ ਮੌਤਾਂ ਇੱਕ ਮਹਾਮਾਰੀ ਦਾ ਰੂਪ ਧਾਰਨ ਕਰ ਰਹੀਆਂ ਹਨ।

PunjabKesari

ਘਰਾਂ ਦੀਆਂ ਕੀਮਤਾਂ 'ਚ ਵਾਧੇ ਕਾਰਨ ਬੇਘਰੇ ਲੋਕਾਂ ਦੀ ਵਧੀ ਗਿਣਤੀ
ਮਰਨ ਵਾਲਿਆਂ ਵਿਚ 50 ਤੋਂ 60 ਸਾਲ ਦੀ ਉਮਰ ਦੇ ਨਾਗਰਿਕਾਂ ਦੀ ਗਿਣਤੀ ਜ਼ਿਆਦਾ ਹੈ। ਕੋਰੋਨਾ ਦੇ ਦੌਰ ਦੌਰਾਨ ਵੀ ਘਰਾਂ ਦੀਆਂ ਕੀਮਤਾਂ ਵਧਣ ਕਾਰਨ ਬੇਘਰੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਪ੍ਰਸ਼ਾਸਨ ਨੇ ਵੀ ਉਨ੍ਹਾਂ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਕਾਰਾਂ ਨੂੰ ਅੱਗ ਲਾਉਣ ਵਾਲੇ ਵਿਅਕਤੀ ਨੂੰ ਪੁਲਸ ਨੇ ਮਾਰੀ ਗੋਲੀ 

ਆਸਟਿਨ, ਡੇਨਵਰ, ਨੈਸ਼ਵਿਲ, ਸਾਲਟ ਲੇਕ ਸਿਟੀ, ਸੈਨ ਫਰਾਂਸਿਸਕੋ ਵਰਗੇ ਸ਼ਹਿਰਾਂ ਵਿੱਚ ਬੇਘਰੇ ਲੋਕਾਂ ਦੀ ਮੌਤ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਲਾਸ ਏਂਜਲਸ ਕਾਉਂਟੀ ਵਿੱਚ 2015 ਤੋਂ 2020 ਤੱਕ ਬੇਘਰੇ ਲੋਕਾਂ ਦੀ ਮੌਤ ਦਰ ਵਿੱਚ 200% ਤੋਂ ਵੱਧ ਦਾ ਵਾਧਾ ਹੋਇਆ ਹੈ। ਇਸ ਦਾ ਮੁੱਖ ਕਾਰਨ ਫੈਂਟਾਨਾਇਲ ਡਰੱਗ ਦੱਸਿਆ ਜਾਂਦਾ ਹੈ।ਇਸ ਤੋਂ ਇਲਾਵਾ ਸ਼ਰਾਬ, ਕੜਾਕੇ ਦੀ ਠੰਢ ਅਤੇ ਦਿਲ ਦੇ ਰੋਗ ਵੀ ਮੌਤ ਦਰ ਵਿੱਚ ਵਾਧੇ ਦੇ ਕਾਰਨ ਹੋ ਸਕਦੇ ਹਨ। ਇਸ ਦੇ ਨਾਲ ਹੀ ਲਾਸ ਏਂਜਲਸ ਕਾਉਂਟੀ ਵਿੱਚ ਉਨ੍ਹਾਂ ਦੀ ਆਬਾਦੀ ਵਿੱਚ ਵੀ 50% ਦਾ ਵਾਧਾ ਹੋਇਆ ਹੈ। ਜ਼ਿਆਦਾਤਰ ਬੇਘਰੇ ਲੋਕਾਂ ਦੀ ਉਮਰ 50 ਸਾਲ ਤੋਂ ਵੱਧ ਹੈ, ਜਿਸ ਕਾਰਨ ਬੀਮਾਰੀ ਉਨ੍ਹਾਂ ਨੂੰ ਜਲਦੀ ਘੇਰ ਲੈਂਦੀ ਹੈ।

ਰੋਜ਼ਾਨਾ 227 ਲੋਕ ਹੋ ਰਹੇ ਬੇਘਰ
ਕੈਲੀਫੋਰਨੀਆ ਸੂਬੇ ਦੀ ਸਰਕਾਰ ਨੇ ਪਿਛਲੇ ਸਾਲ ਬੇਘਰੇ ਲੋਕਾਂ ਦੇ ਵਿਕਾਸ 'ਤੇ 92,160 ਕਰੋੜ ਰੁਪਏ ਖਰਚ ਕੀਤੇ। ਲਾਸ ਏਂਜਲਸ ਕਾਉਂਟੀ ਨੇ 2017 ਤੋਂ ਹੁਣ ਤੱਕ 78,000 ਬੇਘਰੇ ਲੋਕਾਂ ਨੂੰ ਰਿਹਾਇਸ਼ ਦਿੱਤੀ। ਇਸ ਦੇ ਬਾਵਜੂਦ ਸਰਕਾਰ ਦਾ ਕਹਿਣਾ ਹੈ ਕਿ ਬੇਘਰੇ ਲੋਕਾਂ ਦੀ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਲ ਹੈ, ਕਿਉਂਕਿ ਜਿੱਥੇ ਹਰ ਰੋਜ਼ 207 ਬੇਘਰੇ ਲੋਕਾਂ ਨੂੰ ਘਰ ਦਿੱਤੇ ਜਾ ਰਹੇ ਹਨ, ਉੱਥੇ ਹਰ ਰੋਜ਼ 227 ਲੋਕ ਬੇਘਰ ਹੋ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News