ਕੈਨੇਡਾ ''ਚ ਪੰਜਾਬੀ ਮੇਲਾ ਸੁਸਾਇਟੀ ਵੱਲੋਂ "ਬਚਾ ਲੳ ਵਾਤਾਵਰਨ" ਟ੍ਰੈਕ ਦਾ ਪੋਸਟਰ ਪ੍ਰਮੋਸ਼ਨ

Tuesday, Aug 02, 2022 - 10:36 AM (IST)

ਕੈਨੇਡਾ ''ਚ ਪੰਜਾਬੀ ਮੇਲਾ ਸੁਸਾਇਟੀ ਵੱਲੋਂ "ਬਚਾ ਲੳ ਵਾਤਾਵਰਨ" ਟ੍ਰੈਕ ਦਾ ਪੋਸਟਰ ਪ੍ਰਮੋਸ਼ਨ

ਵੈਨਕੂਵਰ (ਰਾਜ ਗੋਗਨਾ): ਕੈਨੇਡਾ ਦੇ ਵੈਨਕੂਵਰ ਪੰਜਾਬੀ ਮੇਲਾ ਸੁਸਾਇਟੀ ਵੱਲੋਂ ਬੀਤੇ ਦਿਨੀਂ ਇਹ ਮੇਲਾ ਇਸ ਵਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਵਿਸ਼ਾਲ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਦੋਗਾਣਾ ਜੋੜੀ ਆਤਮਾ ਬੁੱਢੇਵਾਲੀਆ ਤੇ ਅਮਨ ਰੋਜ਼ੀ, ਗਾਇਕ ਕੰਠ ਕਲੇਰ, ਗਾਇਕ ਸ਼ੀਰਾ ਜਸਵੀਰ ,ਮਨਰਾਜ ਹਸਨ, ਸਿਮਰਨ, ਜੋਤਿਕਾ ਅਤੇ ਪੰਮਾ ਸੁਨੜ ਨੇ ਹਾਜ਼ਰੀ ਭਰੀ ਅਤੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੇਲੇ ਦੌਰਾਨ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੂਰੀ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਮੇਲਾ ਪ੍ਰੋਮੋਟਰ ਸਤਨਾਮ ਸਿੰਘ ਸਰੋਆ ਅਤੇ ਸੁਸਾਇਟੀ ਵੱਲੋਂ ਵਾਤਾਵਰਨ ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ "ਬਚਾ ਲੳ ਵਾਤਾਵਰਨ" ਦਾ ਪੋਸਟਰ ਪ੍ਰਮੋਸ਼ਨ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-  ਦਿਨ 'ਚ ਪੜ੍ਹਾਈ, ਰਾਤ ਨੂੰ ਸਕੂਟੀ 'ਤੇ ਫੂਡ ਡਿਲਿਵਰੀ, ਕੁੜੀ ਦੇ ਜਜ਼ਬੇ ਨੂੰ ਲੋਕਾਂ ਨੇ ਕੀਤਾ ਸਲਾਮ

ਜਿਸ ਗੀਤ ਨੂੰ ਨਿਰਵੈਲ ਮਾਲੂਪੂਰੀ ਨੇ ਬਹੁਤ ਹੀ ਵਧੀਆ ਢੰਗ ਨਾਲ ਲਿਖਿਆ ਅਤੇ ਸਾਂਝਾ ਟੀਵੀ ਵੱਲੋਂ ਯੂ ਟਿਊਬ ਸੋਸ਼ਲ ਮੀਡੀਆ 'ਤੇ ਰੀਲੀਜ਼ ਕੀਤਾ ਗਿਆ ਹੈ। ਜਿਸ ਦੀ ਵੀਡੀਉ ਐਡੀਟਰ ਡਾਇਰੈਕਟਰ ਕੁਲਦੀਪ ਸਿੰਘ ਵੱਲੋਂ ਬਹੁਤ ਹੀ ਵਧੀਆ ਤਿਆਰ ਕੀਤੀ ਗਈ ਅਤੇ ਹਰੀ ਅਮਿਤ ਦੇ ਮਿਊਜ਼ਿਕ ਨਾਲ ਇਸ ਨੂੰ ਸਿੰਗਾਰਿਆ ਹੋਇਆ ਹੈ। ਪੋਸਟਰ ਪ੍ਰਮੋਸ਼ਨ ਕਰਦੇ ਹੋਏ ਉੱਘੇ ਗਾਇਕ ਗਾਇਕ ਕੰਠ ਕਲੇਰ, ਪ੍ਰੋਮੋਟਰ ਸਤਨਾਮ ਸਰੋਆ, ਗੋਪਾਲ ਲੋਹੀਆ, ਰਾਣਾ ਗਿੱਲ , ਕਸ਼ਮੀਰ ਧਾਲੀਵਾਲ ,ਹਰਜਿੰਦਰ ਜੱਸਲ ਅਤੇ ਗੀਤਕਾਰ ਨਿਰਵੈਲ ਮਾਲੂਪੂਰੀ ਨੇ ਬਲਵੀਰ ਸ਼ੇਰਪੁਰੀ ਦੀ ਸਾਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਮਹੱਤਵਪੂਰਨ ਅਤੇ ਲੋੜੀਂਦਾ ਕਾਰਜ ਹੈ। ਸਾਨੂੰ ਅਜਿਹੇ ਗੀਤਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨਾ ਚਾਹੀਦਾ ਹੈ।


author

Vandana

Content Editor

Related News