ਆਸਟ੍ਰੇਲੀਆ 'ਚ ਬਲੈਕਆਊਟ ਦੀ ਸੰਭਾਵਨਾ! ਊਰਜਾ ਮੰਤਰੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ

Thursday, Jun 16, 2022 - 12:25 PM (IST)

ਆਸਟ੍ਰੇਲੀਆ 'ਚ ਬਲੈਕਆਊਟ ਦੀ ਸੰਭਾਵਨਾ! ਊਰਜਾ ਮੰਤਰੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਵਿਚ ਆਉਣ ਵਾਲੇ ਦਿਨਾਂ 'ਚ ਬਿਜਲੀ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਇਸ ਦੇ ਮੱਦੇਨਜ਼ਰ ਊਰਜਾ ਮੰਤਰੀ ਕ੍ਰਿਸ ਬੋਵੇਨ ਨੇ ਵੀਰਵਾਰ ਨੂੰ ਸਿਡਨੀ 'ਚ ਘਰਾਂ 'ਚ ਬਲੈਕਆਊਟ ਹੋਣ ਦੀ ਚਿਤਾਵਨੀ ਵੀ ਦਿੱਤੀ। ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਾਮ ਨੂੰ ਲਾਈਟਾਂ ਬੰਦ ਕਰਨ ਤਾਂ ਜੋ ਬਲੈਕਆਊਟ ਤੋਂ ਬਚਿਆ ਜਾ ਸਕੇ। ਦੇਸ਼ ਦੇ ਊਰਜਾ ਬਾਜ਼ਾਰ ਆਪਰੇਟਰ ਨੇ ਬਿਜਲੀ ਸਪਲਾਈ ਨੂੰ ਸੁਰੱਖਿਅਤ ਕਰਨ ਲਈ ਇੱਕ ਬੇਮਿਸਾਲ ਕਦਮ ਵਜੋਂ ਬੁੱਧਵਾਰ ਨੂੰ ਬਿਜਲੀ ਸਪੌਟ ਮਾਰਕੀਟ ਨੂੰ ਮੁਅੱਤਲ ਕਰ ਦਿੱਤਾ।

ਕੋਲੇ ਨਾਲ ਚੱਲਣ ਵਾਲੇ ਪਲਾਂਟ ਦੀ ਸਮਰੱਥਾ ਵਿਚ ਕਮੀ ਮੁੱਖ ਕਾਰਨ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਆਸਟ੍ਰੇਲੀਆ 'ਚ ਇਹ ਸੰਕਟ ਇਸ ਲਈ ਆ ਸਕਦਾ ਹੈ ਕਿਉਂਕਿ ਦੇਸ਼ ਦਾ ਬਿਜਲੀ ਬਾਜ਼ਾਰ ਆਪਣੇ ਕੋਲੇ ਨਾਲ ਚੱਲਣ ਵਾਲੇ ਪਲਾਂਟਾਂ ਦੀ ਸਮਰੱਥਾ 'ਚ ਇਕ ਚੌਥਾਈ ਤੱਕ ਕਮੀ ਦਾ ਸਾਹਮਣਾ ਕਰ ਰਿਹਾ ਸੀ। ਜਲਵਾਯੂ ਪਰਿਵਰਤਨ ਅਤੇ ਊਰਜਾ ਮੰਤਰੀ ਕ੍ਰਿਸ ਬੋਵੇਨ ਨੇ ਵੀਰਵਾਰ ਨੂੰ ਨਿਊ ਸਾਊਥ ਵੇਲਜ਼ ਦੇ ਲੋਕਾਂ ਨੂੰ ਚਿਤਾਵਨੀ ਕੀਤੀ ਕਿ ਉਹ ਹੀਟਿੰਗ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਵਰਤੋਂ ਕਰਦੇ ਹੋਏ ਵੀ ਜਿੰਨਾ ਸੰਭਵ ਹੋ ਸਕੇ ਬਿਜਲੀ ਦੀ ਵੱਧ ਤੋਂ ਵੱਧ ਬਚਤ ਕਰਨ। ਉਹਨਾਂ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਸੀਂ ਬਲੈਕਆਊਟ ਤੋਂ ਬਚ ਸਕਦੇ ਹਾਂ। ਜੇ ਲੋਕ ਕੁਝ ਚੀਜ਼ਾਂ ਨੂੰ ਚਲਾਉਣ ਦੀ ਬਜਾਏ ਕਿਸੇ ਹੋਰ ਵਿਕਲਪ ਬਾਰੇ ਸੋਚਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਪ੍ਰਮੁੱਖ ਕੈਨੇਡੀਅਨ ਯੂਨੀਵਰਸਿਟੀਆਂ 'ਚ ਭਾਰਤੀ ਸਟੱਡੀ ਚੇਅਰਾਂ ਦੀ ਸਥਾਪਨਾ

ਪੀ.ਐੱਮ. ਕਰਨਗੇ ਨੇਤਾਵਾਂ ਨਾਲ ਬੈਠਕ
ਇਸ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਸ਼ੁੱਕਰਵਾਰ ਨੂੰ ਮੀਟਿੰਗ ਤੋਂ ਪਹਿਲਾਂ ਰਾਜ ਦੇ ਨੇਤਾਵਾਂ ਨਾਲ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ। ਮਈ ਵਿੱਚ ਨਵੀਂ ਲੇਬਰ ਸਰਕਾਰ ਦੇ ਚੁਣੇ ਜਾਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਰਸਮੀ ਮੀਟਿੰਗ ਹੋਵੇਗੀ ਅਤੇ 'ਊਰਜਾ ਏਜੰਡਾ' ਮੀਟਿੰਗ ਵਿੱਚ ਮੁੱਖ ਕੇਂਦਰ ਹੋਵੇਗਾ। ਬੋਵੇਨ ਨੇ ਕਿਹਾ ਕਿ ਬਿਜਲੀ ਦੀ ਕਮੀ ਦੇ ਪਿੱਛੇ ਮੁੱਖ ਸਮੱਸਿਆ ਪੁਰਾਣੇ ਕੋਲੇ ਨਾਲ ਚੱਲਣ ਵਾਲੇ ਪਾਵਰ ਸਟੇਸ਼ਨਾਂ 'ਤੇ ਅਨਿਸ਼ਚਿਤ ਆਊਟੇਜ ਸੀ।

ਸ਼ਨੀਵਾਰ ਤੱਕ ਰਾਹਤ ਮਿਲਣ ਦੀ ਸੰਭਾਵਨਾ
ਆਸਟ੍ਰੇਲੀਆ ਦੀ ਚੋਟੀ ਦੀ ਪਾਵਰ ਉਤਪਾਦਕ ਏਜੀਐਲ ਐਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਨਿਊ ਸਾਊਥ ਵੇਲਜ਼ ਵਿੱਚ ਕੋਲੇ ਨਾਲ ਚੱਲਣ ਵਾਲੇ ਤਿੰਨ ਬੇਜ ਵਾਟਰ ਪਲਾਂਟਾਂ ਵਿੱਚੋਂ ਇੱਕ ਵੀਰਵਾਰ ਨੂੰ ਅਤੇ ਦੂਜਾ ਸ਼ਨੀਵਾਰ ਤੱਕ ਚਾਲੂ ਹੋ ਜਾਵੇਗਾ। AGL ਦੇ ਬੁਲਾਰੇ ਨੇ ਕਿਹਾ ਕਿ ਅਸੀਂ ਸਪਲਾਈ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਆਸਟ੍ਰੇਲੀਅਨ ਊਰਜਾ ਮਾਰਕੀਟ ਆਪਰੇਟਰ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖ ਰਹੇ ਹਾਂ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News