ਅਫਗਾਨਿਸਤਾਨ ਦੇ ਮੁੱਦੇ ’ਤੇ ਅਮਰੀਕਾ ਤੇ ਪਾਕਿਸਤਾਨ ਵਿਚਾਲੇ ਹੋਈ ਸਾਕਾਰਾਤਮਕ ਚਰਚਾ

Tuesday, Jun 08, 2021 - 01:35 PM (IST)

ਅਫਗਾਨਿਸਤਾਨ ਦੇ ਮੁੱਦੇ ’ਤੇ ਅਮਰੀਕਾ ਤੇ ਪਾਕਿਸਤਾਨ ਵਿਚਾਲੇ ਹੋਈ ਸਾਕਾਰਾਤਮਕ ਚਰਚਾ

ਇੰਟਰਨੈਸ਼ਨਲ ਡੈਸਕ : ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਫਗਾਨਿਸਤਾਨ ਤੋਂ ਪੈਦਾ ਹੋਣ ਵਾਲੇ ਅੱਤਵਾਦ ਦੇ ਖਤਰੇ ਅਤੇ ਅਫਗਾਨ ਸ਼ਾਂਤੀ ਪ੍ਰਕਿਰਿਆ ਨੂੰ ਲੈ ਕੇ ਪਾਕਿਸਤਾਨ ਤੇ ਅਮਰੀਕਾ ਵਿਚਾਲੇ ਫੌਜ ਦੀ ਖੁਫੀਆ ਇਕਾਈ ਅਤੇ ਕੂਟਨੀਤਕ ਚੈਨਲਾਂ ਰਾਹੀਂ ਉਸਾਰੂ ਚਰਚਾ ਹੋਈ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਨੇ ਦੱਸਿਆ ਕਿ ਸ਼ਾਂਤੀ ਪ੍ਰਕਿਰਿਆ ਅਗਲੇ ਹਫਤੇ ਹੋਣ ਵਾਲੀ ਨਾਟੋ ਦੀ ਬੈਠਕ ’ਚ ਇਕ ਅਹਿਮ ਮੁੱਦਾ ਹੋਵੇਗੀ।
ਉਨ੍ਹਾਂ ਨੇ ਵ੍ਹਾਈਟ ਹਾਊਸ ’ਚ ਪ੍ਰੈੱਸ ਕਾਨਫਰੰਸ ’ਚ ਦੱਸਿਆ, ‘‘ਫੌਜ ਦੀ ਖੁਫੀਆ ਇਕਾਈ ਅਤੇ ਡਿਪਲੋਮੈਟਿਕ ਚੈਨਲਾਂ ਰਾਹੀਂ ਪਾਕਿਸਤਾਨ ਤੇ ਸਾਡੇ ਵਿਚਕਾਰ ਅਮਰੀਕਾ ਦੀਆਂ ਸਮਰੱਥਾਵਾਂ ਦੇ ਭਵਿੱਖ ਨੂੰ ਲੈ ਕੇ ਸਿਰਫ ਸਾਕਾਰਾਤਮਕ ਚਰਚਾ ਹੋਈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਅਫਗਾਨਿਸਤਾਨ ਮੁੜ ਅਲਕਾਇਦਾ ਜਾਂ ਆਈ. ਐੱਸ. ਆਈ. ਐੱਸ. ਜਾਂ ਕਿਸੇ ਹੋਰ ਅੱਤਵਾਦੀ ਸਮੂਹ ਦਾ ਆਧਾਰ ਨਾ ਬਣੇ, ਜਿਥੋਂ ਉਹ ਅਮਰੀਕਾ ਉੱਤੇ ਹਮਲਾ ਕਰ ਸਕੇ।” ਸੁਲਿਵਨ ਨੇ ਪਾਕਿਸਤਾਨ ਨਾਲ ਹੋਈ ਗੱਲਬਾਤ ਬਾਰੇ ਵਿਸਥਾਰ ’ਚ ਵੇਰਵੇ ਨਹੀਂ ਦਿੱਤੇ।

 


author

Manoj

Content Editor

Related News