ਨੇਪਾਲ 'ਚ ਵਧੀ ਮੁਸਲਮਾਨਾਂ ਅਤੇ ਈਸਾਈਆਂ ਦੀ ਆਬਾਦੀ, ਹਿੰਦੂਆਂ ਦਾ ਗ੍ਰਾਫ ਆਇਆ ਹੇਠਾਂ
Monday, Jun 05, 2023 - 10:17 AM (IST)
ਕਾਠਮੰਡੂ: ਨੇਪਾਲ ਵਿੱਚ ਪਿਛਲੇ ਇਕ ਦਹਾਕੇ ਵਿੱਚ ਹਿੰਦੂਆਂ ਅਤੇ ਬੋਧੀਆਂ ਦੀ ਆਬਾਦੀ ਵਿੱਚ ਮਾਮੂਲੀ ਗਿਰਾਵਟ ਆਈ ਹੈ, ਜਦੋਂ ਕਿ ਮੁਸਲਮਾਨਾਂ ਅਤੇ ਈਸਾਈਆਂ ਦੀ ਆਬਾਦੀ ਵਿੱਚ ਵਾਧਾ ਹੋਇਆ ਹੈ। ਸੈਂਟਰਲ ਬਿਊਰੋ ਆਫ ਸਟੈਟਿਸਟਿਕਸ ਦੁਆਰਾ ਜਾਰੀ ਕੀਤੀ ਗਈ ਜਨਗਣਨਾ-2021 ਦੀ ਰਿਪੋਰਟ ਅਨੁਸਾਰ ਨੇਪਾਲ ਵਿੱਚ ਬਹੁਗਿਣਤੀ ਹਿੰਦੂ ਕੁੱਲ ਆਬਾਦੀ ਦਾ 81.19 ਪ੍ਰਤੀਸ਼ਤ ਹਨ। ਦੇਸ਼ ਵਿੱਚ 2,36,77,744 ਹਿੰਦੂ ਹਨ। ਬੋਧੀ ਦੂਜੇ ਨੰਬਰ 'ਤੇ ਆਉਂਦੇ ਹਨ, ਜਿਹਨਾਂ ਦੀ ਕੁੱਲ ਆਬਾਦੀ ਵਿਚ ਹਿੱਸੇਦਾਰੀ 8.2 ਫ਼ੀਸਦੀ ਹੈ ਅਤੇ ਉਹਨਾਂ ਦੀ ਆਬਾਦੀ 23,94,549 ਹੈ। ਇੱਥੇ 14,83,060 ਮੁਸਲਮਾਨ ਹਨ, ਜਿਨ੍ਹਾਂ ਦਾ ਕੁੱਲ ਆਬਾਦੀ ਵਿੱਚ ਹਿੱਸਾ 5.09 ਫ਼ੀਸਦੀ ਹੈ।
ਰਿਪੋਰਟ ਦੱਸਦੀ ਹੈ ਕਿ ਪਿਛਲੇ ਦਹਾਕੇ 'ਚ ਹਿੰਦੂਆਂ ਦੀ ਆਬਾਦੀ 'ਚ 0.11 ਫ਼ੀਸਦੀ ਅਤੇ ਬੋਧੀਆਂ ਦੀ ਆਬਾਦੀ 'ਚ 0.79 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਮੁਸਲਮਾਨਾਂ, ਕਿਰਤਾਂ ਅਤੇ ਈਸਾਈਆਂ ਦੀ ਆਬਾਦੀ ਵਿੱਚ ਕ੍ਰਮਵਾਰ 0.69, 0.17 ਅਤੇ 0.36 ਫ਼ੀਸਦੀ ਦਾ ਵਾਧਾ ਹੋਇਆ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਹਿੰਦੂ ਨੇਪਾਲ ਦੀ ਆਬਾਦੀ ਦਾ 81.3 ਪ੍ਰਤੀਸ਼ਤ ਅਤੇ ਬੋਧੀ 9 ਪ੍ਰਤੀਸ਼ਤ ਹਨ। ਮੁਸਲਮਾਨ 4.4 ਫੀਸਦੀ, ਕਿਰਾਤ 3.1 ਫ਼ੀਸਦੀ ਅਤੇ ਈਸਾਈ 0.1 ਫ਼ੀਸਦੀ ਸਨ। ਹਿੰਦੂਆਂ ਦੀ ਆਬਾਦੀ 0.11 ਫ਼ੀਸਦੀ ਅਤੇ ਬੋਧੀਆਂ ਦੀ ਆਬਾਦੀ 0.79 ਫ਼ੀਸਦੀ ਘਟੀ ਹੈ। ਪੰਜ ਹੋਰ ਪ੍ਰਮੁੱਖ ਧਰਮਾਂ ਵਿੱਚ ਪ੍ਰਕ੍ਰਿਤੀ, ਬੋਨ, ਜੈਨ, ਬਹਾਈ ਅਤੇ ਸਿੱਖ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ-ਆਬੂ ਧਾਬੀ 'ਚ ਭਾਰਤੀ ਮੂਲ ਦੀ ਨਰਸ ਦੀ ਚਮਕੀ ਕਿਸਮਤ, ਜਿੱਤਿਆ ਗ੍ਰੈਂਡ ਪ੍ਰਾਈਜ਼
ਮੁਸਲਿਮ ਤੀਜੀ ਅਤੇ ਈਸਾਈ ਪੰਜਵੀਂ ਸਭ ਤੋਂ ਵੱਡੀ ਆਬਾਦੀ
ਮੁਸਲਮਾਨ ਨੇਪਾਲ ਵਿੱਚ ਤੀਜੀ ਸਭ ਤੋਂ ਵੱਡੀ ਆਬਾਦੀ ਹੈ। ਚੌਥੇ ਨੰਬਰ 'ਤੇ ਕੀਰਾਤ ਆਉਂਦੇ ਹਨ, ਜਿਨ੍ਹਾਂ ਦੀ ਕੁੱਲ ਆਬਾਦੀ 'ਚ 3.17 ਫੀਸਦੀ ਹਿੱਸੇਦਾਰੀ ਹੈ। ਈਸਾਈ 5,12,313 ਦੀ ਆਬਾਦੀ ਦੇ ਨਾਲ ਪੰਜਵੇਂ ਨੰਬਰ 'ਤੇ ਆਉਂਦੇ ਹਨ, ਜੋ ਕੁੱਲ ਆਬਾਦੀ ਦਾ 1.76 ਪ੍ਰਤੀਸ਼ਤ ਬਣਦਾ ਹੈ। ਨੇਪਾਲ ਵਿੱਚ ਹਰ 10 ਸਾਲਾਂ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ, ਪਰ ਕੋਵਿਡ-19 ਕਾਰਨ ਇਸ ਵਿੱਚ ਦੇਰੀ ਹੋਈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।