ਪੋਪ ਹਾਲੇ ਵੀ ਬੀਮਾਰ, ਸਹਾਇਕ ਨੇ ਪੜ੍ਹਿਆ ਉਹਨਾਂ ਦਾ ਸੰਬੋਧਨ

11/29/2023 6:20:40 PM

ਵੈਟੀਕਨ ਸਿਟੀ (ਪੋਸਟ ਬਿਊਰੋ)- ਪੋਪ ਫ੍ਰਾਂਸਿਸ ਨੇ ਵੈਟੀਕਨ ਵਿਖੇ ਆਪਣੇ ਹਫਤਾਵਾਰੀ ਜਨਤਕ ਸਮਾਗਮ ਦੀ ਪ੍ਰਧਾਨਗੀ ਕੀਤੀ, ਪਰ ਕਿਹਾ ਕਿ ਉਹ ਅਜੇ ਵੀ ਬੀਮਾਰ ਹਨ ਅਤੇ ਉਨ੍ਹਾਂ ਨੇ ਇੱਕ ਸਹਾਇਕ ਨੂੰ ਉਸ ਲਈ ਆਪਣੀਆਂ ਟਿੱਪਣੀਆਂ ਪੜ੍ਹਨ ਲਈ ਕਿਹਾ। ਫ੍ਰਾਂਸਿਸ 17 ਦਸੰਬਰ ਨੂੰ 87 ਸਾਲ ਦੇ ਹੋ ਜਾਣਗੇ। ਵੈਟੀਕਨ ਆਡੀਟੋਰੀਅਮ ਵਿੱਚ ਇੱਕ ਘੰਟੇ ਤੱਕ ਚੱਲੇ ਇਸ ਸਮਾਗਮ ਵਿੱਚ ਅੰਤਿਮ ਟਿੱਪਣੀ ਕਰਦੇ ਹੋਏ ਉਹ ਖੰਘਣ ਲੱਗੇ, ਫਿਰ ਆਪਣਾ ਆਸ਼ੀਰਵਾਦ ਦੇਣ ਲਈ ਸਟੇਜ 'ਤੇ ਆਪਣੀ ਕੁਰਸੀ ਤੋਂ ਖੜ੍ਹੇ ਹੋ ਗਏ। 

ਧੀਮੀ ਆਵਾਜ਼ ਵਿੱਚ ਫ੍ਰਾਂਸਿਸ ਨੇ ਮੌਜੂਦ ਲੋਕਾਂ ਨੂੰ ਕਿਹਾ ਕਿ "ਕਿਉਂਕਿ ਮੈਂ ਠੀਕ ਨਹੀਂ ਹਾਂ" ਇਸ ਲਈ ਸੰਬਧੋਨ ਪੜ੍ਹਨਾ ਠੀਕ ਨਹੀਂ ਹੋਵੇਗਾ। ਇਸ ਤੋਂ ਬਾਅਦ ਉਸ ਨੇ ਛਪਿਆ ਭਾਸ਼ਣ ਆਪਣੇ ਸਾਥੀ ਨੂੰ ਸੌਂਪ ਦਿੱਤਾ। ਹਾਲਾਂਕਿ ਫ੍ਰਾਂਸਿਸ ਨੇ ਅੰਤ ਵਿੱਚ ਸੰਬੋਧਿਤ ਕੀਤਾ। ਉਸਨੇ ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗਬੰਦੀ 'ਤੇ ਤਸੱਲੀ ਪ੍ਰਗਟ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਇਹ ਜਾਰੀ ਰਹੇਗਾ "ਤਾਂ ਕਿ ਸਾਰੇ ਬੰਧਕਾਂ ਨੂੰ ਰਿਹਾਅ ਕੀਤਾ ਜਾ ਸਕੇ ਅਤੇ ਗਾਜ਼ਾ ਵਿੱਚ ਮਨੁੱਖੀ ਸਹਾਇਤਾ ਦੇ ਵਹਾਅ ਦੀ ਆਗਿਆ ਦਿੱਤੀ ਜਾ ਸਕੇ।" ਉਹਨਾਂ ਕਿਹਾ,''ਇੱਥੇ ਰੋਟੀ, ਪਾਣੀ ਦੀ ਘਾਟ ਹੈ, ਲੋਕ ਦੁਖੀ ਹਨ।'' 

ਪੜ੍ਹੋ ਇਹ ਅਹਿਮ ਖ਼ਬਰ-ਗਰਭ ਅਵਸਥਾ ਦੌਰਾਨ ਦਿੱਤੀ ਗਈ ਖਰਾਬ ਦਵਾਈ, PM ਅਲਬਾਨੀਜ਼ ਨੇ ਪੀੜਤਾਂ ਤੋਂ ਮੰਗੀ ਮੁਆਫ਼ੀ

ਵੈਟੀਕਨ ਨੇ ਮੰਗਲਵਾਰ ਨੂੰ ਕਿਹਾ ਕਿ ਡਾਕਟਰਾਂ ਨੇ ਪੋਪ ਨੂੰ ਦੁਬਈ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਸੀਓਪੀ28 ਦੀ ਤਿੰਨ ਦਿਨਾਂ ਯਾਤਰਾ ਨੂੰ ਛੱਡਣ ਲਈ ਕਿਹਾ ਸੀ। ਫ੍ਰਾਂਸਿਸ ਦੇ ਫੇਫੜਿਆਂ ਵਿੱਚ ਸੋਜ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਉਸਦੀ ਯਾਤਰਾ ਸ਼ੁੱਕਰਵਾਰ ਨੂੰ ਸ਼ੁਰੂ ਹੋਣੀ ਸੀ ਅਤੇ ਉਸਨੇ ਐਤਵਾਰ ਨੂੰ ਰੋਮ ਤੋਂ ਵਾਪਸ ਆਉਣਾ ਸੀ। ਰੱਦ ਕੀਤੇ ਗਏ ਦੌਰੇ ਦੀ ਘੋਸ਼ਣਾ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ, ਪਰ ਪੋਪ ਨੂੰ ਫਲੂ ਅਤੇ "ਸਾਹ ਦੀ ਨਾਲੀ ਦੀ ਸੋਜਸ਼" ਤੋਂ ਪੀੜਤ ਹੈ। ਪੋਪ ਫ੍ਰਾਂਸਿਸਨੂੰ ਇਸ ਸਾਲ ਦੇ ਸ਼ੁਰੂ ਵਿੱਚ ਬ੍ਰੌਨਕਾਈਟਸ ਦਾ ਇਲਾਜ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਤਿੰਨ ਦਿਨ ਹਸਪਤਾਲ ਵਿੱਚ ਰਹਿਣਾ ਪਿਆ ਸੀ।  ਉਸ ਨੂੰ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਗਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News