ਪੋਪ ਨੇ ਸੰਯੁਕਤ ਰਾਸ਼ਟਰ ਨੂੰ ਕਿਹਾ, ਮਹਾਂਮਾਰੀ ਬਦਲਾਅ ਲਈ ਮੌਕਾ ਹੈ

Saturday, Sep 26, 2020 - 12:05 AM (IST)

ਪੋਪ ਨੇ ਸੰਯੁਕਤ ਰਾਸ਼ਟਰ ਨੂੰ ਕਿਹਾ, ਮਹਾਂਮਾਰੀ ਬਦਲਾਅ ਲਈ ਮੌਕਾ ਹੈ

ਸੰਯੁਕਤ ਰਾਸ਼ਟਰ (ਏ.ਪੀ.)- ਕੈਥੋਲਿਕ ਧਰਮ ਦੇ ਚੋਟੀ ਦੇ ਨੇਤਾ ਪੋਪ ਫਰਾਂਸਿਸ ਨੇ ਵਿਸ਼ਵ ਨੇਤਾਵਾਂ ਨੂੰ ਕੋਰੋਨਾ ਵਾਇਰਸ ਕਾਰਣ ਪੈਦਾ ਹੋਏ ਐਮਰਜੈਂਸੀ ਵਰਗੇ ਹਾਲਾਤ ਨੂੰ ਸੰਸਾਰਕ ਅਰਥਵਿਵਸਥਾ ਵਿਚ ਸੁਧਾਰ ਕਰਨ ਲਈ ਮੌਕੇ ਦੇ ਤੌਰ 'ਤੇ ਅਤੇ ਪ੍ਰਮਾਣੂੰ ਹਮਲੇ ਦੇ ਮੁਕਾਬਲੇ ਦੀ ਸਮਰਥਾ ਦੇ ਖਰਾਬ ਤਰਕ ਨੂੰ ਛੱਡਣ ਵਿਚ ਇਸਤੇਮਾਲ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਦੁਨੀਆ ਦੀਆਂ ਸਮੱਸਿਆਵਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸੁਲਝਾਉਣ ਦੀ ਬਿਰਤੀ ਵਿਚ ਵਾਧਾ ਨਹੀਂ ਹੋਣਾ ਚਾਹੀਦਾ। ਪੋਪ ਫਰਾਂਸਿਸ ਨੇ ਵੀਡੀਓ ਸੰਦੇਸ਼ ਰਾਹੀਂ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕੀਤਾ, ਜਿਸ ਵਿਚ ਉਨ੍ਹਾਂ ਨੇ ਗਰੀਬਾਂ, ਪ੍ਰਵਾਸੀਆਂ ਅਤੇ ਚੌਗਿਰਦੇ ਦੀ ਰਾਖੀ ਵਿਚ ਸੰਯੁਕਤ ਰਾਸ਼ਟਰ ਦੀ ਵਧੇਰੇ ਭੂਮਿਕਾ ਅਤੇ ਪ੍ਰਭਾਵ ਦੀ ਅਪੀਲ ਕੀਤੀ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਸੰਸਾਰਕ ਮਹਾਂਮਾਰੀ ਦੇ ਚੱਲਦੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਆਮ ਮੀਟਿੰਗ ਡਿਜੀਟਲ ਜ਼ਰੀਏ ਹੀ ਹੋ ਰਹੀ ਹੈ। ਫਰਾਂਸਿਸ ਨੇ ਕਿਹਾ,'ਜਿਸ ਜਗ੍ਹਾ 'ਤੇ ਅਸੀਂ ਹਾਂ ਉਸ ਤੋਂ ਅਸੀਂ ਕਦੇ ਇਸ ਸੰਕਟ ਨਾਲ ਨਹੀਂ ਨਿਕਲ ਸਕਾਂਗੇ। ਇਹ ਜਾਂ ਤਾਂ ਬਿਹਤਰ ਹੋਵੇਗਾ ਜਾਂ ਇਸ ਤੋਂ ਵੀ ਖਰਾਬ ਹੋਵੇਗਾ। ਇਸ ਲਈ ਇਸ ਮਹੱਤਵਪੂਰਨ ਪਲ ਵਿਚ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਸਾਂਝੇ ਘਰ (ਧਰਤੀ) ਅਤੇ ਸਾਂਝੀਆਂ ਯੋਜਨਾਵਾਂ ਬਾਰੇ ਦੁਬਾਰਾ ਸੋਚੀਏ।


author

Sunny Mehra

Content Editor

Related News