ਯੌਨ ਸ਼ੋਸ਼ਣ ਮਾਮਲਿਆਂ ''ਚ ਪੋਪ ਦਾ ਬਿਆਨ: ਅਸੀਂ ਬੱਚਿਆਂ ਦੀ ਨਹੀਂ ਕੀਤੀ ਦੇਖਭਾਲ

08/20/2018 7:43:57 PM

ਵੇਟਿਕਨ ਸਿਟੀ— ਪੋਪ ਫ੍ਰਾਂਸਿਸ ਨੇ ਦੁਨੀਆ ਭਰ ਦੇ ਕੈਥਲਿਕਾਂ ਨੂੰ ਪੱਤਰ ਜਾਰੀ ਕਰਕੇ ਪਾਦਰੀਆਂ ਨਾਲ ਜੁੜੇ ਯੌਨ ਸ਼ੋਸ਼ਣ ਦੇ ਮਾਮਲਿਆਂ ਤੇ ਉਨ੍ਹਾਂ ਨੂੰ ਲੁਕਾਉਣ ਦੀ ਨਿੰਦਾ ਕੀਤੀ ਤੇ ਜਵਾਬਦੇਹੀ ਦੀ ਮੰਗ ਕੀਤੀ। ਪੋਪ ਨੇ ਅਮਰੀਕਾ ਦੇ ਕੈਥਲਿਕ ਚਰਚ ਵਲੋਂ ਦਹਾਕਿਆਂ ਦੇ ਸ਼ੋਸ਼ਣ ਦੇ ਨਵੇਂ ਖੁਲਾਸਿਆਂ ਦੇ ਵਿਚਾਲੇ ਇਹ ਪੱਤਰ ਜਾਰੀ ਕੀਤਾ ਹੈ। ਫ੍ਰਾਂਸਿਸ ਨੇ ਪੀੜਤਾਂ ਨੂੰ ਹੋਏ ਦਰਦ ਲਈ ਮੁਆਫੀ ਮੰਗੀ 'ਤੇ ਕਿਹਾ ਕਿ ਕੈਥਲਿਕ ਸ਼ੋਸ਼ਣ ਤੇ ਇਸ ਨੂੰ ਲੁਕਾਉਣ ਦੀਆਂ ਕੋਸ਼ਿਸ਼ਾਂ ਨੂੰ ਖਤਮ ਕਰਨ ਦੀ ਕਿਸੇ ਵੀ ਕੋਸ਼ਿਸ਼ 'ਚ ਸ਼ਾਮਲ ਹੋਣ।

ਉਨ੍ਹਾਂ ਨੇ ਸ਼ੋਸ਼ਣ ਸੰਕਟ ਦੇ ਲਈ ਜ਼ਿੰਮੇਦਾਰ ਮੰਨੀ ਜਾਣ ਵਾਲੀ ਖੁਦ ਨਾਲ ਜੁੜੀ ਪਾਦਰੀ ਸੰਸਕ੍ਰਿਤੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਚਰਚ ਦੇ ਨੇਤਾ ਬੱਚਿਆਂ ਦੀ ਸੁਰੱਖਿਆ ਤੋਂ ਜ਼ਿਆਦਾ ਆਪਣੀ ਸ਼ਾਨ ਨੂੰ ਲੈ ਕੇ ਜ਼ਿਆਦਾ ਚਿੰਤਤ ਹਨ। ਫ੍ਰਾਂਸਿਸ ਨੇ ਕਿਹਾ ਕਿ ਅਸੀਂ ਬੱਚਿਆਂ ਦੀ ਦੇਖਭਾਲ ਨਹੀਂ ਕੀਤੀ। ਅਸੀਂ ਉਨ੍ਹਾਂ ਨੂੰ ਲਵਾਰਿਸ ਛੱਡ ਦਿੱਤਾ।


Related News