ਪੋਪ ਫਰਾਂਸਿਸ ਨੇ ਸੈਰੋਗੇਸੀ ਨੂੰ ਬੈਨ ਕਰਨ ਦੀ ਚੁੱਕੀ ਮੰਗ, ਕਿਹਾ : ਬੱਚੇ ਦੇ ਜਨਮ ਨੂੰ ਵਪਾਰ ਨਹੀਂ ਬਣਾਇਆ ਜਾਣਾ ਚਾਹੀਦਾ

Monday, Jan 08, 2024 - 11:27 PM (IST)

ਪੋਪ ਫਰਾਂਸਿਸ ਨੇ ਸੈਰੋਗੇਸੀ ਨੂੰ ਬੈਨ ਕਰਨ ਦੀ ਚੁੱਕੀ ਮੰਗ, ਕਿਹਾ : ਬੱਚੇ ਦੇ ਜਨਮ ਨੂੰ ਵਪਾਰ ਨਹੀਂ ਬਣਾਇਆ ਜਾਣਾ ਚਾਹੀਦਾ

ਇੰਟਰਨੈਸ਼ਨਲ ਡੈਸਕ- ਪੋਪ ਫਰਾਂਸਿਸ ਨੇ ਸੋਮਵਾਰ ਨੂੰ ਸੈਰੋਗੇਸੀ 'ਤੇ ਦੁਨੀਆ ਭਰ 'ਚ ਬੈਨ ਲਗਾਉਣ ਬਾਰੇ ਬੋਲਦਿਆਂ ਕਿਹਾ ਕਿ ਇਕ ਔਰਤ ਵੱਲੋਂ ਦੂਜੇ ਵਿਅਕਤੀ ਦੇ ਬੱਚੇ ਨੂੰ ਜਨਮ ਦੇਣ ਦੀ ਪ੍ਰਥਾ ਨਿੰਦਾਯੋਗ ਹੈ। 87 ਸਾਲਾ ਪੋਪ ਨੇ ਵੈਟੀਕਨ 'ਚ ਬੋਲਦੇ ਹੋਏ ਕਿਹਾ ਕਿ ਸੈਰੋਗੇਸੀ ਔਰਤ ਅਤੇ ਬੱਚੇ ਦੀ ਇੱਜ਼ਤ ਦਾ ਗੰਭੀਰ ਉਲੰਘਣ ਹੈ। ਸ਼ਾਂਤੀ ਨਾਲ ਜ਼ਿੰਦਗੀ ਜਿਊਣ ਲਈ ਸਨਮਾਨ ਬਹੁਤ ਜ਼ਰੂਰੀ ਹੈ। 

ਇਹ ਵੀ ਪੜ੍ਹੋ- 2 ਫਰਵਰੀ ਨੂੰ ਲਾਂਚ ਹੋਵੇਗਾ ਐਪਲ ਦਾ 'Vision Pro', 19 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ ਪ੍ਰੀ-ਬੁਕਿੰਗ

ਉਨ੍ਹਾਂ ਅੱਗੇ ਕਿਹਾ, ''ਮਾਂ ਦੀ ਕੋਖ 'ਚ ਅਜਨਮੇ ਬੱਚੇ ਦੇ ਜੀਵਨ ਦੀ ਸ਼ੁਰੂਆਤ ਹੁੰਦੀ ਹੈ, ਜਿਸ ਨੂੰ ਵਪਾਰ ਜਾਂ ਤਸਕਰੀ ਦੀ ਵਸਤੂ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਮੈਂ ਇਸ ਕੰਮ ਨੂੰ ਨਿੰਦਾਯੋਗ ਸਮਝਦਾ ਹਾਂ। ਇਕ ਬੱਚਾ ਹਮੇਸ਼ਾ ਕੁਦਰਤ ਦਾ ਇਕ ਤੋਹਫਾ ਹੁੰਦਾ ਹੈ ਤੇ ਇਸ ਨੂੰ ਕਮਾਈ ਦਾ ਸਾਧਨ ਨਹੀਂ ਬਣਾਇਆ ਜਾਣਾ ਚਾਹੀਦਾ। ਇਸ ਕਾਰਨ ਮੈਂ ਸੈਰੋਗੇਸੀ ਨੂੰ ਪ੍ਰਤੀਬੰਧਿਤ ਕਰਨ ਦੀ ਇੱਛਾ ਪ੍ਰਗਟਾਉਂਦਾ ਹਾਂ।''

ਇਹ ਵੀ ਪੜ੍ਹੋ- USA 'ਚ ਵੀ ਦਿਖੇਗਾ ਪ੍ਰਾਣ-ਪ੍ਰਤਿਸ਼ਠਾ ਸਮਾਰੋਹ, NY ਦੇ ਟਾਈਮਸ ਸਕੁਏਅਰ 'ਤੇ ਕੀਤਾ ਜਾਵੇਗਾ 'Live Telecast'

ਇਸ ਤੋਂ ਪਹਿਲਾਂ ਜੂਨ 2022 'ਚ ਵੀ ਪੋਪ ਨੇ ਸੈਰੋਗੇਸੀ ਨੂੰ 'ਅਣਮਨੁੱਖੀ' ਦੱਸਿਆ ਸੀ। ਇਹ ਪ੍ਰਕਿਰਿਆ ਬੈਲਜੀਅਮ, ਨੀਦਰਲੈਂਡ, ਇੰਗਲੈਂਡ, ਕੈਨੇਡਾ, ਬ੍ਰਾਜ਼ੀਲ ਆਦਿ ਦੇਸ਼ਾਂ 'ਚ ਕਾਨੂੰਨੀ ਤੌਰ 'ਤੇ ਜਾਇਜ਼ ਹੈ ਤੇ ਅਮਰੀਕਾ ਦੇ ਵੀ ਕੁਝ ਸੂਬਿਆਂ 'ਚ ਇਹ ਪ੍ਰਕਿਰਿਆ ਲੀਗਲ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News