ਪੋਪ ਨੇ ਜਿਣਸੀ ਸ਼ੋਸ਼ਣ ਦੇ ਪੀੜਤਾਂ ’ਤੇ ਝੂਠ ਬੋਲਣ ਦੇ ਲਗਾਏ ਦੋਸ਼

Friday, Jan 19, 2018 - 02:37 PM (IST)

ਸੈਂਟੀਆਗੋ (ਏ.ਪੀ.)- ਪੋਪ ਫਰਾਂਸਿਸ ਨੇ ਬਾਲ ਜਿਣਸੀ ਸ਼ੋਸ਼ਣ ਦੇ ਦੋਸ਼ੀ ਫਰਨੇਂਡੋ ਕਾਰਾਡਿਮਾ ਦਾ ਕਥਿਤ ਤੌਰ ’ਤੇ ਸ਼ਿਕਾਰ ਬਣਨ ਵਾਲੇ ਲੋਕਾਂ ’ਤੇ ਅੱਜ ਝੂਠ ਬੋਲਣ ਦੇ ਦੋਸ਼ ਲਗਾਏ। ਇਸ ਦੇ ਨਾਲ ਹੀ ਪੋਪ ਦੇ ਉਸ ਦੌਰੇ ਦਾ ਅੰਤ ਹੋ ਗਿਆ ਜਿਸ ਦਾ ਮਕਸਦ ਦੇਸ਼ ਵਿਚ ਕਥਿਤ ਜਿਣਸੀ ਸ਼ੋਸ਼ਣ ਕਾਂਡ ਦੇ ਪੀੜਤਾਂ ਦੇ ਜ਼ਖਮਾਂ ’ਤੇ ਲੂਣ ਭੁੱਕਣਾ ਸੀ। ਜਿਣਸੀ ਸ਼ੋਸ਼ਣ ਕਾਂਡ ਨਾਲ ਦੇਸ਼ ਵਿਚ ਕੈਥੋਲਿਕ ਚਰਚ ਦੀ ਸਾਖ ’ਤੇ ਅਸਰ ਪਿਆ ਹੈ। ਪੋਪ ਫਰਾਂਸਿਸ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਕਾਰਾਡਿਮਾਸ ਦੇ ਜਿਣਸੀ ਅਪਰਾਧਾਂ ’ਤੇ ਪਰਦਾ ਪਾਉਣ ਵਿਚ ਬਿਸ਼ਪ ਜੁਆਨ ਬੈਰੋਸ ਦੀ ਸ਼ਮੂਲੀਅਤ ਦੇ ਸਬੂਤ ਨਹੀਂ ਮਿਲਦੇ, ਬੈਰੋਸ ਖਿਲਾਫ ਇਸ ਤਰ੍ਹਾਂ ਦੇ ਦੋਸ਼ ਝੂਠੇ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਉਹ ਮੇਰੇ ਸਾਹਮਣੇ ਬਿਸ਼ਪ ਬਰੋਸ ਖਿਲਾਫ ਸਬੂਤ ਪੇਸ਼ ਕਰਨਗੇ। ਮੈਂ ਕਹਾਂਗਾ। ਉਨ੍ਹਾਂ ਖਿਲਾਫ ਕੋਈ ਸਬੂਤ ਨਹੀਂ ਹਨ। ਇਹ ਸਭ ਝੂਠ ਹੈ। ਕੀ ਇਹ ਗੱਲ ਸਾਫ ਹੋ ਗਈ? ਪੋਪ ਦੀ ਟਿੱਪਣੀ ਨਾਲ ਚਿਲੀ ਦੇ ਲੋਕ ਹੈਰਾਨ ਰਹਿ ਗਏ ਅਤੇ ਪੀੜਤਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਤੁਰੰਤ ਇਸ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵੇਟੀਕਨ ਮੁਲਜ਼ਮਾਂ ਨੂੰ ਭਰੋਸੇਯੋਗਤਾ ਦਾ ਸਬੂਤ ਦੇ ਰਿਹਾ ਹੈ ਕਿਉਂਕਿ ਉਸ ਨੇ ਕਾਰਾਡਿਮਾ ਦੇ ਅਪਰਾਧਾਂ ਲਈ ਉਨ੍ਹਾਂ ਨੂੰ 2011 ਵਿਚ ਪੂਰੇ ਜੀਵਨ ਪਛਤਾਵਾ ਅਤੇ ਪ੍ਰਾਰਥਨਾ ਕਰਨ ਦੀ ਸਜ਼ਾ ਸੁਣਾਈ ਸੀ।
 


Related News