ਪੋਂਪੀਓ ਨੇ ਬਰਲਿਨ ਕੰਧ ਢਾਉਣ ਦੀ ਵਰ੍ਹੇਗੰਢ ਮੌਕੇ ਚੀਨ ਤੇ ਰੂਸ ਨੂੰ ਦਿੱਤੀ ਧਮਕੀ
Friday, Nov 08, 2019 - 10:32 PM (IST)

ਬਰਲਿਨ— ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਬਰਲਿਨ ਦੀ ਕੰਧ ਢਾਏ ਜਾਣ ਦੀ 30ਵੀਂ ਵਰ੍ਹੇਗੰਢ 'ਤੇ ਚੀਨ ਤੇ ਰੂਸ ਦੇ ਖਿਲਾਫ ਸਖਤ ਚਿਤਾਵਨੀ ਦਿੱਤੀ ਹੈ ਤੇ ਪੱਛਮੀ ਮਿੱਤਰ ਦੇਸ਼ਾਂ ਨਾਲ ਸਖਤ ਸੰਘਰਸ਼ ਤੋਂ ਬਾਅਦ ਮਿਲੀ ਆਜ਼ਾਦੀ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਹੈ।
ਪੋਂਪੀਓ ਨੇ ਜਰਮਨੀ ਦੀ ਰਾਜਧਾਨੀ ਦੀ ਯੂਨੀਵਰਸਿਟੀ ਬ੍ਰਾਂਡੇਨਬਰਗ ਤੋਂ ਕੁਝ ਹੀ ਦੂਰੀ 'ਤੇ ਆਪਣੇ ਸੰਬੋਧਨ 'ਚ ਕਿਹਾ ਕਿ ਪੱਛਮੀ ਸੁਤੰਤਰ ਰਾਸ਼ਟਰਾਂ ਕੋਲ ਆਪਣੇ ਲੋਕਾਂ 'ਤੇ ਮੰਡਰਾ ਰਹੇ ਖਤਰੇ ਨੂੰ ਉਨ੍ਹਾਂ ਤੋਂ ਦੂਰ ਰੱਖਣ ਦੀ ਜ਼ਿੰਮੇਦਾਰੀ ਹੈ। ਬਰਲਿਨ ਦੀ ਕੰਧ ਇਸੇ ਦਰਵਾਜ਼ੇ ਦੇ ਨੇੜੇਓਂ ਲੰਘਦੀ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਤੇ ਉਸ ਦੇ ਮਿੱਤਰ ਦੇਸ਼ਾਂ ਨੂੰ ਉਸ ਚੀਜ਼ ਦੀ ਰੱਖਿਆ ਕਰਨੀ ਚਾਹੀਦੀ ਹੈ ਜੋ ਬਹੁਤ ਸੰਘਰਸ਼ ਤੋਂ ਬਾਅਦ 1989 'ਚ ਮਿਲੀ ਤੇ ਇਸ ਨੂੰ ਸਵਿਕਾਰ ਕਰਨਾ ਚਾਹੀਦਾ ਹੈ ਕਿ ਗੈਰ-ਸੁਤੰਤਰ ਰਾਸ਼ਟਰਾਂ ਦੇ ਨਾਲ ਅਸੀਂ ਮੁੱਲਾਂ ਦੇ ਮੁਕਾਬਲੇ 'ਚ ਹਾਂ। ਪੋਂਪੀਓ ਦੀ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਜਰਮਨੀ ਬਰਲਿਨ ਦੀ ਕੰਧ ਦੇ ਢਹਿਣ ਦੀ 30ਵੀਂ ਵਰ੍ਹੇਗੰਢ ਦੀ ਤਿਆਰੀ 'ਚ ਹਨ। ਬਰਲਿਨ ਦੀ ਕੰਧ 9 ਨਵੰਬਰ 1989 ਨੂੰ ਢਾਹ ਦਿੱਤੀ ਗਈ ਸੀ ਤੇ ਉਸ ਦੇ ਨਾਲ ਕਮਿਊਨਿਸਟ ਸ਼ਾਸਨ ਦੀ ਸਮਾਪਤੀ ਹੋ ਗਈ ਸੀ। ਜਰਮਨੀ ਦੇ ਨਾਲ ਅਮਰੀਕਾ ਦੇ ਸਬੰਧਾਂ 'ਚ ਖਟਾਸ ਦਾ ਜ਼ਿਕਰ ਕਰਦੇ ਹੋਏ ਪੋਂਪੀਓ ਨੇ ਕਿਹਾ ਕਿ ਉਦਾਰਵਾਦੀ ਲੋਕਤੰਤਰ ਦੀ ਰੱਖਿਆ ਦਾ ਮਤਲਬ ਪੁਤਿਨ ਦੀਆਂ ਮਰਜ਼ੀਆਂ 'ਤੇ ਯੂਰਪ ਦੀ ਊਰਜਾ ਸਪਲਾਈ ਦੀ ਨਿਰਭਰਤਾ ਰੋਕਣਾ ਵੀ ਹੈ। ਨਿਰਮਾਣ ਅਧੀਨ ਨੋਰਡ ਸਟ੍ਰੀਮ-2 ਗੈਸ ਪਾਈਪਲਾਈਨ ਨਾਲ ਰੂਸ ਤੋਂ ਜਰਮਨੀ ਗੈਸ ਪਹੁੰਚੇਗੀ। ਹਾਲਾਂਕਿ ਜਰਮਨ ਚਾਂਸਲਰ ਐਂਜੇਲਾ ਮਰਕੇਲ ਵਾਰ-ਵਾਰ ਕਹਿ ਚੁੱਕੀ ਹੈ ਕਿ ਇਹ ਪਾਈਪਲਾਈਨ ਸ਼ੁੱਧ ਰੂਪ ਨਾਲ ਨਿੱਜੀ ਵਪਾਰਿਕ ਗੱਲ ਹੈ।
ਪੋਂਪੀਓ ਨੇ 5ਜੀ ਨੈੱਟਵਰਕ ਦਾ ਨਿਰਮਾਣ ਕਰਨ ਦਾ ਚੀਨੀ ਕੰਪਨੀਆਂ ਦੇ ਇਰਾਦੇ ਨੂੰ ਲੈ ਕੇ ਵੀ ਚਿਤਾਵਨੀ ਦਿੱਤੀ ਹੈ। ਜਰਮਨ ਸਰਕਾਰ ਤਕਨੀਤੀ ਕੰਪਨੀ ਹੁਵਾਵੇਈ ਨੂੰ ਅਗਲੀ ਪੀੜ੍ਹੀ ਦੇ ਮੋਬਾਇਲ ਨੈੱਟਵਰਕ ਤੋਂ ਵੱਖ ਨਹੀਂ ਕਰ ਸਕੀ। ਇਹ ਕੰਪਨੀ ਤਕਨੀਕ ਦੇ ਖੇਤਰ 'ਚ ਦੁਨੀਆ 'ਚ ਮੁਹਰੇ ਹੈ ਪਰ ਅਮਰੀਕਾ ਤੇ ਜਰਮਨੀ ਸਣੇ ਹੋਰ ਦੇਸ਼ਾਂ ਦੀ ਸੁਰੱਖਿਆ ਸੇਵਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਚੀਨ ਸਰਕਾਰ ਦੇ ਨੇੜੇ ਹੈ।