ਟਰੰਪ ਦੇ ਏਸ਼ੀਆ ਦੌਰੇ ਦੌਰਾਨ ਖਾਣੇ ਦੇ ਮੇਜ 'ਤੇ ਦੇਖੀ ਗਈ ਰਾਜਨੀਤੀ

Saturday, Nov 11, 2017 - 04:24 AM (IST)

ਵਾਸ਼ਿੰਗਟਨ — ਪਿਆਰ ਦਾ ਰਾਹ ਢਿੱਡ ਤੋਂ ਹੋ ਕੇ ਜਾਂਦਾ ਹੈ, ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਏਸ਼ੀਆ ਦੌਰੇ ਦੇ ਦੌਰਾਨ ਢਿੱਡ 'ਚ ਪਿਆਰ ਦੇ ਨਾਲ ਵਿਵਾਦ ਦਾ ਜ਼ਾਇਕਾ ਵੀ ਜਾਂਦਾ ਦਿਖਿਆ। ਜਾਪਾਨ, ਦੱਖਣੀ ਕੋਰੀਆ ਅਤੇ ਚੀਨ ਨੇ ਆਪਣੇ ਮਹਿਮਾਨ ਟਰੰਪ ਦੀ ਥਾਲੀ 'ਚ ਜਿਹੜੇ ਪਕਵਾਨ ਪਰੋਸੇ, ਉਸ 'ਚ ਕਈ ਰਾਜਨੀਤਕ ਮਾਇਨੇ ਨਿਕਲਦੇ ਹਨ। 
ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਸਭ ਤੋਂ ਚੰਗਾ ਦੋਸਤ ਸਾਬਤ ਕਰਨ 'ਚ ਕੋਈ ਕਸਰ ਨਹੀਂ ਛੱਡੀ ਦੋਹਾਂ ਨੇਤਾਵਾਂ ਨੇ ਅਮਰੀਕਨ ਹੈਂਡਬਰਗਰ ਦਾ ਲੰਚ ਕੀਤਾ। ਇਸ 'ਚ ਅਮਰੀਕੀ ਬੀਫ, ਹੇਂਜ ਕੈੱਚਅਪ ਅਤੇ ਮਸਟਰਡ ਪਿਆ ਸੀ। 

 

PunjabKesari

 

ਟੋਕੀਓ ਦੇ ਟੇਪਾਨਯਾਕੀ ਹੋਟਲ 'ਚ ਟਰੰਪ ਨੂੰ ਖਾਣੇ 'ਚ ਉਸ ਦਾ ਪਸੰਦੀਦਾ ਮੀਟ, ਚਾਕਲੇਟ ਅਤੇ ਆਈਸਕ੍ਰੀਮ ਦਿੱਤੀ ਗਈ। ਰਾਸ਼ਟਰੀ ਭੋਜ 'ਚ ਸਥਾਨਕ ਪਕਵਾਨ ਚਾਵਾਨਮੁਸ਼ੀ ਦਿੱਤੀ ਗਈ, ਪਰ ਇਸ 'ਚ ਵੀ ਟਰੰਪ ਦੀ ਪਸੰਦ ਦਾ ਖਿਆਲ ਰੱਖਿਆ ਗਿਆ। 
ਦੱਖਣੀ ਕੋਰੀਆ 'ਚ ਰਾਸ਼ਟਰਪਤੀ ਨੂੰ ਖਾਣੇ 'ਚ ਪ੍ਰੋਨ ਮੱਛੀ ਦਿੱਤੀ ਗਈ। ਇਹ ਮਛਲੀ ਡੋਕਡੋ ਆਈਸਲੈਂਡ ਦੇ ਕੋਲ ਦੀ ਸੀ, ਜਿਹੜਾ ਦੱਖਣੀ ਕੋਰੀਆ ਅਤੇ ਜਾਪਾਨ ਵਿਚਾਲੇ ਦਾ ਵਿਵਾਦਤ ਖੇਤਰ ਹੈ। ਜਾਪਾਨ ਨੇ ਮਛਲੀ ਦੀ ਚਰਚਾ 'ਤੇ ਨਾਰਾਜ਼ਗੀ ਜਤਾਈ। ਟਰੰਪ ਨੂੰ ਰਾਤ ਦੇ ਖਾਣੇ ਦੌਰਾਨ ਇਕ ਸੈਕਸ ਵੂਮੈਨ ਨਾਲ ਮਿਲਾਇਆ ਗਿਆ, ਜਿਸ ਤੋਂ ਜਾਪਾਨ ਖਫਾ ਹੋਇਆ। 

 

PunjabKesari
 

ਜਾਪਾਨੀ ਸਰਕਾਰੀ ਬੁਲਾਰੇ ਨੇ ਕਿਹਾ, ਇਸ ਸਮੇਂ ਦੋਹਾਂ ਦੇਸ਼ਾਂ ਨੂੰ ਮਿਲਾ ਕੇ ਉੱਤਰ ਕੋਰੀਆ ਨਾਲ ਨਜਿੱਠਣਾ ਚਾਹੀਦਾ ਹੈ। ਕੋਰੀਆ 'ਚ ਟਰੰਪ ਨੂੰ ਖਾਣੇ 'ਚ 360 ਸਾਲ ਪੁਰਾਣਾ ਸੋਆ ਸੋਸ ਦਿੱਤੀ ਗਈ। ਇਹ ਅਮਰੀਕਾ ਦੀ 1657 ਦੀ ਆਜ਼ਾਦੀ ਤੋਂ ਵੀ ਪੁਰਾਣੀ ਸੋਸ ਹੈ। ਜ਼ਿਕਰਯੋਗ ਹੈ ਕਿ ਇਹ ਅਮਰੀਕਾ ਨੂੰ ਦਿਖਾਉਣ ਦੀ ਕੋਸ਼ਿਸ਼ ਸੀ ਕਿ ਕੋਰੀਆ ਦੀ ਸੰਸਕ੍ਰਿਤੀ ਅਮਰੀਕਾ ਤੋਂ ਵੀ ਪੁਰਾਣੀ ਹੈ। 
ਚੀਨ ਨੇ ਟਰੰਪ ਦਾ ਸ਼ਾਨਦਾਰ ਸਵਾਗਤ ਕੀਤਾ, ਪਰ ਖਾਣੇ 'ਚ ਕੰਜੂਸੀ ਕਰ ਦਿੱਤੀ। ਸਰਕਾਰੀ ਭੋਜ 'ਚ ਟਰੰਪ ਦੀ ਪਸੰਦ ਦਾ ਖਿਆਲ ਰੱਖਣ ਦੀ ਥਾਂ ਉਸ ਨੂੰ ਸਥਾਨਕ ਡਿਸ਼ ਕੁੰਗ ਪਾਉ ਚਿਕੇਨ ਦਿੱਤੀ ਗਈ। ਉਹ ਵੀ ਚਿੱਲੀ ਵਾਲੇ ਤੇਲ 'ਚ ਪਕਾ ਕੇ। ਚੀਨ ਦੀ ਸੋਸ਼ਲ ਮੀਡੀਆ ਵੀਬੋ 'ਤੇ ਲੋਕਾਂ ਨੇ ਲਿੱਖਿਆ ਕਿ ਕਿ ਮੈਨਿਉ 'ਚ 'ਚੁਆਨਪੂ' ਸੀ। ਇਹ ਚੀਨ ਦੀ ਇਕ ਡਿਸ਼ ਦਾ ਨਾਂ ਹੈ ਅਤੇ ਉਥੇ ਟਰੰਪ ਦਾ ਇਸੇ ਨਾਂ ਨਾਲ ਮਜ਼ਾਕ ਉਡਾਇਆ ਜਾਂਦਾ ਹੈ।

PunjabKesari


Related News