ਪੋਲੀਓ ਵਰਕਰਾਂ ’ਤੇ ਅੱਤਵਾਦੀਆਂ ਨੇ ਕੀਤਾ ਫਿਰ ਹਮਲਾ, ਇਕ ਪੁਲਸ ਮੁਲਾਜ਼ਮ ਦੀ ਮੌਤ
Thursday, Sep 12, 2024 - 03:36 PM (IST)
ਪੇਸ਼ਾਵਰ - ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਖੈਬਰ ਪਖਤੂਨਖਵਾ ਸੂਬੇ 'ਚ ਵੀਰਵਾਰ ਨੂੰ ਅਣ-ਪਛਾਤੇ ਬੰਦੂਕਧਾਰੀਆਂ ਨੇ ਪੋਲੀਓ ਟੀਕਾਕਰਨ ਟੀਮ ਨਾਲ ਸੁਰੱਖਿਆ ਡਿਊਟੀ 'ਤੇ ਤਾਇਨਾਤ ਇਕ ਪੁਲਸ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ। ਇਹ 24 ਘੰਟਿਆਂ ਦੇ ਅੰਦਰ ਦੂਜਾ ਅਤੇ ਸੋਮਵਾਰ ਤੋਂ ਬਾਅਦ ਤੀਜਾ ਹਮਲਾ ਹੈ। ਪੁਲਸ ਨੇ ਇੱਥੇ ਦੱਸਿਆ ਕਿ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਬੰਨੂ ਜ਼ਿਲੇ ਦੇ ਡੋਮੇਲ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਦੇ ਅਧੀਨ ਮੋਟਰਸਾਈਕਲ 'ਤੇ ਸਵਾਰ ਬੰਦੂਕਧਾਰੀਆਂ ਨੇ ਪੋਲੀਓ ਵਰਕਰਾਂ ਦੀ ਟੀਮ 'ਤੇ ਗੋਲੀਬਾਰੀ ਕਰ ਦਿੱਤੀ, ਜਿਸ ਨਾਲ ਕਾਂਸਟੇਬਲ ਨੂਰ ਆਲਮ ਦੀ ਮੌਤ ਹੋ ਗਈ। ਹਮਲਾ ਕਰਨ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ।
ਪੜ੍ਹੋ ਇਹ ਖ਼ਬਰ-ਪਾਕਿਸਤਾਨ ਨੂੰ ਮਿਲੀ ਦੂਜੀ ਮਹਿਲਾ ਵਿਦੇਸ਼ ਸਕੱਤਰ, ਸੰਭਾਲਿਆ ਕਾਰਜ ਭਾਰ
ਸੂਬੇ ਦੇ ਦੱਖਣੀ ਜ਼ਿਲਿਆਂ 'ਚ ਪੋਲੀਓ ਟੀਮਾਂ ਨਾਲ ਡਿਊਟੀ 'ਤੇ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਕੇ ਹੱਤਿਆਵਾਂ ਦੇ ਵਧਦੇ ਰੁਝਾਨ ਦੇ ਵਿਰੋਧ 'ਚ ਗੁੱਸੇ 'ਚ ਆਈ ਭੀੜ ਨੇ ਮ੍ਰਿਤਕ ਪੁਲਸ ਮੁਲਾਜ਼ਮ ਦੀ ਲਾਸ਼ ਨੂੰ ਪੁਲਸ ਲਾਈਨ ਦੇ ਸਾਹਮਣੇ ਰੱਖ ਦਿੱਤਾ। ਬੁੱਧਵਾਰ ਨੂੰ, ਪੁਲਸ ਕਾਂਸਟੇਬਲ ਆਲਮ ਖਾਨ ਅਤੇ ਇਕ ਪੋਲੀਓ ਮੁਲਾਜ਼ਮ ਦੀ ਮੌਤ ਹੋ ਗਈ ਜਦੋਂ ਅਣ-ਪਛਾਤੇ ਬੰਦੂਕਧਾਰੀਆਂ ਨੇ ਬਾਜੌਰ ਜ਼ਿਲੇ ਦੀ ਸਲਾਰਜ਼ਈ ਤਹਿਸੀਲ ਵਿੱਚ ਪੋਲੀਓ ਟੀਕਾਕਰਨ ਟੀਮ 'ਤੇ ਹਮਲਾ ਕਰ ਦਿੱਤਾ। ਬੁੱਧਵਾਰ ਨੂੰ ਹੋਏ ਹਮਲੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਅੱਤਵਾਦੀ ਅਕਸਰ ਖੈਬਰ ਪਖਤੂਨਖਵਾ ਸੂਬੇ ਵਿੱਚ ਪੋਲੀਓ ਵਰਕਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਓਧਰ, ਲੱਕੀ ਮਰਵਾਤ ਜ਼ਿਲ੍ਹੇ ’ਚ ਪੋਲੀਓ ਟੀਮਾਂ ਦੀ ਸੁਰੱਖਿਆ ’ਚ ਲੱਗੇ ਸੁਰੱਖਿਆ ਮੁਲਾਜ਼ਮਾਂ ’ਤੇ ਵੱਧ ਰਹੇ ਹਮਲਿਆਂ ਦੇ ਮੱਦੇਨਜ਼ਰ ਪੁਲਸ ਮੁਲਾਜ਼ਮਾਂ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੁਝ ਅਧਿਕਾਰੀਆਂ ਨੇ ਧਰਨੇ ਦਾ ਕਾਰਨ ਜ਼ਿਲ੍ਹੇ ’ਚ ਫ਼ੌਜ ਦੀ ਮੌਜੂਦਗੀ ਨੂੰ ਵੀ ਦੱਸਿਆ।
ਪੜ੍ਹੋ ਇਹ ਖ਼ਬਰ-ਕੈਨੇਡਾ ਨੇ ਇਜ਼ਰਾਈਲ ਲਈ 30 ਹਥਿਆਰ ਵਿਕਰੀ ਪਰਮਿਟ ਨੂੰ ਕੀਤਾ ਮੁਅੱਤਲ
ਇਸ ਤੋਂ ਪਹਿਲਾਂ ਸੋਮਵਾਰ ਨੂੰ ਦੱਖਣੀ ਵਜ਼ੀਰਿਸਤਾਨ ਜ਼ਿਲੇ ਦੇ ਵਾਨਾ ਕਸਬੇ 'ਚ ਪਾਕਿਸਤਾਨ ਪੋਲੀਓ ਪ੍ਰੋਗਰਾਮ ਦੇ ਮੁਲਾਜ਼ਮਾਂ ਨੂੰ ਲਿਜਾ ਰਹੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ 'ਚ ਤਿੰਨ ਪੁਲਸ ਮੁਲਾ਼ਜਮਾਂ ਸਮੇਤ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ ਸਨ। ਇਸ ਸਾਲ ਹੁਣ ਤੱਕ ਬਲੌਚਿਸਤਾਨ ਤੋਂ 12, ਸਿੰਧ ਤੋਂ ਤਿੰਨ ਅਤੇ ਪੰਜਾਬ ਅਤੇ ਇਸਲਾਮਾਬਾਦ ਤੋਂ ਇਕ-ਇਕ ਪੋਲੀਓ ਦੇ ਮਾਮਲੇ ਸਾਹਮਣੇ ਆਏ ਹਨ। ਇਸ ਨੇ ਸਰਕਾਰ ਨੂੰ ਇਸ ਖਤਰਨਾਕ ਵਾਇਰਸ ਵਿਰੁੱਧ ਟੀਕਾਕਰਨ ਵਧਾਉਣ ਲਈ ਪ੍ਰੇਰਿਤ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।