ਪਾਕਿਸਤਾਨ ਦੇ ਇਸ ਇਲਾਕੇ 'ਚ ਨਹੀਂ ਚਲਾਈ ਜਾ ਰਹੀ ਪੋਲੀਓ ਮੁਹਿੰਮ, ਜਾਣੋ ਕਿਉਂ

Friday, Jan 20, 2023 - 06:12 PM (IST)

ਪਾਕਿਸਤਾਨ ਦੇ ਇਸ ਇਲਾਕੇ 'ਚ ਨਹੀਂ ਚਲਾਈ ਜਾ ਰਹੀ ਪੋਲੀਓ ਮੁਹਿੰਮ, ਜਾਣੋ ਕਿਉਂ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਕੋਈ ਮੰਨੇ ਜਾਂ ਨਾ ਮੰਨੇ ਪਰ ਸੱਚਾਈ ਇਹ ਹੈ ਕਿ ਪਾਕਿਸਤਾਨ ਦੇ ਦੱਖਣੀ ਵਜੀਰੀਸਤਾਨ ਦੇ ਮਹਿਸੂਦ ਪੱਟੀ ਇਲਾਕੇ ਵਿਚ ਅੱਜ ਤੱਕ ਰੂੜੀਵਾਦੀ ਸੋਚ ਅਤੇ ਕਈ ਤਰਾਂ ਦੀਆਂ ਗਲਤ ਧਾਰਾਵਾਂ ਕਾਰਨ ਪੋਲਿਓ ਬੰੂਦਾਂ ਪਿਲਾਉਣ ਦੀ ਮੁਹਿੰਮ ਨਹੀਂ ਚਲਾਈ ਜਾ ਸਕੀ। ਸੂਤਰਾਂ ਅਨੁਸਾਰ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕੇ ਮਹਿਸੂਦ ਪੱਟੀ ਦੇ ਲੋਕਾਂ ਦੇ ਵਿਚ ਇਹ ਧਾਰਨਾ ਸ਼ੁਰੂ ਤੋਂ ਬਣੀ ਹੋਈ ਕਿ ਪੋਲਿਓ ਦੀਆਂ ਬੰੂਦਾਂ ਪਿਲਾਉਣਾ ਇਕ ਅੰਤਰਰਾਸ਼ਟਰੀ ਸਾਜਿਸ਼ ਹੈ ਅਤੇ ਇਸ ਇਸਲਾਮ ਵਿਰੋਧੀ ਹੈ। ਇਸ ਸਬੰਧੀ ਲੋਕਾਂ ਦੇ ਵਿਚ ਇਹ ਅੰਧ ਵਿਸ਼ਵਾਸ ਹੈ ਕਿ ਪੋਲਿਓ ਬੂੰਦਾਂ ਪੀਣ ਨਾਲ ਮਰਦ ਜਵਾਨੀ ਹੀ ਹੀ ਨਾਪੁੰਸਕ ਹੋ ਜਾਣਗੇ ਅਤੇ ਉਨਾਂ ਦਾ ਵਿਆਹੁਤਾ ਜੀਵਨ ਬਰਬਾਦ ਹੋ ਜਾਵੇਗਾ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਮੌਕੇ ਬੋਲੇ CM ਭਗਵੰਤ ਮਾਨ, 'ਆਰੇ' ਤੋਂ ਡਰਦੇ ਭਾਜਪਾ 'ਚ ਜਾ ਰਹੇ ਨੇ ਲੀਡਰ

ਇਸ ਸਬੰਧੀ ਪਾਕਿਸਤਾਨ ਕੋਆਰਡੀਨੇਟਰ ਆਪੇਰਸ਼ਨ ਸੈਂਟਰ ਦੇ ਡਾ. ਸ਼ਹਿਜਾਦਾਰ ਬੇਗ ਦੇ ਅਨੁਸਾਰ ਜਦ ਇਹ ਇਲਾਕਾ ਪੋਲਿਓ ਮੁਹਿੰਮ ਚਲਾਉਣ ਦੇਵੇ ਤਾਂ ਪਾਕਿਸਤਾਨ ਵੀ ਪੋਲਿਓ ਮੁਕਤ ਦੇਸ਼ ਬਣ ਸਕਦਾ ਹੈ। ਹਰ ਸਾਲ ਪਾਕਿਸਤਾਨ ਵਿਚ ਮਿਲਣ ਵਾਲੇ ਪੋਲਿਓ ਕੇਸਾਂ ਚੋਂ 99 ਫ਼ੀਸਦੀ ਕੇਸ ਇਲਾਕੇ ਦੇ ਹੁੰਦੇ ਹਨ। ਇਸ ਇਲਾਕੇ ਵਿਚ ਪੋਲਿਓ ਮੁਹਿੰਮ ਚਲਾਉਣ ਦੀ ਕੋਸ਼ਿਸ਼ ਦੇ ਹੁਣ ਤੱਕ 69 ਕਰਮਚਾਰੀ ਮਾਰੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਖ਼ਬਰ ਨੇ ਪਰਿਵਾਰ 'ਚ ਪੁਆਏ ਵੈਣ, ਕਪੂਰਥਲਾ ਦੇ ਵਿਅਕਤੀ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News