ਇੰਡੋਨੇਸ਼ੀਆ ਚਰਚ ''ਚ ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਮਾਰੀ ਗੋਲੀ

02/11/2018 11:23:42 AM

ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਦੀ ਇਕ ਚਰਚ ਵਿਚ ਪ੍ਰਾਰਥਨਾ ਸਭਾ ਦੌਰਾਨ ਲੋਕਾਂ 'ਤੇ ਤਲਵਾਰ ਨਾਲ ਹਮਲਾ ਕਰਨ ਵਾਲੇ ਇਕ ਵਿਅਕਤੀ ਨੂੰ ਪੁਲਸ ਨੇ ਗੋਲੀ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਤਲਵਾਰ ਨਾਲ ਕੀਤੇ ਗਏ ਹਮਲੇ ਵਿਚ 4 ਲੋਕ ਜ਼ਖਮੀ ਹੋ ਗਏ। ਐਤਵਾਰ ਸਵੇਰੇ ਦੀ ਇਹ ਘਟਨਾ ਯੋਗਕਾਰਟਾ ਸੂਬੇ ਦੇ ਸਲੇਮਨ ਜ਼ਿਲੇ ਦੀ ਹੈ। ਹਮਲੇ ਦਾ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲਿਆ ਹੈ। ਦੁਨੀਆ ਦੇ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲੇ ਦੇਸ਼ ਇੰਡੋਨੇਸ਼ੀਆ ਵਿਚ ਚਰਚ ਇਸਲਾਮੀ ਅੱਤਵਾਦੀਆਂ ਦਾ ਆਸਾਨ ਨਿਸ਼ਾਨਾ ਰਿਹਾ ਹੈ। ਘਟਨਾ ਨਾਲ ਸੰਬੰਧਿਤ ਇਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਹਮਲਾਵਰ ਨੇ ਲੋਕਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਸ 'ਤੇ ਕਿਤਾਬਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਜ਼ਖਮੀਆਂ ਵਿਚ ਇਕ ਪੁਲਸ ਅਧਿਕਾਰੀ ਅਤੇ ਇਕ ਪਾਦਰੀ ਵੀ ਸ਼ਾਮਲ ਹੈ। ਪੁਲਸ ਅਧਿਕਾਰੀ ਨੇ ਹਮਲਾਵਰ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਉਸ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਸ਼ੱਕੀ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।


Related News