ਬ੍ਰਿਟੇਨ ਦੇ ਸ਼ਾਹੀ ਮਹਿਲ ਨੇੜੇ ਪੁਲਸ ਨੇ ਇਕ ਵਿਅਕਤੀ ਨੂੰ ਮਾਰੀ ਗੋਲੀ

Sunday, Dec 12, 2021 - 02:03 AM (IST)

ਬ੍ਰਿਟੇਨ ਦੇ ਸ਼ਾਹੀ ਮਹਿਲ ਨੇੜੇ ਪੁਲਸ ਨੇ ਇਕ ਵਿਅਕਤੀ ਨੂੰ ਮਾਰੀ ਗੋਲੀ

ਲੰਡਨ-ਬ੍ਰਿਟੇਨ ਦੀ ਪੁਲਸ ਨੇ ਕਿਹਾ ਕਿ ਲੰਡਨ 'ਚ ਕੈਨਸਿੰਗਟਨ ਪੈਲੇਸ ਨੇੜੇ ਸ਼ਨੀਵਾਰ ਨੂੰ ਹਥਿਆਰਬੰਦ ਅਧਿਕਾਰੀਆਂ ਨਾਲ ਝੜਪ ਦੌਰਾਨ ਇਕ ਵਿਅਕਤੀ ਦੀ ਗੋਲੀ ਲਗਣ ਨਾਲ ਮੌਤ ਹੋ ਗਈ। ਮੈਟ੍ਰੋਪੋਲਿਟਨ ਪੁਲਸ ਬਲ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਹਥਿਆਰਾਂ ਨਾਲ ਪੱਛਮੀ ਲੰਡਨ ਦੇ ਕੈਨਸਿੰਗਟਨ ਇਲਾਕੇ 'ਚ ਇਕ ਬੈਂਕ 'ਚ ਦਾਖਲ ਹੋਇਆ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਸਥਿਰਤਾ ਨੂੰ ਬੜ੍ਹਾਵਾ ਦੇਣ ਲਈ ਅਮਰੀਕਾ, ਪਾਕਿ 'ਚ ਗੂੜ੍ਹੀ ਭਾਈਵਾਲੀ ਜ਼ਰੂਰੀ : ਇਮਰਾਨ ਖਾਨ

ਉਹ ਇਕ ਵਾਹਨ 'ਚ ਫਰਾਰ ਹੋ ਗਿਆ ਜਿਸ ਨੂੰ ਬਾਅਦ 'ਚ ਅਧਿਕਾਰੀਆਂ ਨੇ ਰੋਕ ਲਿਆ। ਜਿਸ ਇਲਾਕੇ 'ਚ ਉਸ ਨੂੰ ਰੋਕਿਆ ਗਿਆ ਉਥੇ ਕਈ ਦੂਤਾਵਾਸ ਅਤੇ ਪ੍ਰਿੰਸ ਵਿਲੀਅਮ ਦੀ ਅਧਿਕਾਰਤ ਰਿਹਾਇਸ਼ ਹੈ। ਇਹ ਸ਼ਾਹੀ ਪਰਿਵਾਰ ਦੇ ਕਈ ਹੋਰ ਮੈਂਬਰਾਂ ਦਾ ਵੀ ਘਰ ਹੈ। ਪੁਲਸ ਬਲ ਨੇ ਕਿਹਾ ਕਿ ਗੋਲੀਆਂ ਚਲਾਈਆਂ ਗਈਆਂ ਅਤੇ ਇਕ ਵਿਅਕਤੀ ਨੂੰ ਗੋਲੀ ਲੱਗੀ। ਉਸ ਨੂੰ ਘਟਨਾ ਵਾਲੀ ਥਾਂ 'ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਅੱਤਵਾਦੀ ਨਹੀਂ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਤੋਂ ਜਲਦ ਭਾਰਤ ਵਾਪਸ ਭੇਜੀ ਜਾਵੇਗੀ 40 ਸਾਲ ਪਹਿਲਾਂ ਚੋਰੀ ਹੋਈ ਮੂਰਤੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News