ਸਕਾਟਲੈਂਡ 'ਚ ਸੜਕ ਹਾਦਸੇ 'ਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਦਰਦਨਾਕ ਮੌਤ

Tuesday, Aug 23, 2022 - 06:39 PM (IST)

ਸਕਾਟਲੈਂਡ 'ਚ ਸੜਕ ਹਾਦਸੇ 'ਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਦਰਦਨਾਕ ਮੌਤ

ਈਡਨਬਰਗ (ਬਿਊਰੋ) ਸਕਾਟਲੈਂਡ 'ਚ ਸੜਕ ਹਾਦਸੇ 'ਚ ਤਿੰਨ ਭਾਰਤੀਆਂ ਦੀ ਮੌਤ ਦੇ ਮਾਮਲੇ 'ਚ ਪੁਲਸ ਜਾਣਕਾਰੀ ਦੀ ਅਪੀਲ ਕਰ ਰਹੀ ਹੈ। ਇਸ ਹਾਦਸੇ ਤੋਂ ਬਾਅਦ ਚੌਥਾ ਭਾਰਤੀ ਨਾਗਰਿਕ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਹੈ। ਹੈਦਰਾਬਾਦ ਦੇ ਪਵਨ ਬਸ਼ੇਟੀ ਅਤੇ ਬੈਂਗਲੁਰੂ ਦੇ ਗਿਰੀਸ਼ ਸੁਬਰਾਮਨੀਅਮ ਦੋਵੇਂ ਐਰੋਨਾਟਿਕਲ ਇੰਜਨੀਅਰਿੰਗ ਦੇ ਵਿਦਿਆਰਥੀ ਸਨ ਅਤੇ ਲੈਸਟਰ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਪ੍ਰਾਪਤ ਕਰ ਰਹੇ ਸਨ। ਜਦੋਂਕਿ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਆਂਧਰਾ ਪ੍ਰਦੇਸ਼ ਦੇ ਨੇਲੋਰ ਦੇ ਰਹਿਣ ਵਾਲੇ 30 ਸਾਲਾ ਉਸ ਦੇ ਦੋਸਤ ਸੁਧਾਕਰ ਮੋਦਪੱਲੀ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ। ਸ਼ੁੱਕਰਵਾਰ ਨੂੰ ਕੈਸਲ ਸਟਾਕਰ ਨੇੜੇ ਏ 828 ਹਾਈਵੇਅ 'ਤੇ ਸੜਕ ਹਾਦਸੇ 'ਚ ਤਿੰਨਾਂ ਦੀ ਮੌਤ ਹੋ ਗਈ।

ਤੀਜੇ ਵਿਦਿਆਰਥੀ ਦੀ ਹਾਲਤ ਨਾਜ਼ੁਕ 

ਲੀਸੈਸਟਰ ਯੂਨੀਵਰਸਿਟੀ ਵਿਚ ਪ੍ਰਬੰਧਨ ਦੀ ਡਿਗਰੀ ਨਾਲ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹੈਦਰਾਬਾਦ ਦੇ ਰਹਿਣ ਵਾਲੇ 24 ਸਾਲਾ ਸਾਈ ਵਰਮਾ ਗੰਭੀਰ ਹਾਲਤ ਵਿਚ ਗਲਾਸਗੋ ਦੇ ਕਵੀਨ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ ਵਿੱਚ ਦਾਖਲ ਹੈ। ਪੁਲਸ ਸਕਾਟਲੈਂਡ ਦੇ ਸਾਰਜੈਂਟ ਕੇਵਿਨ ਕ੍ਰੇਗ ਨੇ ਕਿਹਾ ਕਿ ਅਸੀਂ ਹਾਦਸੇ ਦੇ ਆਲੇ-ਦੁਆਲੇ ਦੇ ਹਾਲਾਤ ਦੀ ਜਾਂਚ ਕਰ ਰਹੇ ਹਾਂ। ਸ਼ੁੱਕਰਵਾਰ, ਅਗਸਤ 19, 2022 ਨੂੰ ਵਾਪਰੀ ਘਟਨਾ ਬਾਰੇ 101 ਰਾਹੀਂ ਅਧਿਕਾਰੀਆਂ ਨਾਲ ਸੰਪਰਕ ਕਰੋ। ਪੁਲਸ ਸਕਾਟਲੈਂਡ ਨੇ ਕਿਹਾ ਕਿ ਇੱਕ 47 ਸਾਲਾ ਵਿਅਕਤੀ ਨੂੰ ਸੜਕੀ ਆਵਾਜਾਈ ਦੇ ਅਪਰਾਧ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ਆਪਣੇ ਲੋਕਾਂ ਨੂੰ ਤੁਰੰਤ ਯੂਕ੍ਰੇਨ ਛੱਡਣ ਦੇ ਦਿੱਤੇ ਨਿਰਦੇਸ਼

ਇਹ ਘਾਤਕ ਸੜਕ ਹਾਦਸਾ ਸਕਾਟਿਸ਼ ਹਾਈਲੈਂਡਜ਼ ਦੇ ਅਰਗਿੱਲ ਦੇ ਏਪਿਨ ਖੇਤਰ ਵਿੱਚ ਵਾਪਰਿਆ, ਜਿੱਥੇ ਚਾਰੇ ਦੋਸਤ ਛੁੱਟੀਆਂ ਮਨਾਉਣ ਗਏ ਹੋਏ ਸਨ। ਸਕਾਟਲੈਂਡ ਵਿੱਚ ਭਾਰਤੀ ਭਾਈਚਾਰੇ ਅਤੇ ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ (INSA) UK ਨੇ ਭਾਰਤ ਵਿੱਚ ਆਪਣੇ ਪਰਿਵਾਰਾਂ ਦੀ ਮਦਦ ਲਈ ਇੱਕ ਰੈਲੀ ਕੀਤੀ। ਸਾਫਟਵੇਅਰ ਇੰਜੀਨੀਅਰ ਅਤੇ ਐਡਿਨਬਰਗ ਹਿੰਦੂ ਟੈਂਪਲ ਕਮੇਟੀ ਦੇ ਮੈਂਬਰ ਰਾਜਸ਼ੇਖਰ ਜ਼ਲਾ ਨੇ ਕਿਹਾ ਕਿ ਇਹ ਬਹੁਤ ਦੁਖਦ ਹੈ। ਅਸੀਂ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਰਹੇ ਹਾਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News