ਅਮਰੀਕਾ 'ਚ ਸੰਸਦ ਭਵਨ 'ਚ ਦੰਗਾ ਕਰਨ ਵਾਲਿਆਂ ਦੇ ਸਮਰਥਨ 'ਚ ਆਯੋਜਿਤ ਰੈਲੀ ਨੂੰ ਲੈ ਕੇ ਪੁਲਸ ਮੁਸਤੈਦ

Sunday, Sep 19, 2021 - 12:08 AM (IST)

ਅਮਰੀਕਾ 'ਚ ਸੰਸਦ ਭਵਨ 'ਚ ਦੰਗਾ ਕਰਨ ਵਾਲਿਆਂ ਦੇ ਸਮਰਥਨ 'ਚ ਆਯੋਜਿਤ ਰੈਲੀ ਨੂੰ ਲੈ ਕੇ ਪੁਲਸ ਮੁਸਤੈਦ

ਵਾਸ਼ਿੰਗਟਨ-ਅਮਰੀਕਾ 'ਚ ਇਸ ਸਾਲ ਜਨਵਰੀ 'ਚ ਕੈਪਿਟਲ ਭਵਨ (ਸੰਸਦ ਭਵਨ) ਕੰਪਲੈਕਸ 'ਚ ਹਿੰਸਾ ਦੇ ਦੋਸ਼ 'ਚ ਜੇਲ੍ਹ ਭੇਜੇ ਗਏ ਲੋਕਾਂ ਦੇ ਸਮਰਥਨ 'ਚ ਸ਼ਨੀਵਾਰ ਨੂੰ ਪ੍ਰਸਤਾਵਿਤ ਰੈਲੀ ਤੋਂ ਪਹਿਲਾਂ ਪੁਲਸ ਨੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਅਮਰੀਕੀ ਰਾਸ਼ਟਰੀ ਗਾਰਡ ਸਮੇਤ ਆਲੇ-ਦੁਆਲੇ ਕਾਨੂੰਨ ਲਾਗੂ ਕਰਨ ਵਾਲਿਆਂ ਤੋਂ ਵੀ ਮਦਦ ਲਈ ਗਈ ਹੈ। ਕੈਪਿਟਲ ਪੁਲਸ ਸ਼ਨੀਵਾਰ ਨੂੰ ਕੈਪਿਟਲ 'ਚ ਹੋਣ ਵਾਲੀ ਰੈਲੀ ਨੂੰ ਲੈ ਕੇ ਕੋਈ ਢਿੱਲ ਨਹੀਂ ਵਰਤਣਾ ਚਾਹੁੰਦੀ। ਉਹ 6 ਜਨਵਰੀ ਨੂੰ ਹੋਈ ਹਿੰਸਾ ਦੀ ਦੁਹਰਾਉਣ ਦੀ ਆਗਿਆ ਨਹੀਂ ਦੇਣਾ ਚਾਹੁੰਦੇ।

ਇਹ ਵੀ ਪੜ੍ਹੋ : ਅਮਰੀਕਾ : ਬੂਸਟਰ ਖੁਰਾਕ ਦੇਣ ਦੀ ਯੋਜਨਾ 'ਤੇ ਚੋਟੀ ਦੇ ਡਾਕਟਰਾਂ ਨੇ ਜਤਾਈ ਅਸਹਿਮਤੀ

ਕੈਪਿਟਨ ਪੁਲਸ ਮੁਖੀ ਟਾਮ ਮੰਗੇਰ ਨੇ ਇਕ ਪ੍ਰੈੱਸ ਕਾਨਫਰੰਸ 'ਚ ਸ਼ੁੱਕਰਵਾਰ ਨੂੰ ਕਿਹਾ ਕਿ ਸ਼ਨੀਵਾਰ ਨੂੰ ਹੋਣ ਵਾਲੀ ਰੈਲੀ 'ਚ ਸੰਭਾਵਿਤ ਹਿੰਸਾ ਦੀਆਂ ਸੂਚਨਾਵਾਂ ਸਹੀ ਹਨ ਜਾਂ ਨਹੀਂ ਇਹ ਕਹਿਣਾ ਮੁਸ਼ਕਲ ਹੈ ਪਰ ਜਨਵਰੀ 'ਚ ਵੀ ਆਨਲਾਈਨ ਅਤੇ ਹੋਰ ਥਾਵਾਂ ਤੋਂ ਇਸ ਤਰ੍ਹਾਂ ਦੇ ਸੰਕੇਤ ਮਿਲੇ ਸਨ ਕਿ ਉਨ੍ਹਾਂ 'ਤੇ ਧਿਆਨ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨ 'ਚ 700 ਲੋਕਾਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। ਮੰਗੇਰ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੈਲੀ ਦੇ ਵਿਰੋਧੀ 'ਚ ਵੀ ਲੋਕ ਆ ਸਕਦੇ ਹਨ ਜਿਥੇ ਉਥੇ ਸੰਘਰਸ਼ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਇਸ ਤਰ੍ਹਾਂ ਦੇ ਹੁਕਮਾਂ ਨੂੰ ਲੈ ਕੇ ਤਿਆਰ ਹੈ ਕਿ ਪ੍ਰਦਰਸ਼ਨਕਾਰੀ ਹਥਿਆਰ ਲੈ ਕੇ ਪਹੁੰਚ ਸਕਦੇ ਹਨ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਰੈਲੀ 'ਚ ਕੋਈ ਵੀ ਹਥਿਆਰ ਲਿਆਉਣ ਦੀ ਇਜਾਜ਼ਤ ਨਹੀਂ ਹੈ ਅਤੇ ਉਹ ਇਸ ਹੁਕਮ 'ਚ ਕੋਈ ਉਲੰਘਣਾ ਨਾ ਕਰੇ। ਮੰਗੇਰ ਨੇ ਕਿਹਾ ਕਿ ਅਸੀਂ ਹਿੰਸਾ ਬਰਦਾਸ਼ਤ ਨਹੀਂ ਕਰਾਂਗੇ।

ਇਹ ਵੀ ਪੜ੍ਹੋ : ਸਮਾਵੇਸ਼ੀ ਅਫਗਾਨ ਸਰਕਾਰ ਬਾਰੇ ਤਾਲਿਬਾਨ ਨਾਲ ਗੱਲਬਾਤ ਕੀਤੀ ਸ਼ੁਰੂ : ਇਮਰਾਨ ਖਾਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News