ਈਰਾਨ ''ਚ ਜਲ ਸੰਕਟ ''ਤੇ ਹੋ ਰਹੇ ਪ੍ਰਦਰਸ਼ਨ ਦੌਰਾਨ ਪੁਲਸ ਨੇ ਚਲਾਈਆਂ ਗੋਲੀਆਂ
Monday, Jul 19, 2021 - 06:00 PM (IST)
ਤੇਹਰਾਨ (ਭਾਸ਼ਾ) ਦੱਖਣ-ਪੱਛਮੀ ਈਰਾਨ ਵਿਚ ਪਾਣੀ ਦੀ ਕਮੀ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਦੌਰਾਨ ਈਰਾਨ ਦੀ ਪੁਲਸ ਨੇ ਐਤਵਾਰ ਰਾਤ ਗੋਲੀਬਾਰੀ ਕੀਤੀ। ਇਕ ਵੀਡੀਓ ਵਿਚ ਇਸ ਗੱਲ ਦਾ ਖੁਲਾਸਾ ਹੋਇਆ। 'ਹਿਊਮਨ ਰਾਈਟਸ ਐਕਟੀਵਿਸਟਸ ਇਨ ਈਰਾਨ' ਵੱਲੋਂ ਜਾਰੀ 'ਹਿਊਮਨ ਰਾਈਟਸ ਐਕਟੀਵਿਸਟ ਨਿਊਜ਼ ਏਜੰਸੀ' ਦੇ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਈਰਾਨ ਦੇ ਅਸ਼ਾਂਤ ਖੁਜੇਸਤਾਨ ਸੂਬੇ ਵਿਚ ਪ੍ਰਦਰਸ਼ਨਾਂ ਦੇ ਕੇਂਦਰ ਰਹੇ ਸੂਸਨਗਰਟ ਵਿਚ ਗੋਲੀਆਂ ਚੱਲ ਰਹੀਆਂ ਹਨ। ਇਸ ਵਿਚ ਇਕ ਪੁਲਸ ਅਧਿਕਾਰੀ ਪਿਸਤੌਲ ਨਾਲ ਹਵਾ ਵਿਚ ਗੋਲੀਆਂ ਚਲਾਉਂਦਾ ਦਿਸ ਰਿਹਾ ਹੈ।
ਉੱਥੇ ਦੰਗਾ ਵਿਰੋਧੀ ਪੁਲਸ ਕਰਮੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾ ਰਹੇ ਹਨ। ਖੁਜੇਸਤਾਨ ਵਿਚ ਨਸਲੀ ਅਰਬ ਭਾਈਚਾਰਾ ਰਹਿੰਦਾ ਹੈ ਅਤੇ ਉਹਨਾਂ ਦਾ ਦੋਸ਼ ਹੈ ਕਿ ਈਰਾਨ ਦੇ ਸ਼ੀਆ ਭਾਈਚਾਰੇ ਦੇ ਲੋਕ ਉਹਨਾਂ ਨਾਲ ਵਿਤਕਰਾ ਕਰਦੇ ਹਨ। ਸੂਬੇ ਦੇ ਡਿਪਟੀ ਗਵਰਨਰ ਨੇ ਐਤਵਾਰ ਨੂੰ ਇਹ ਗੱਲ ਸਵੀਕਾਰ ਕੀਤੀ ਕਿ ਪ੍ਰਦਰਸ਼ਨਾਂ ਦੌਰਾਨ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ। ਉਹਨਾਂ ਨੇ ਸਰਕਾਰੀ ਸਮਾਚਾਰ ਏਜੰਸੀ 'ਆਈ.ਆਰ.ਐੱਨ.ਏ.' ਨੂੰ ਦੱਸਿਆ ਕਿ ਸ਼ਾਦੇਗਾਨ ਸ਼ਹਿਰ ਵਿਚ ਦੰਗਾ ਕਰਨ ਵਾਲਿਆਂ ਨੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ- ਰੂਸ : ਸਾਈਬੇਰੀਆ ਲਗਾਤਾਰ ਤੀਜੇ ਸਾਲ ਵੀ ਜੰਗਲੀ ਅੱਗ ਦੀ ਚਪੇਟ 'ਚ
ਈਰਾਨ ਦੀ ਸਰਕਾਰ ਪ੍ਰਦਰਸ਼ਨਾਂ ਦੌਰਾਨ ਲੋਕਾਂ ਦੀ ਮੌਤ ਦਾ ਦੋਸ਼ ਪ੍ਰਦਰਸ਼ਨਕਾਰੀਆ ਨੂੰ ਦਿੰਦੀ ਰਹੀ ਹੈ। ਅਰਬ ਵੱਖਵਾਦੀ ਖੁਜੇਸਤਾਨ ਵਿਚ ਲੰਬੇ ਸਮੇਂ ਤੋਂ ਐਕਟਿਵ ਹਨ। ਜਲ ਸੰਕਟ ਨੂੰ ਲੈ ਕੇ ਈਰਾਨ ਵਿਚ ਪਹਿਲਾਂ ਵੀ ਪ੍ਰਦਰਸਨ ਹੁੰਦੇ ਰਹੇ ਹਨ। ਅਧਿਕਾਰੀਆਂ ਮੁਤਾਬਕ ਇੱਥੇ ਗੰਭੀਰ ਸੋਕਾ ਪਿਆ ਹੈ ਅਤੇ ਕਈ ਹਫ਼ਤਿਆਂ ਤੋਂ ਜਲ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਕਰੀਬ 50 ਫੀਸਦੀ ਘੱਟ ਬਾਰਿਸ਼ ਹੋਈ, ਜਿਸ ਨਾਲ ਪੁਲਾਂ ਵਿਚ ਬਹੁਤ ਘੱਟ ਪਾਣੀ ਬਚਿਆ ਹੈ। ਈਰਾਨ ਵਿਚ ਪਾਣੀ ਦੀ ਕਮੀ ਨੂੰ ਲੈਕੇ ਪ੍ਰਦਰਸ਼ਨ ਅਜਿਹੇ ਸਮੇਂ ਵਿਚ ਹੋ ਰਿਹਾ ਹੈ ਜਦੋਂ ਇੱਥੇ ਕੋਰੋਨਾ ਵਾਇਰਸ ਦੇ ਪ੍ਰਕੋਪ ਅਤੇ ਤੇਲ ਉਦਯੋਗ ਦੇ ਹਜ਼ਾਰਾਂ ਕਰਮਚਾਰੀਆਂ ਦੇ ਹੜਤਾਲ 'ਤੇ ਜਾਣ ਤੋਂ ਪਹਿਲਾਂ ਹਾਲਾਤ ਖਰਾਬ ਹਨ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ ਨੇ ਪਹਿਲੀ ਵਾਰ ਆਸਟ੍ਰੇਲੀਆ 'ਚ 'ਪ੍ਰੈਟੀਯਟ' ਮਿਜ਼ਾਈਲ ਦਾ ਕੀਤਾ ਪਰੀਖਣ