ਇਰਾਕ ''ਚ ਮੁਕਾਬਲੇ ''ਚ ਪੁਲਸ ਮੁਲਾਜ਼ਮ ਹਲਾਕ ਤੇ 3 ਆਈ.ਐੱਸ. ਅੱਤਵਾਦੀ ਢੇਰ
Saturday, Feb 23, 2019 - 08:10 PM (IST)
ਬਗਦਾਦ— ਇਰਾਕ ਦੇ ਉੱਤਰੀ ਮੱਧ ਸੂਬੇ ਸਲਾਹੂਦੀਨ 'ਚ ਅੱਜ ਇਰਾਕੀ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿਚਾਲੇ ਮੁਕਾਬਲੇ 'ਚ ਇਕ ਪੁਲਸ ਕਰਮਚਾਰੀ ਤੇ ਤਿੰਨ ਅੱਤਵਾਦੀਆਂ ਦੀ ਮੌਤ ਹੋ ਗਈ। ਸੂਬਾਈ ਪੁਲਸ ਕਮਾਂਡਰ ਕਰਨਲ ਮੁਹੰਮਦ ਅਲ ਬਾਜ਼ੀ ਨੇ ਦੱਸਿਆ ਕਿ ਇਹ ਘਟਨਾ ਅੱਧੀ ਰਾਤ ਹੋਈ ਤੇ ਸ਼ਿਰਕਾਤ ਸ਼ਹਿਰ ਦੇ ਨੇੜੇ ਅੱਤਵਾਦੀਆਂ ਨੇ ਪੁਲਸ ਚੌਕੀ 'ਤੇ ਹਮਲਾ ਕੀਤਾ, ਜਿਸ 'ਚ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ। ਪੁਲਸ ਦੀ ਜਵਾਬੀ ਕਾਰਵਾਈ 'ਚ ਤਿੰਨ ਇਸਲਾਮਿਕ ਸਟੇਟ ਅੱਤਵਾਦੀਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਅੱਤਵਾਦੀ ਅਲ ਖਾਨੋਗਾ ਪਹਾੜੀ ਖੇਤਰ ਤੋਂ ਹੇਠਾਂ ਆਏ ਤੇ ਹਮਲੇ ਤੋਂ ਬਾਅਦ ਹੋਰ ਅੱਤਵਾਦੀ ਵੀ ਵਾਪਸ ਭੱਜ ਗਏ। ਇਨ੍ਹਾਂ ਦੀ ਤਲਾਸ਼ 'ਚ ਪੁਲਸ ਤੇ ਸੁਰੱਖਿਆ ਬਲਾਂ ਨੂੰ ਲਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ 2017 ਦੇ ਅਖੀਰ 'ਚ ਇਰਾਕੀ ਸੁਰੱਖਿਆ ਬਲਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਦੇਸ਼ ਤੋਂ ਇਸਲਾਮਿਕ ਸਟੇਟ ਦਾ ਪੂਰੀ ਤਰ੍ਹਾਂ ਨਾਲ ਸਫਾਇਆ ਕਰ ਦਿੱਤਾ ਹੈ ਤੇ ਇਸ ਤੋਂ ਬਾਅਦ ਸੁਰੱਖਿਆ ਹਾਲਾਤ 'ਚ ਬਹੁਤ ਸੁਧਾਰ ਅਇਆ ਸੀ ਪਰ ਜੰਗਲਾਂ ਤੇ ਹੋਰਾਂ ਥਾਂਵਾਂ 'ਤੇ ਲੁਕੇ ਅੱਤਵਾਦੀਆਂ ਨੇ ਦੁਬਾਰਾ ਇਕੱਠੇ ਹੋ ਕੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਦਿੱਤਾ ਹੈ ਤੇ ਉਹ ਲੁਕ ਕੇ ਵਾਰ ਕਰ ਰਹੇ ਹਨ।