ਅਮਰੀਕਾ: ਸ਼ਿਕਾਗੋ ਨੇੜੇ ਸਿਗਾਰ ਲੌਂਜ 'ਚ ਗੋਲੀਬਾਰੀ, ਕਈ ਜ਼ਖਮੀ

Saturday, Jan 25, 2020 - 03:02 PM (IST)

ਅਮਰੀਕਾ: ਸ਼ਿਕਾਗੋ ਨੇੜੇ ਸਿਗਾਰ ਲੌਂਜ 'ਚ ਗੋਲੀਬਾਰੀ, ਕਈ ਜ਼ਖਮੀ

ਲਿਸਲ (ਅਮਰੀਕਾ)(ਏਪੀ)- ਸ਼ਿਕਾਗੋ ਨੇੜੇ ਗੋਲੀਬਾਰੀ ਦੀ ਖਬਰ ਮਿਲੀ ਹੈ। ਇਹ ਗੋਲੀਬਾਰੀ ਇਕ ਸਿਗਾਰ ਲੌਂਜ ਵਿਚ ਹੋਈ ਹੈ। ਗੋਲੀਬਾਰੀ ਦੌਰਾਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ। ਇਸ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ।

ਪੁਲਸ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਮੀਡੋਰ ਸਿਗਾਰ ਲੌਂਜ ਵਿਚ ਗੋਲੀਬਾਰੀ ਸ਼ੁੱਕਰਵਾਰ ਰਾਤ 10 ਵਜੇ ਤੋਂ ਬਾਅਦ ਹੋਈ ਸੀ। ਪੁਲਸ ਨੇ ਫੇਸਬੁੱਕ 'ਤੇ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਦੌਰਾਨ ਕਈ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਦੀ ਗਿਣਤੀ ਤੇ ਉਹਨਾਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ੱਕੀ ਵਿਅਕਤੀ ਲੌਂਜ ਦਾ ਅਕਾਊਂਟਡ ਸੀ। ਫਿਲਹਾਲ ਇਸ ਮਾਮਲੇ ਨੂੰ ਕਾਰੋਬਾਰ ਨਾਲ ਜੁੜਿਆ ਹੋਇਆ ਦੱਸਿਆ ਗਿਆ ਹੈ ਤੇ ਇਸ ਤੋਂ ਕਿਸੇ ਹੋਰ ਨੂੰ ਕੋਈ ਖਤਰਾ ਨਹੀਂ ਹੈ। ਘਟਨਾ ਬਾਰੇ ਹੋਰ ਜਾਣਕਾਰੀ ਤੁਰੰਤ ਜਾਰੀ ਨਹੀਂ ਕੀਤੀ ਗਈ। ਹਮੀਡੋਰ ਲੌਂਜ ਦੀ ਵੈੱਬਸਾਈਟ ਮੁਤਾਬਕ ਇਸ ਸਥਾਨ ਵਿਚ ਕੁੱਲ 12,000 ਵਰਗ ਫੁੱਟ (1,115 ਵਰਗ ਮੀਟਰ) ਲੌਂਜ ਸਪੇਸ ਹੈ, ਜਿਸ ਵਿਚ ਪਬਲਿਕ ਤੇ ਮੈਂਬਰ ਬੈਠਦੇ ਹਨ।


author

Baljit Singh

Content Editor

Related News