ਇਰਾਕ ''ਚ ਵਿਰੋਧ ਪ੍ਰਦਰਸ਼ਨ ''ਤੇ ਪੁਲਸ ਦੀ ਕਾਰਵਾਈ, 23 ਦੀ ਮੌਤ

Saturday, Oct 26, 2019 - 02:37 AM (IST)

ਇਰਾਕ ''ਚ ਵਿਰੋਧ ਪ੍ਰਦਰਸ਼ਨ ''ਤੇ ਪੁਲਸ ਦੀ ਕਾਰਵਾਈ, 23 ਦੀ ਮੌਤ

ਬਗਦਾਦ - ਇਰਾਕ 'ਚ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਲੋਕਾਂ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਸ ਨੇ ਸ਼ੁੱਕਰਵਾਰ ਨੂੰ ਹਵਾਈ ਫਾਇਰਿੰਗ ਕੀਤੀ ਅਤੇ ਰੱਬੜ ਦੀਆਂ ਗੋਲੀਆਂ ਅਤੇ ਦਰਜਨਾਂ ਹੰਝੂ ਗੈਸ ਦੇ ਗੋਲੇ ਛੱਡੇ। ਜਿਸ ਤੋਂ ਬਾਅਦ ਮਚੀ ਭੱਜਦੜ੍ਹ 'ਚ 23 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ ਕਈ ਜ਼ਖਮੀ ਹੋਏ ਹਨ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਦਾ ਇਹ ਵਿਰੋਧੀ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਮੂਲਭੂਤ ਸੁਵਿਧਾਵਾਂ ਦੇ ਅਭਾਵ ਨੂੰ ਲੈ ਕੇ ਇਕ ਅਕਤੂਬਰ ਨੂੰ ਸ਼ੁਰੂ ਹੋਇਆ ਸੀ। ਉਸ ਤੋਂ ਬਾਅਦ ਇਹ ਵਿਰੋਧ ਸ਼ੀਆ ਬਹੁਤ ਗਿਣਤੀ ਦੱਖਣੀ ਸੂਬਿਆਂ ਤੱਕ ਫੈਲ ਗਿਆ ਅਤੇ ਸਥਿਤੀ ਸੰਭਾਲਣ ਲਈ ਕਰਫਿਊ ਲਗਾਉਣਾ ਪਿਆ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰਨੀਆਂ ਪਈਆਂ।

ਸ਼ੁੱਕਰਵਾਰ ਦੀ ਸਵੇਰ ਹਜ਼ਾਰਾਂ ਦੀ ਗਿਣਤੀ 'ਚ ਲੋਕ ਬਗਦਾਦ ਦੇ ਤਹਿਰੀਰ ਚੌਂਕ 'ਤੇ ਇਕੱਠੇ ਹੋਏ। ਉਨ੍ਹਾਂ ਦੇ ਹੱਥਾਂ 'ਚ ਇਰਾਕੀ ਝੰਡੇ ਅਤੇ ਸੁਧਾਰ ਦੀ ਅਪੀਲ ਵਾਲੀਆਂ ਤਖਤੀਆਂ ਸਨ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਜਦ ਅਤੀ-ਸੁਰੱਖਿਅਤ 'ਗ੍ਰੀਨ ਜ਼ੋਨ' ਖੇਤਰ ਤੱਕ ਜਾਣ ਵਾਲੇ ਜੁਮਹੂਰੀਆ ਪੁਲ ਨੂੰ ਪਾਰ ਕਰ ਕੀਤਾ ਤੱਦ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਤਿੱਤਹ ਬਿੱਤਰ ਕਰਨ ਲਈ ਹੰਝੂ ਗੈਸ ਦੇ ਗੋਲੇ ਛੱਡੇ। ਸੁਰੱਖਿਆ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਗਦਾਦ 'ਚ 8 ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਹੈ ਜਦਕਿ ਹੋਰ 15 ਦੀ ਮੌਤ ਦੱਖਣੀ ਇਰਾਕ ਦੇ ਬਸਰਾ, ਨਸੀਰੀਆ, ਮਿਸਨ ਅਤੇ ਮੁਥੰਨਾ ਸੂਬੇ 'ਚ ਹੋਈ। ਇਸ ਵਿਚਾਲੇ, ਇਰਾਕ ਦੇ ਸਭ ਤੋਂ ਉੱਚ ਸ਼ੀਆ ਧਰਮ ਗੁਰੂ ਅਯਾਤੋਲਾਹ ਅਲੀ ਅਲ ਸਿਸਤਾਨੀ ਨੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਤੋਂ ਸ਼ਾਂਤੀ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਦੇ ਪ੍ਰਤੀ ਸਰਕਾਰ ਦੇ ਰੁਖ ਦੀ ਵੀ ਆਲੋਚਨਾ ਕੀਤੀ ਹੈ।


author

Khushdeep Jassi

Content Editor

Related News