ਲੰਡਨ ਬ੍ਰਿਜ਼ ਨੇੜੇ ਹੋਏ ਅੱਤਵਾਦੀ ਹਮਲੇ 'ਚ 2 ਲੋਕਾਂ ਦੀ ਮੌਤ ਤੇ ਸ਼ੱਕੀ ਨੂੰ ਪੁਲਸ ਨੇ ਕੀਤਾ ਢੇਰ

11/30/2019 2:24:45 AM

ਲੰਡਨ - ਬ੍ਰਿਟੇਨ ਦੇ ਮਸ਼ਹੂਰ ਲੰਡਨ ਬ੍ਰਿਜ਼ ਨੇੜੇ ਸ਼ੁੱਕਰਵਾਰ ਨੂੰ ਹੋਈ ਛੁਰੇਬਾਜ਼ੀ ਨੂੰ ਅੱਤਵਾਦੀ ਘਟਨਾ ਐਲਾਨ ਕਰ ਦਿੱਤਾ ਹੈ, ਜਿਸ 'ਚ 2 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਸਕਾਟਲੈਂਡ ਯਾਰਡ ਨੇ ਫਰਜ਼ੀ ਵਿਸਫੋਟਕ ਜੈਕੇਟ ਪਾਏ ਇਕ ਸ਼ੱਕੀ ਮਰਦ ਨੂੰ ਘਟਨਾ ਵਾਲੀ ਥਾਂ 'ਤੇ ਢੇਰ ਕਰਨ ਦੀ ਪੁਸ਼ਟੀ ਕੀਤੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਕ ਬਿਆਨ 'ਚ ਆਖਿਆ ਕਿ ਜਾਂਚ ਜਾਰੀ ਹੈ। ਪੁਲਸ ਪੁਸ਼ਟੀ ਕਰ ਸਕਦੀ ਹੈ ਕਿ ਇਹ ਇਕ ਅੱਤਵਾਦੀ ਘਟਨਾ ਹੈ।

PunjabKesari

ਸਕਾਟਲੈਂਡ ਯਾਰਡ ਦੇ 'ਹੈੱਡ ਆਫ ਕਾਊਂਟਰ ਟੈਰੇਰੀਜ਼ਮ ਪੁਲਿਸਿੰਗ' ਦੇ ਸਹਾਇਕ ਕਮਿਸ਼ਨਰ ਨੀਲ ਬਸੁ ਨੇ ਦੱਸਿਆ ਕਿ ਕਈ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਹੈ। ਉਨ੍ਹਾਂ ਆਖਿਆ ਕਿ ਸ਼ੁੱਕਰਵਾਰ ਦੁਪਹਿਰ ਕਰੀਬ 2 ਵਜੇ ਪੁਲਸ ਨੂੰ ਛੁਰੇਬਾਜ਼ੀ ਦੀ ਘਟਨਾ ਦੀ ਜਾਣਕਾਰੀ ਮਿਲੀ। ਸਿਟੀ ਆਫ ਲੰਡਨ ਪੁਲਸ ਦੇ ਮਾਹਿਰ ਹਥਿਆਰਬੰਦ ਅਧਿਕਾਰੀਆਂ ਨੇ ਸ਼ੱਕੀ ਮਰਦ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ ਅਤੇ ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਇਸ ਸ਼ੱਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਰਕਾਰੀ ਸੂਤਰ ਨੇ ਬੀ. ਬੀ. ਸੀ. ਨੂੰ ਪੁਸ਼ਟੀ ਕੀਤੀ ਕਿ ਜਨਤਾ ਵਿਚਾਲੇ ਘਟਨਾ ਵਾਲੀ ਥਾਂ ਤੋਂ ਹਸਪਤਾਲ ਲਿਜਾਏ ਗਏ 2 ਲੋਕਾਂ ਦੀ ਮੌਤ ਹੋ ਗਈ। ਬ੍ਰਿਟੇਨ ਦੇ ਅੱਤਵਾਦ ਵਿਰੋਧੀ ਅਧਿਕਾਰੀਆਂ ਨੇ ਜਾਂਚ ਆਪਣੇ ਹੱਥ 'ਚ ਲੈ ਲਈ ਹੈ ਅਤੇ ਘਟਨਾ ਨੂੰ ਹੁਣ ਅੱਤਵਾਦੀ ਘਟਨਾ ਐਲਾਨ ਕਰ ਦਿੱਤਾ ਗਿਆ ਹੈ। ਪੁਲਸ ਨੇ ਬ੍ਰਿਜ਼ ਦੀ ਘੇਰਾਬੰਦੀ ਕਰ ਰੱਖੀ ਹੈ। ਲੰਡਨ ਬ੍ਰਿਜ਼ ਉਨ੍ਹਾਂ ਇਲਾਕਿਆਂ 'ਚੋਂ ਇਕ ਹੈ ਜਿਥੇ ਜੂਨ 2017 'ਚ ਆਈ. ਐੱਸ. ਆਈ. ਐੱਸ. ਦੇ ਅੱਤਵਾਦੀ ਹਮਲੇ 'ਚ 11 ਲੋਕਾਂ ਦੀ ਮੌਤ ਹੋ ਗਈ ਸੀ।

PunjabKesari


Khushdeep Jassi

Content Editor

Related News