ਕੈਨੇਡਾ ''ਚ ਪੁਲਸ ਵੱਲੋਂ ਡਰੱਗ ਦਾ ਇਕ ਵੱਡਾ ਜਖੀਰਾ ਜ਼ਬਤ,12 ਲੋਕ ਗ੍ਰਿਫ਼ਤਾਰ

Thursday, Aug 19, 2021 - 10:36 AM (IST)

ਕੈਨੇਡਾ ''ਚ ਪੁਲਸ ਵੱਲੋਂ ਡਰੱਗ ਦਾ ਇਕ ਵੱਡਾ ਜਖੀਰਾ ਜ਼ਬਤ,12 ਲੋਕ ਗ੍ਰਿਫ਼ਤਾਰ

ਨਿਊਯਾਰਕ/ਓਂਟਾਰੀਓ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਦੇ ਸੂਬੇ ਓਂਟਾਰੀਓ ਦੀ ਹਾਲਟਨ ਰੀਜ਼ਨਲ ਪੁਲਸ ਵੱਲੋਂ ਡਰੱਗ ਦਾ ਇਕ ਵੱਡਾ ਜਖੀਰਾ ਜ਼ਬਤ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕੁੱਲ 12 ਲੋਕ ਗ੍ਰਿਫ਼ਤਾਰ ਹੋਏ ਹਨ ਅਤੇ ਇੰਨਾਂ 'ਤੇ 44 ਦੋਸ਼ ਲਾਏ ਗਏ ਹਨ।

ਪੜ੍ਹੋ ਇਹ ਅਹਿਮ ਖਬਰ- ਟਰੂਡੋ ਦਾ ਤਾਲਿਬਾਨ 'ਤੇ ਵੱਡਾ ਬਿਆਨ, ਅਫ਼ਗਾਨਿਸਤਾਨ ਦੀ ਨਵੀਂ ਸਰਕਾਰ ਦੇ ਤੌਰ 'ਤੇ ਮਾਨਤਾ ਦੇਣ ਤੋਂ ਇਨਕਾਰ

ਇਸ ਡਰੱਗ ਦੀ ਬਰਾਮਦਗੀ ਵਿੱਚ 27 ਕਿਲੋ ਕੋਕੀਨ,15 ਕਿਲੋ ਐਕਸਟੇਸੀ,1000 ਕਿਲੋ ਭੰਗ,ਦੋ ਹੈਂਡਗਨ ਅਤੇ ਹੋਰ ਅਸਲਾ ਸ਼ਾਮਲ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਕੋਈ ਵੀ ਪੰਜਾਬੀ ਸ਼ਾਮਲ ਨਹੀ ਹੈ।ਪੁਲਸ ਵੱਲੋਂ ਪਿਛਲੇ ਸਾਲ ਅਕਤੂਬਰ ਤੋਂ ਇਸ ਮਾਮਲੇ ਵਿਚ ਤਫਤੀਸ਼ ਕੀਤੀ ਜਾ ਰਹੀ ਸੀ।


author

Vandana

Content Editor

Related News