ਕੈਨੇਡਾ ਦੀਆਂ ਸੜਕਾਂ ''ਤੇ ਘੁੰਮ ਰਹੀ ਹੈ ਇਹ ਬੇਬੇ, ਪੁਲਸ ਨੇ ਕੀਤੀ ਅਪੀਲ

07/16/2017 2:12:28 PM

ਟੋਰਾਂਟੋ— ਕੈਨੇਡਾ ਦੇ ਸਕਾਰਬੋਰੋਜ਼ ਪੋਰਟ ਯੂਨੀਅਨ ਇਲਾਕੇ 'ਚ ਇਕ ਬਜ਼ੁਰਗ ਔਰਤ ਘੁੰਮ ਰਹੀ ਹੈ। ਪੁਲਸ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਉਸ ਨੂੰ ਪਛਾਣਦਾ ਹੈ ਤਾਂ ਉਹ ਪੁਲਸ ਨੂੰ ਜਾਣਕਾਰੀ ਦੇਵੇ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਤੋਂ ਇਹ ਬੇਬੇ ਸੜਕਾਂ 'ਤੇ ਘੁੰਮਦੀ ਦਿਖਾਈ ਦੇ ਰਹੀ ਹੈ। ਲੋਕਾਂ ਨੇ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਇਕ ਬਜ਼ੁਰਗ ਔਰਤ ਅਜੀਬ ਹਾਲਤ 'ਚ ਦਿਖਾਈ ਦੇ ਰਹੀ ਹੈ। ਜਦ ਪੁਲਸ ਨੇ ਇਸ ਔਰਤ ਕੋਲੋਂ ਉਸ ਦਾ ਨਾਂ ਅਤੇ ਪਤਾ ਪੁੱਛਿਆ ਤਾਂ ਉਹ ਕੁੱਝ ਵੀ ਦੱਸ ਨਾ ਸਕੀ। ਇਹ ਔਰਤ 5 ਫੁੱਟ ਉੱਚੀ ਹੈ ਅਤੇ ਪਤਲੀ ਜਿਹੀ ਹੈ। ਇਸ ਦੇ ਵਾਲ ਮੋਢਿਆਂ ਤਕ ਹਨ ਅਤੇ ਕਾਲੀਆਂ ਅੱਖਾਂ ਹਨ। ਇਹ ਤਾਗਾਲੋਗ ਭਾਸ਼ਾ ਬੋਲ ਰਹੀ ਹੈ, ਇਸ ਤੋਂ ਸ਼ੱਕ ਹੈ ਕਿ ਉਹ ਫਿਲਸਤੀਨ ਮੂਲ ਦੀ ਹੈ। ਜਿਸ ਸਮੇਂ ਉਹ ਮਿਲੀ ਉਸ ਨੇ ਨੀਲਾ ਪਜਾਮਾ ਅਤੇ ਗਰੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ। ਪੁਲਸ ਨੇ ਨੰਬਰ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਨੂੰ ਉਸ ਸੰਬੰਧੀ ਕੁੱਝ ਪਤਾ ਹੋਵੇ ਉਹ ਪੁਲਸ ਨਾਲ ਸੰਪਰਕ ਕਰਨ।


Related News