ਆਸਟ੍ਰੇਲੀਆ ''ਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ

11/29/2017 7:56:16 AM

ਮੈਲਬੋਰਨ, (ਏਜੰਸੀਆਂ)- ਆਸਟ੍ਰੇਲੀਆ ਪੁਲਸ ਨੇ ਦਾਅਵਾ ਕੀਤਾ ਕਿ ਇਸਲਾਮਿਕ ਸਟੇਟ ਆਈ. ਐੱਸ. ਨਾਲ ਹਮਦਰਦੀ ਰੱਖਣ ਵਾਲਾ ਇਕ ਵਿਅਕਤੀ ਬੰਦੂਕ ਖਰੀਦ ਕੇ ਮੈਲਬੋਰਨ ਵਿਚ ਨਵੇਂ ਸਾਲ ਦੇ ਪ੍ਰੋਗਰਾਮ 'ਚ ਵੱਧ ਤੋਂ ਵੱਧ ਲੋਕਾਂ ਦੀ ਜਾਨ ਲੈਣ ਦੀ ਸਾਜ਼ਿਸ਼ ਰਚ ਰਿਹਾ ਸੀ, ਜਿਸ ਨੂੰ ਉਸ ਨੇ ਨਾਕਾਮ ਕਰ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਮੈਲਬੋਰਨ ਦੇ ਵੇਰੀਬੀ ਵਿਚ ਇਕ ਮਕਾਨ 'ਤੇ ਮਾਰੇ ਛਾਪੇ ਦੌਰਾਨ ਦੋਸ਼ੀ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਸ 'ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਅਤੇ ਇਸ ਸਿਲਸਿਲੇ ਵਿਚ ਦਸਤਾਵੇਜ਼ ਹਾਸਲ ਕਰਨ ਦੇ ਦੋਸ਼ ਲਾਏ ਗਏ।


Related News