ਅਮਰੀਕਾ: ਉੱਤਰੀ ਕੈਰੋਲੀਨਾ 'ਚ 1 ਸਾਲ ਦੇ ਬੱਚੇ ਨੂੰ ਕਾਰ 'ਚ ਛੱਡ ਕੇ ਕੰਮ 'ਤੇ ਗਿਆ ਪਿਤਾ, ਮਾਸੂਮ ਦੀ ਮੌਤ

Saturday, Jul 02, 2022 - 10:01 AM (IST)

ਮੇਬੇਨ/ਅਮਰੀਕਾ (ਏਜੰਸੀ)- ਅਮਰੀਕੀ ਰਾਜ ਉੱਤਰੀ ਕੈਰੋਲੀਨਾ ਵਿਚ ਇਕ ਪਿਤਾ ਆਪਣੇ 1 ਸਾਲ ਦੇ ਬੱਚੇ ਨੂੰ ਕਾਰ ਵਿਚ ਗਰਮੀ ਵਿਚ ਛੱਡ ਕੇ ਕੰਮ 'ਤੇ ਚਲਾ ਗਿਆ ਅਤੇ ਜਦੋਂ ਉਹ ਪਰਤਿਆਂ ਤਾਂ ਉਸ ਨੂੰ ਬੱਚਾ ਮ੍ਰਿਤਕ ਮਿਲਿਆ। ਮੇਬੇਨ ਪੁਲਸ ਵਿਭਾਗ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਇਕ ਉਤਪਾਦਨ ਪਲਾਂਟ ਤੋਂ ਕਿਸੇ ਨੂੰ ਦਿਲ ਦਾ ਦੌਰਾ ਪੈਣ ਦੇ ਬਾਰੇ ਵਿਚ ਦੁਪਹਿਰ 12 ਵੱਜ ਕੇ 20 ਮਿੰਟ 'ਤੇ ਸੂਚਨਾ ਮਿਲੀ ਸੀ, ਜਿਸ ਦੇ ਬਾਅਦ ਉਹ ਘਟਨਾ ਸਥਾਨ 'ਤੇ ਪੁੱਜੇ। ਪੁਲਸ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ 'ਤੇ ਪੁੱਜੇ ਤਾਂ ਬੱਚੇ ਨੂੰ ਸੀ.ਪੀ.ਆਰ. ਦਿੱਤੀ ਜਾ ਰਹੀ ਸੀ ਪਰ ਬੱਚੇ ਨੂੰ ਨਹੀਂ ਬਚਾਇਆ ਜਾ ਸਕਿਆ।

ਇਹ ਵੀ ਪੜ੍ਹੋ: ਅਮਰੀਕਾ ’ਚ ਗਰਭਪਾਤ ਕਾਨੂੰਨ ਦੇ ਫ਼ੈਸਲੇ ਤੋਂ ਬਾਅਦ ਨਸਬੰਦੀ ਕਰਵਾਉਣ ਲੱਗੇ ਨੌਜਵਾਨ

ਇਸ ਬੱਚੇ ਦਾ ਪਿਤਾ ਪਲਾਂਟ ਵਿਚ ਕੰਮ ਕਰਦਾ ਹੈ ਅਤੇ ਉਹ ਬੱਚੇ ਨੂੰ ਕਾਰ ਵਿਚ ਛੱਡ ਕੇ ਚਲਾ ਗਿਆ ਸੀ। ਜਾਂਚਕਰਤਾਵਾਂ ਨੂੰ ਅਜੇ ਇਹ ਨਹੀਂ ਪਤਾ ਲੱਗਾ ਹੈ ਕਿ ਬੱਚਾ ਕਿੰਨੀ ਦੇਰ ਕਾਰ ਵਿਚ ਰਿਹਾ। ਪੁਲਸ ਨੇ ਬੱਚੇ ਜਾਂ ਪਿਤਾ ਦਾ ਨਾਮ ਜ਼ਾਹਰ ਨਹੀਂ ਕੀਤਾ ਹੈ। ਸ਼ੁੱਕਰਵਾਰ ਦੁਪਹਿਰ ਤੱਕ ਕੋਈ ਦੋਸ਼ ਨਹੀਂ ਲਗਾਏ ਗਏ ਅਤੇ ਜਾਂਚ ਚੱਲ ਰਹੀ ਹੈ। ਮੇਬੇਨ ਉੱਤਰੀ ਕੈਰੋਲੀਨਾ ਰਾਜ ਦੀ ਰਾਜਧਾਨੀ ਰੈਲੀਘ ਤੋਂ ਕਰੀਬ 70 ਕਿਲੋਮੀਟਰ ਉੱਤਰ-ਪੱਛਮ ਵਿਚ ਸਥਿਤ ਹੈ।

ਇਹ ਵੀ ਪੜ੍ਹੋ: ਪਾਕਿ 'ਚ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ, ਪੈਟਰੋਲ 248 ਰੁਪਏ ਅਤੇ ਡੀਜ਼ਲ ਹੋਇਆ 276 ਤੋਂ ਪਾਰ

 


cherry

Content Editor

Related News