ਮੈਰੀਜੁਆਨਾ ਉਗਾਉਣ ਦੇ ਦੋਸ਼ ''ਚ ਪੁਲਸ ਨੇ ਗ੍ਰਿਫਤਾਰ ਕੀਤੇ 3 ਵਿਅਕਤੀ

Tuesday, Oct 08, 2019 - 11:20 PM (IST)

ਮੈਰੀਜੁਆਨਾ ਉਗਾਉਣ ਦੇ ਦੋਸ਼ ''ਚ ਪੁਲਸ ਨੇ ਗ੍ਰਿਫਤਾਰ ਕੀਤੇ 3 ਵਿਅਕਤੀ

ਓਨਟਾਰੀਓ - ਓਨਟਾਰੀਓ ਦੇ ਕਿੰਗ ਟਾਊਨਸ਼ਿਪ 'ਚ ਗੈਰ-ਕਾਨੂੰਨੀ ਤੌਰ 'ਤੇ 4.7 ਮਿਲੀਅਨ ਡਾਲਰ ਦੀ ਮੈਰੀਜੁਆਨਾ ਰੱਖਣ ਦੇ ਮਾਮਲੇ 'ਚ ਯਾਰਕ ਪੁਲਸ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜੁਲਾਈ 'ਚ ਪੁਲਸ ਵੱਲੋਂ ਬ੍ਰੈਡਫੋਰਡ ਹਾਈਵੇਅ 11 'ਤੇ ਜਾਂਚ ਕੀਤੀ ਗਈ। ਪੁਲਸ ਨੂੰ ਇਸ ਥਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਮੈਰੀਜੁਆਨਾ ਉਗਾਏ ਜਾਣ ਦਾ ਪਤਾ ਲੱਗਾ ਸੀ ਜਿਸ ਦਾ ਸਿੱਧਾ ਸਬੰਧ ਸੰਗਠਤ ਜ਼ੁਰਮ ਨਾਲ ਦੱਸਿਆ ਗਿਆ।

27 ਸਤੰਬਰ ਨੂੰ ਜੋਈਜ਼ ਗਾਰਡਨ ਨਾਂ ਦੇ ਸਾਈਨ ਬੋਰਡ ਦੇ ਨਾਲ ਲੱਗਦੀ ਥਾਂ 'ਤੇ ਪੁਲਸ ਪਹੁੰਚੀ, ਇੱਥੇ ਗ੍ਰੀਨਹਾਊਸ ਹੋਣ ਦਾ ਵੀ ਬੋਰਡ ਲੱਗਿਆ ਹੋਇਆ ਸੀ। ਜਾਂਚ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਹੈਲਥ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਲਾਇਸੰਸ ਤਹਿਤ 475 ਆਊਟਡੋਰ ਪਲਾਂਟਾਂ ਅਤੇ 124 ਇੰਡੋਰ ਪਲਾਂਟਾਂ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਜਾਂਚ ਅਧਿਕਾਰੀਆਂ ਨੇ ਪਾਇਆ ਕਿ ਇਸ ਥਾਂ 'ਤੇ 2 ਹਜ਼ਾਰ ਤੋਂ ਵੱਧ ਬੂਟੇ ਲਾਏ ਗਏ ਸਨ। ਪੁਲਸ ਵੱਲੋਂ ਕਰੀਬ 2360 ਬੂਟੇ ਆਪਣੇ ਕਬਜ਼ੇ 'ਚ ਲੈ ਲਏ। ਜਾਂਚ ਕਰਨ ਆਈ ਪੁਲਸ ਨੂੰ ਇਸ ਜਾਇਦਾਦ 'ਤੇ 3 ਵਿਅਕਤੀ ਮਿਲੇ। ਪੁਲਸ ਨੇ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ।


author

Khushdeep Jassi

Content Editor

Related News