ਪਾਕਿ ਦੇ ਸਿੰਧ 'ਚ ਨੌਜਵਾਨ ਦੇ ਕਤਲ ਤੋਂ ਬਾਅਦ ਪੁਲਸ ਨੇ 160 ਤੋਂ ਵੱਧ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
Friday, Jul 15, 2022 - 09:14 PM (IST)
ਕਰਾਚੀ-ਪਾਕਿਸਤਾਨ 'ਚ ਹੈਦਰਾਬਾਦ ਦੇ ਇਕ ਹੋਟਲ 'ਚ ਇਕ ਸ਼ੱਕੀ ਵਿਅਕਤੀ ਦੇ ਕਤਲ ਤੋਂ ਬਾਅਦ ਸਿੰਧੀਆਂ ਅਤੇ ਪਖਤੂਨਾਂ ਦਰਮਿਆਨ ਹੋਈਆਂ ਝੜਪਾਂ ਦਰਮਿਆਨ ਪੁਲਸ ਨੇ ਸਿੰਧ ਸੂਬੇ 'ਚ 160 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੁੱਧਵਾਰ ਰਾਤ ਤੋਂ ਸ਼ੁਰੂ ਹੋਏ ਵਿਰੋਧ-ਪ੍ਰਦਰਸ਼ਨ ਦੀ ਸ਼ੁਰੂਆਤ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਈ, ਜਿਸ 'ਚ 35 ਸਾਲਾ ਬਿਲਾਲ ਕਾਕਾ ਨਾਮਕ ਵਿਅਕਤੀ ਨੂੰ ਮੰਗਲਵਾਰ ਨੂੰ ਹੈਦਰਾਬਾਦ 'ਚ ਇਕ ਹੋਟਲ ਦੇ ਮਾਲਕ ਨੇ ਪਹਿਲਾਂ ਕੁੱਟਿਆ ਅਤੇ ਫਿਰ ਮਾਰ ਦਿੱਤਾ।
ਇਹ ਵੀ ਪੜ੍ਹੋ : ਵਿਦੇਸ਼ੀ ਮੁਦਰਾ ਭੰਡਾਰ 8.062 ਅਰਬ ਡਾਲਰ ਘੱਟ ਕੇ 580.252 ਅਰਬ ਡਾਲਰ 'ਤੇ
ਹੋਟਲ ਦਾ ਮਾਲਕ ਪਖਤੂਨ ਦੱਸਿਆ ਗਿਆ ਹੈ। ਖਾਣੇ ਦੇ ਬਿੱਲ ਦੇ ਭੁਗਤਾਨ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ। ਮੀਡੀਆ ਰਿਪੋਰਟ ਮੁਤਾਬਕ, ਕਾਕਾ ਅਤੇ ਉਨ੍ਹਾਂ ਦੇ ਚਾਰ ਦੋਸਤਾਂ ਨੇ ਹੋਟਲ ਮਾਲਕ ਸ਼ਾਹ ਸਰਵਰ ਪਠਾਨ ਨੂੰ ਧਮਕੀ ਦਿੱਤੀ, ਜਿਸ ਤੋਂ ਬਾਅਦ ਸਥਿਤੀ ਵਿਗੜ ਗਈ। ਕਾਕਾ ਦੇ ਕਤਲ ਤੋਂ ਬਾਅਦ ਸਿੰਧੀਆਂ ਅਤੇ ਪਖਤੂਨਾਂ ਦਰਮਿਆਨ ਦੱਖਣੀ ਸਿੰਧ ਸੂਬੇ ਦੇ ਕੁਝ ਸ਼ਹਿਰਾਂ 'ਚ ਜਾਤੀ ਤਣਾਅ ਪੈਦਾ ਹੋ ਗਿਆ ਹੈ ਅਤੇ ਭੀੜ ਨੇ ਲਗਾਤਾਰ ਤੀਸਰੇ ਦਿਨ ਕਰਾਚੀ 'ਚ ਪ੍ਰਮੁੱਖ ਰਾਜਮਾਰਗ ਨੂੰ ਵੀ ਬੰਦ ਕਰ ਦਿੱਤਾ ਅਤੇ ਹਿੰਸਾ ਕੀਤੀ।
ਇਹ ਵੀ ਪੜ੍ਹੋ : ਚੋਣ ਧੋਖਾਧੜੀ ਦੇ ਮੁਕੱਦਮੇ 'ਚ ਸੂ ਚੀ ਨੇ ਦਰਜ ਕਰਵਾਇਆ ਬਿਆਨ
ਸ਼ੁੱਕਰਵਾਰ ਨੂੰ ਰਾਜਮਾਰਗ 'ਤੇ ਸੋਹਰਾਬ ਗੋਠ ਨੇੜੇ ਪਖਤੂਨ ਲੋਕਾਂ ਦੀ ਭੀੜ ਪੁਲਸ ਨਾਲ ਭਿੜ ਗਈ। ਹਿੰਸਕ ਭੀੜ ਨੇ ਇਕ ਕਾਰ ਨੂੰ ਅੱਗ ਲੱਗਾ ਦਿੱਤੀ ਅਤੇ ਗੋਲੀਬਾਰੀ ਕੀਤੀ। ਸੋਹਰਾਬ ਗੋਠ ਦੇ ਡਿਪਟੀ ਸੁਪਰਡੈਂਟ ਸੋਹੇਰ ਫੈਜ ਨੇ ਕਿਹਾ ਕਿ ਪੁਲਸ ਨੇ ਹੁਣ ਤੱਕ ਘਟੋ-ਘੱਟ 165 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ :ਲੇਬਰ ਕੋਡਸ ’ਤੇ ਲਗਭਗ ਸਾਰੇ ਸੂਬਿਆਂ ਦੇ ਖਰੜਾ ਨਿਯਮ ਤਿਆਰ : ਭੁਪਿੰਦਰ ਯਾਦਵ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ