ਅਮਰੀਕਾ ਦੇ ਸਿਨਸਿਨਾਟੀ 'ਚ ਤਿੰਨ ਥਾਈਂ ਗੋਲੀਬਾਰੀ 'ਚ 17 ਲੋਕ ਜ਼ਖਮੀ, ਕੁਝ ਦੀ ਮੌਤ ਦਾ ਖਦਸ਼ਾ

Sunday, Aug 16, 2020 - 08:10 PM (IST)

ਅਮਰੀਕਾ ਦੇ ਸਿਨਸਿਨਾਟੀ 'ਚ ਤਿੰਨ ਥਾਈਂ ਗੋਲੀਬਾਰੀ 'ਚ 17 ਲੋਕ ਜ਼ਖਮੀ, ਕੁਝ ਦੀ ਮੌਤ ਦਾ ਖਦਸ਼ਾ

ਸਿਨਸਿਨਾਟੀ (ਏਪੀ): ਅਮਰੀਕਾ ਦੇ ਸਿਨਸਿਨਾਟੀ ਵਿਚ ਐਤਵਾਰ ਸਵੇਰੇ ਤਿੰਨ ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ ਵਿਚ 17 ਲੋਕਾਂ ਨੂੰ ਗੋਲੀ ਲੱਗੀ ਹੈ, ਜਿਸ ਵਿਚ ਕੁਝ ਦੇ ਮਾਰੇ ਜਾਣ ਦਾ ਖਦਸ਼ਾ ਹੈ। ਸਹਾਇਕ ਪੁਲਸ ਮੁਖੀ ਪਾਲ ਨਿਊਡੀਗੇਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਹਿਰ ਦੇ ਓਵਰ-ਦ-ਰਿਨੇ ਇਲਾਕੇ ਵਿਚ ਗੋਲੀਬਾਰੀ ਦੀ ਇਕ ਘਟਨਾ ਵਿਚ 10 ਲੋਕਾਂ ਨੂੰ ਗੋਲੀ ਲੱਗੀ ਹੈ ਜਿਸ ਵਿਚ ਦੋ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। 

ਗੁਆਂਢ ਦੇ ਵਾਲਨਟ ਹਿਲਸ ਵਿਚ ਚਿੰਨ ਲੋਕਾਂ ਨੂੰ ਗੋਲੀ ਲੱਗੀ ਹੈ। ਉਥੇ ਹੀ ਐਨਵਡੇਲ ਵਿਚ ਚਾਰ ਲੋਕਾਂ ਨੂੰ ਗੋਲੀ ਲੱਗੀ ਹੈ, ਜਿਥੇ ਪੁਲਸ ਦੇ ਮੁਤਾਬਕ ਦੋ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਮੀਡੀਆ ਸੰਸਥਾਨਾਂ ਨੇ ਦੱਸਿਆ ਕਿ ਇਕ-ਦੂਜੇ ਤੋਂ ਇਕ-ਡੇਢ ਘੰਟੇ ਦੇ ਫਰਕ ਨਾਲ ਗੋਲੀਬਾਰੀ ਦੀਆਂ ਇਹ ਘਟਨਾਵਾਂ ਹੋਈਆਂ। ਨਿਊਡੀਗੇਟ ਨੇ ਕਿਹਾ ਕਿ ਇਹ ਤਿੰਨੋਂ ਘਟਨਾਵਾਂ ਇਕ ਦੂਜੇ ਤੋਂ ਵੱਖਰੀਆਂ ਲੱਗਦੀਆਂ ਹਨ।


author

Baljit Singh

Content Editor

Related News