ਅਮਰੀਕਾ: 8 ਸਾਲਾ ਨਾਬਾਲਗ ਨਾਲ ਰੇਪ, ਸ਼ਾਵਲ ਨਾਲ ਕੀਤਾ ਜ਼ਖਮੀ

Tuesday, Aug 13, 2019 - 04:16 PM (IST)

ਅਮਰੀਕਾ: 8 ਸਾਲਾ ਨਾਬਾਲਗ ਨਾਲ ਰੇਪ, ਸ਼ਾਵਲ ਨਾਲ ਕੀਤਾ ਜ਼ਖਮੀ

ਲੁਈਸਵਿਲੈ— ਅਮਰੀਕਾ ਦੇ ਕੈਨਟਕੀ 'ਚ ਇਕ 8 ਸਾਲਾ ਨਾਬਾਲਗ ਲੜਕੀ ਨਾਲ ਰੇਪ ਤੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ 'ਚ ਲੜਕੀ ਦੇ ਗੰਭੀਰ ਜ਼ਖਮੀ ਵੀ ਹੋਈ ਹੈ। ਪੁਲਸ ਨੇ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਲੜਕੀ ਦੇ ਸਿਰ 'ਤੇ ਸ਼ਾਵਲ ਨਾਲ ਵਾਰ ਕੀਤਾ ਸੀ।

ਪੁਲਸ ਵਲੋਂ ਦਿੱਤੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ 29 ਸਾਲਾ ਕੇਨ ਐੱਲ. ਮਾਡੇਨ ਨੂੰ ਰੇਪ, ਲੁੱਟ ਤੇ ਕੁੱਟਮਾਰ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੂੰ ਮਾਨਸਿਕ ਕਮਜ਼ੋਰ ਦੱਸਦਿਆਂ ਉਸ ਦੇ ਦੋਸ਼ਾਂ ਨੂੰ ਖਾਰਿਜ ਕਰਨ ਲਈ ਇਕ ਅਪੀਲ ਕੀਤੀ ਗਈ ਪਰ ਜੱਜ ਨੇ ਉਸ ਨੂੰ ਖਾਰਿਜ ਕਰ ਦਿੱਤਾ। ਪੁਲਸ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਜਾਣਕਾਰੀ ਮਿਲੀ ਸੀ ਕਿ ਇਕ ਲੜਕੀ ਨਾਲ ਕੁੱਟਮਾਰ ਹੋਈ ਹੈ ਤੇ ਉਸ ਤੋਂ ਉਸ ਦਾ ਆਈਪੈਡ ਵੀ ਖੋਹਿਆ ਗਿਆ ਹੈ। ਲੜਕੀ ਦੀ ਹਾਲਤ ਦੇਖ ਪੁਲਸ ਨੂੰ ਸ਼ੱਕ ਸੀ ਕਿ ਉਸ ਨਾਲ ਰੇਪ ਵੀ ਹੋਇਆ ਹੈ। ਰਿਪੋਰਟ 'ਚ ਕਿਹਾ ਗਿਆ ਕਿ ਮਾਡੇਨ ਨੂੰ ਘਟਨਾ ਵਾਲੀ ਥਾਂ ਦੇ ਨੇੜੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਗਈ।

ਫਰਵਰੀ 2017 'ਚ ਇਕ ਔਰਤ ਨਾਲ ਸਰੀਰਕ ਸ਼ੋਸ਼ਣ ਤੇ ਉਸ ਦੇ ਚਿਹਰੇ 'ਤੇ ਕੱਟਣ ਦੇ ਮਾਮਲੇ 'ਚ ਮਾਡੇਨ ਸ਼ੱਕੀ ਸੀ ਪਰ ਉਸ ਦੀ ਮਾਨਸਿਕ ਹਾਲਤ ਦੇਖਦਿਆਂ ਉਸ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਸੀ।


author

Baljit Singh

Content Editor

Related News