ਯੂਕ੍ਰੇਨ ਨੂੰ ਟੈਂਕ ਭੇਜਣ ਲਈ ਜਰਮਨੀ ਤੋਂ ਇਜਾਜ਼ਤ ਮੰਗੇਾ ਪੋਲੈਂਡ

Monday, Jan 23, 2023 - 03:33 PM (IST)

ਯੂਕ੍ਰੇਨ ਨੂੰ ਟੈਂਕ ਭੇਜਣ ਲਈ ਜਰਮਨੀ ਤੋਂ ਇਜਾਜ਼ਤ ਮੰਗੇਾ ਪੋਲੈਂਡ

ਵਾਰਸਾ/ਪੋਲੈਂਡ (ਭਾਸ਼ਾ)- ਪੋਲੈਂਡ ਦੇ ਪ੍ਰਧਾਨ ਮੰਤਰੀ ਮਾਟੇਉਜ਼ ਮੋਰਾਵੀਕੀ ਮੋਰਾਵੀਕੀ ਨੇ ਸੋਮਵਾਰ ਨੂੰ ਕਿਹਾ ਕਿ ਪੋਲੈਂਡ ਯੂਕ੍ਰੇਨ ਨੂੰ ਲੈਪਰਡ ਟੈਂਕ ਭੇਜਣ ਦੀ ਜਰਮਨੀ ਤੋਂ ਇਜਾਜ਼ਤ ਮੰਗੇਗਾ। ਮੋਰਾਵੀਕੀ ਨੇ ਇਹ ਨਹੀਂ ਦੱਸਿਆ ਕਿ ਬੇਨਤੀ ਕਦੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੋਲੈਂਡ ਲੈਪਰਡ ਭੇਜਣ ਲਈ ਤਿਆਰ ਦੇਸ਼ਾਂ ਦਾ ਗਠਜੋੜ ਬਣਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤੇ ਬਿਨਾਂ ਕਿਹਾ ਕਿ ਜੇ ਜਰਮਨੀ ਇਜਾਜ਼ਤ ਨਹੀਂ ਦਿੰਦਾ ਹੈ, ਤਾਂ ਪੋਲੈਂਡ ਆਪਣਾ ਫ਼ੈਸਲਾ ਖ਼ੁਦ ਲਵੇਗਾ।

ਜਰਮਨੀ ਦੀ ਵਿਦੇਸ਼ ਮੰਤਰੀ ਅੰਨਾਲੇਨਾ ਬੇਰਬੌਕ ਨੇ ਐਤਵਾਰ ਨੂੰ ਫ੍ਰੈਂਚ ਟੀਵੀ ਚੈਨਲ ਐੱਲ.ਸੀ.ਆਈ. ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੂੰ ਪੋਲੈਂਡ ਤੋਂ ਕੋਈ ਰਸਮੀ ਬੇਨਤੀ ਨਹੀਂ ਮਿਲੀ ਹੈ, ਪਰ "ਜੇ ਸਾਨੂੰ ਪੁੱਛਿਆ ਗਿਆ, ਤਾਂ ਅਸੀਂ ਵਿਰੋਧ ਨਹੀਂ ਕਰਾਂਗੇ।" ਮੋਰਾਵੀਕੀ ਨੇ ਬੇਰਬੌਕ ਦੇ ਬਿਆਨ ਦੇ ਸਬੰਧ ਵਿੱਚ ਕਿਹਾ ਕਿ "ਦਬਾਅ ਪਾਉਣਾ ਸਮਝ ਵਿਚ ਆਉਂਦਾ ਹੈ" ਅਤੇ ਉਨ੍ਹਾਂ ਦੇ ਸ਼ਬਦਾਂ ਤੋਂ ਉਮੀਦ ਮਿਲਦੀ ਹੈ ਕਿ ਜਰਮਨੀ ਵੀ ਗਠਜੋੜ ਵਿੱਚ ਸ਼ਾਮਲ ਹੋ ਸਕਦਾ ਹੈ।


author

cherry

Content Editor

Related News