ਜਾਸੂਸੀ ਦੇ ਸ਼ੱਕ ''ਚ ਪੋਲੈਂਡ ਨੇ ਚੀਨੀ ਕਾਰੋਬਾਰੀ ਨੂੰ ਕੀਤਾ ਗ੍ਰਿਫਤਾਰ

01/11/2019 6:27:41 PM

ਵਾਰਸਾ (ਏ.ਐਫ.ਪੀ.)- ਪੋਲੈਂਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਚੀਨ ਦੇ ਇਕ ਕਾਰੋਬਾਰੀ ਅਤੇ ਪੋਲੈਂਡ ਦੇ ਇਕ ਨਾਗਕਿਰ ਨੂੰ ਚੀਨ ਲਈ ਜਾਸੂਸੀ ਕਰਨ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ। ਚੀਨ ਦੇ ਕਾਰੋਬਾਰੀ ਦੀ ਪਛਾਣ ਹੁਵਾਵੇ ਦੇ ਮੁਲਾਜ਼ਮ ਦੇ ਰੂਪ ਵਿਚ ਹੋਈ ਹੈ। ਪੇਪ ਨਿਊਜ਼ ਏਜੰਸੀ ਨੇ ਪੋਲੈਂਡ ਦੇ ਵਿਸ਼ੇਸ਼ ਸੇਵਾ ਦੇ ਉਪ ਮੁਖੀ ਮੈਸਿਏਜ ਵਾਸਿਕ ਨੂੰ ਹਵਾਲੇ ਕਰਦੇ ਹੋਏ ਕਿਹਾ ਕਿ ਪੋਲੈਂਡ ਦੇ ਇਕ ਨਾਗਰਿਕ ਅਤੇ ਚੀਨ ਦੀ ਇਕ ਨਾਗਰਿਕ ਨੂੰ ਜਾਸੂਸੀ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ। ਚੀਨ ਦਾ ਨਾਗਰਿਕ ਇਕ ਵੱਡੀ ਟੈਲੀਕਮਿਊਨੀਕੇਸ਼ਨ ਕੰਪਨੀ ਦਾ ਮੁਲਾਜ਼ਮ ਹੈ। 


Sunny Mehra

Content Editor

Related News