ਪੋਲੈਂਡ ''ਚ ਫਟਿਆ ਦੂਜੇ ਵਿਸ਼ਵ ਯੁੱਧ ਦਾ ਬੰਬ, 2 ਫੌਜੀਆਂ ਦੀ ਮੌਤ

10/09/2019 11:59:02 AM

ਵਾਰਸਾ (ਭਾਸ਼ਾ)— ਪੋਲੈਂਡ ਵਿਚ ਮੰਗਲਵਾਰ ਨੂੰ ਦੂਜੇ ਵਿਸ਼ਵ ਯੁੱਧ ਦੇ ਇਕ ਬੰਬ ਵਿਚ ਧਮਾਕਾ ਹੋ ਗਿਆ। ਇਸ ਧਮਾਕੇ ਵਿਚ 2 ਫੌਜੀਆਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਰੱਖਿਆ ਮੰਤਰੀ ਮਾਰਿਯੂਜ ਬਲਾਸਕਜੈਕ ਨੇ ਕਿਹਾ ਕਿ ਬੰਬ ਵਿਚ ਧਮਾਕਾ ਉਸ ਸਮੇਂ ਹੋਇਆ ਜਦੋਂ ਫੌਜੀ ਉਸ ਨੂੰ ਕਿਰਿਆਹੀਣ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸਥਾਨਕ ਮੀਡੀਆ ਨੇ ਦੱਸਿਆ ਕਿ ਬੰਬ ਦੂਜੇ ਵਿਸ਼ਵ ਯੁੱਧ ਦਾ ਸੀ। ਫੌਜ ਨੇ ਕਿਹਾ ਕਿ ਇਹ ਧਮਾਕਾ ਕੁਜਨੀਆ ਰਾਕੀਬੋਸਰਕਾ ਸ਼ਹਿਰ ਨੇੜੇ ਜੰਗਲ ਵਿਚ ਹੋਇਆ। 

ਗੰਭੀਰ ਰੂਪ ਨਾਲ ਜ਼ਖਮੀ ਹੋਏ ਦੋ ਫੌਜੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਹ ਫੌਜੀ ਬੰਬ ਨੂੰ ਕਿਰਿਆਹੀਣ ਕਰਨ ਵਾਲੇ ਫੌਜੀ ਖੇਤਰ ਵਿਚ ਤਾਇਨਾਤ ਪੈਰਾਸ਼ੂਟ ਰੈਜੀਮੈਂਟ ਦੇ ਮੈਂਬਰ ਸਨ। ਪੁਲਸ ਮੁਤਾਬਕ ਜੰਗਲ ਵਿਚ ਜਾਣ ਵਾਲੇ ਲੋਕਾਂ ਨੇ ਕੁਝ ਦਿਨ ਪਹਿਲਾਂ ਹੀ ਇਸ ਪੁਰਾਣੇ ਬੰਬ ਦੀ ਜਾਣਕਾਰੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ ਦੇ ਬੰਬ ਹਾਲੇ ਵੀ ਅਕਸਰ ਪੋਲੈਂਡ ਵਿਚ ਮਿਲ ਜਾਂਦੇ ਹਨ ਜੋ ਨਾਜ਼ੀ ਜਰਮਨੀ ਨੇ ਹਮਲੇ ਦੌਰਾਨ ਉੱਥੇ ਸੁੱਟੇ ਸਨ।


Vandana

Content Editor

Related News