ਕਬਜ਼ਿਆਂ ਵਿਰੁੱਧ ਸੜਕਾਂ ’ਤੇ ਉਤਰੇ POK ਦੇ ਲੋਕ, ਭਾਰਤ ਤੋਂ ਮੰਗਿਆ ਸਹਿਯੋਗ, ਕਿਹਾ - ਪਾਕਿ ਦੇ ਪਿਓ ਦੀ ਨਹੀਂ ਜ਼ਮੀਨ
Friday, Dec 23, 2022 - 05:05 AM (IST)
ਇਸਲਾਮਾਬਾਦ (ਇੰਟ.)- ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਤਿਸਤਾਨ ਵਿਚ ਲੋਕਾਂ ਨੇ ਪਾਕਿਸਤਾਨੀ ਫੌਜ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪਾਕਿਸਤਾਨੀ ਫੌਜ ਦੀ ਸ਼ਹਿ ’ਤੇ ਪੰਜਾਬ ਅਤੇ ਖੈਬਰ ਪਖਤੂਨਖਵਾ ਦੇ ਲੋਕ ਉਨ੍ਹਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰ ਰਹੇ ਹਨ। ਇਨ੍ਹਾਂ ਲੋਕਾਂ ਨੂੰ ਸੁਰੱਖਿਆ ਦੇਣ ਲਈ ਬਕਾਇਦਾ ਪਾਕਿਸਤਾਨੀ ਫੌਜ ਦੇ ਜਵਾਨ ਤਾਇਨਾਤ ਕੀਤੇ ਜਾ ਰਹੇ ਹਨ ਜਿਸ ਤੋਂ ਬਾਅਦ ਲੋਕਾਂ ਨੇ ਹਾਈਵੇ ਜਾਮ ਕਰ ਕੇ ਪਾਕਿਸਤਾਨੀ ਫੌਜ ਖਿਲਾਫ ਰੱਜਕੇ ਪ੍ਰਦਰਸ਼ਨ ਕੀਤਾ। ਇਨ੍ਹਾਂ ਲੋਕਾਂ ਨੇ ਭਾਰਤ ਨੂੰ ਦਖਲ ਦੇਣ ਦੀ ਮੰਗ ਵੀ ਕੀਤੀ ਹੈ। ਗਿਲਗਿਤ-ਬਲਾਤਿਸਤਾਨ ਜੰਮੂ ਅਤੇ ਕਸ਼ਮੀਰ ਦਾ ਅਣਖਿੱੜਵਾਂ ਅੰਗ ਹੈ। ਪਾਕਿਸਤਾਨ ਨੇ 1947 ਵਿਚ ਕਬਾਇਲੀਆਈਆਂ ਰਾਹੀਂ ਇਸ ਹਿੱਸੇ ’ਤੇ ਕਬਜ਼ਾ ਕਰ ਲਿਆ ਸੀ।
ਇਹ ਖ਼ਬਰ ਵੀ ਪੜ੍ਹੋ - ਸਨੈਚਿੰਗ ਕਰਨ ਆਏ ਸਨੈਚਰਾਂ ਨੂੰ ਲੋਕਾਂ ਨੇ ਫੜ ਕੇ ਪਹਿਲਾਂ ਚਾੜ੍ਹਿਆ ਕੁਟਾਪਾ, ਫਿਰ ਨੰਗਾ ਕਰ ਕੇ ਘੁੰਮਾਇਆ
ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੇ ਜਾ ਰਹੇ ਵੀਡੀਓ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਪਾਕਿਸਤਾਨੀ ਫੌਜ ਦੇ ਕਾਫਲੇ ਦੇ ਅੱਗੇ ਰੌਲਾ ਪਾਉਂਦੇ ਦੇਖਿਆ ਜਾ ਸਕਦਾ ਹੈ। ਪ੍ਰਦਰਸ਼ਨਕਾਰੀਆਂ ਵਿਚੋਂ ਕਈ ਲੋਕ ਸੜਕ ’ਤੇ ਖੜ੍ਹੇ ਟਰੈਕਟਰ ਨੂੰ ਰੋਕੇ ਹੋਏ ਨਜ਼ਰ ਆ ਰਹੇ ਹਨ। ਪਾਕਿਸਤਾਨੀ ਫੌਜ ਅਤੇ ਪੁਲਸ ਦੇ ਜਵਾਨ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਦੇ ਹੋਏ ਦਿਖਾਈ ਦੇ ਰਹੇ ਹਨ। ਇਨ੍ਹਾਂ ਵਿਚੋਂ ਕੁਝ ਪ੍ਰਦਰਸ਼ਨਕਾਰੀ ਪਾਕਿਸਤਾਨੀ ਫੌਜ ਦੇ ਇਕ ਅਧਿਕਾਰੀ ਦੇ ਸਾਹਮਣੇ ਰੌਲਾ ਪਾਉਂਦੇ ਹੋਏ ਕਹਿੰਦੇ ਹਨ ਕਿ ਇਹ ਜੰਮੂ-ਕਸ਼ਮੀਰ ਨਹੀਂ ਹੈ, ਇਹ ਅਫਗਾਨਿਸਤਾਨ ਨਹੀਂ ਹੈ, ਜ਼ਮੀਨਾਂ ਸਾਡੀਆਂ ਹਨ ਅਤੇ ਪਾਕਿਸਤਾਨੀ ਫੌਜ ਦੀ ਖੈਬਰ ਪਖਤੂਨਖਵਾ ਫਰੰਟੀਅਰ ਕੋਰ ਦੇ ਜਵਾਨ ਤੇ ਪੰਜਾਬ ਦੇ ਰੇਂਜਰਸ ਇਥੇ ਆ ਕੇ ਸਾਡੀਆਂ ਜ਼ਮੀਨਾਂ ’ਤੇ ਕਬਜ਼ਾ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਹ ਇਨ੍ਹਾਂ ਦੇ ਪਿਓ ਦੀ ਜ਼ਮੀਨ ਨਹੀਂ ਹੈ, ਇਹ ਸਾਡੀ ਜ਼ਮੀਨ ਹੈ। ਇਸ ਦੌਰਾਨ ਕੁਝ ਲੋਕਾਂ ਨੂੰ ਪਾਕਿਸਤਾਨੀ ਫੌਜ ਦੇ ਜਵਾਨਾਂ ਨਾਲ ਧੱਕਾ-ਮੁੱਕੀ ਕਰਦੇ ਵੀ ਦੇਖਿਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੀ ਧੀ ਨੇ ‘ਕੌਨ ਬਨੇਗਾ ਕਰੋੜਪਤੀ’ ਜੂਨੀਅਰ 'ਚ ਚਮਕਾਇਆ ਨਾਂ, 14 ਸਾਲਾ ਜਪਸਿਮਰਨ ਨੇ ਜਿੱਤੇ 50 ਲੱਖ ਰੁਪਏ
ਭਾਰਤ ਤੋਂ ਮੰਗਿਆ ਸਹਿਯੋਗ
ਨੈਸ਼ਨਲ ਇਕਵੈਲਿਟੀ ਪਾਰਟੀ ਦੇ ਚੇਅਰਮੈਨ ਪ੍ਰੋਫੈਸਰ ਸੱਜਾਦ ਰਾਜਾ ਨੇ ਇਸ ਘਟਨਾ ਦਾ ਵੀਡੀਓ ਟਵੀਟ ਕਰਦੇ ਹੋਏ ਕਿਹਾ ਕਿ ਪਾਕਿਸਤਾਨੀ ਫੌਜ ਪੀ. ਓ. ਕੇ. ਅਤੇ ਗਿਲਗਿਤ-ਬਾਲਤਿਸਤਾਨ ਵਿਚ ਜ਼ਬਰਦਸਤੀ ਜ਼ਮੀਨਾਂ ’ਤੇ ਕਬਜ਼ਾ ਕਰ ਰਹੀ ਹੈ। 1947 ਤੋਂ ਅਸੀਂ ਪਾਕਿਸਤਾਨ ਦੇ ਹੱਥਾਂ ’ਚ ਪੀੜਤ ਹਨ। ਭਾਰਤ ਨੂੰ 1947 ਵਿਚ ਆਪਣੀ ਜ਼ਮੀਨ ਨੂੰ ਮੁਕਤ ਕਰਾਉਣ ਅਤੇ ਆਪਣੇ ਲੋਕਾਂ ਨੂੰ ਬਚਾਉਣ ਲਈ ਜੰਮੂ ਅਤੇ ਕਸ਼ਮੀਰ ਵਿਚ ਸੱਦਾ ਦਿੱਤਾ ਗਿਆ ਸੀ ਪਰ ਉਸਨੇ ਸਾਡੀ ਮਦਦ ਲਈ ਕੁਝ ਨਹੀਂ ਕੀਤਾ। ਉਨ੍ਹਾਂ ਨੇ ਆਪਣੀ ਟਵੀਟ ਵਿਚ ਭਾਰਤੀ ਪ੍ਰਧਾਨ ਮੰਤਰੀ ਦਫਤਰ ਨੂੰ ਟੈਗ ਵੀ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।