POK ਦੇ ‘ਪ੍ਰਧਾਨ ਮੰਤਰੀ’ ਰਾਜਾ ਹੈਦਰ ਨੇ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਦਿੱਤੀ ਧਮਕੀ
Wednesday, Jul 21, 2021 - 06:01 PM (IST)
ਇਸਲਾਮਾਬਾਦ— ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ) ਦੇ ਤਥਾਕਥਿਤ (ਸਿਰਫ਼ ਨਾਂ ਦਾ) ਪ੍ਰਧਾਨ ਮੰਤਰੀ ਰਾਜਾ ਫਾਰੂਖ ਹੈਦਰ ਨੇ ਧਮਕੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਬਜ਼ੇ ਵਾਲੇ ਖੇਤਰ ’ਚ ਆਉਣ ਵਾਲੀਆਂ ਚੋਣਾਂ ’ਚ ਸਿੱਧੇ ਦਖ਼ਲ ਦੇਣਾ ਬੰਦ ਨਹੀਂ ਕੀਤਾ ਤਾਂ ਉਹ ਇਸਲਾਮਾਬਾਦ ’ਚ ਧਰਨਾ ਦੇਣਗੇ। ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ’ਤੇ ਕਬਜ਼ੇ ਵਾਲੇ ਖ਼ੇਤਰ ਦੇ ਸੰਵਿਧਾਨ ਨੂੰ ਅਪਮਾਨਜਨਕ ਅਤੇ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ ਹੈਦਰ ਨੇ ਸਵਾਲ ਕੀਤਾ ਕਿ ਸਰਕਾਰ ਕਬਜ਼ੇ ਵਾਲੇ ਖੇਤਰ ਦੇ ਲੋਕਾਂ ਨੂੰ ਆਪਣਾ ਗੁਲਾਮ ਮੰਨਦੀ ਹੈ।
ਇਹ ਵੀ ਪੜ੍ਹੋ: ਬੀਕੇਯੂ ਕਾਦੀਆਂ ਹੋਈ ਦੋਫਾੜ, ਹੁਣ ਪੰਜਾਬ 'ਚ ਬਣੇਗੀ 33ਵੀਂ ਕਿਸਾਨ ਯੂਨੀਅਨ !
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੇ ਮੰਤਰੀ ਖੁੱਲ੍ਹੇਆਮ ਪੀ. ਓ. ਕੇ. ਸੰਵਿਧਾਨ ਦਾ ਅਪਮਾਨ ਅਤੇ ਉਲੰਘਣਾ ਕਰ ਰਹੇ ਹਨ, ਇਸੇ ਲਈ ਮੈਂ ਆਪਣਾ ਮਾਮਲਾ ਪਾਕਿਸਤਾਨ ਦੇ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ।’’ ਹੈਦਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦਾ ਪੀ. ਓ. ਕੇ. ਇਕ ਵਾਰ ਫਿਰ ਤੋਂ ਸਰਕਾਰ ਬਣਾਉਣਾ ਤੈਅ ਹੈ। ਇਸੇ ਲਈ ਪਰੇਸ਼ਾਨ ਹਨ ਅਤੇ ਦੇਸ਼ ਦੇ ਹਿੱਤਾਂ ’ਚ ਸੰਨ੍ਹ ਲਗਾ ਰਹੇ ਹਨ।
ਇਹ ਵੀ ਪੜ੍ਹੋ: ਭਤੀਜੀ ਦੇ NRI ਪਤੀ ਤੋਂ ਦੁਖ਼ੀ ਚਾਚੇ ਨੇ ਚੁੱਕਿਆ ਖ਼ੌਫ਼ਨਾਕ ਕਦਮ, ਫੇਸਬੁੱਕ 'ਤੇ ਲਾਈਵ ਹੋ ਕੇ ਕੀਤਾ ਵੱਡਾ ਖ਼ੁਲਾਸਾ
ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਦੋਬਾਰਾ ਪੈਰ ਪਸਾਰਣ ਦੇ ਖ਼ਤਰੇ ਕਾਰਨ ਦੋ ਮਹੀਨਿਆਂ ਲਈ ਚੋਣਾਂ ਮੁਅੱਤਲ ਕਰਨ ਦੇ ਬਾਵਜੂਦ ਪੀ. ਓ. ਕੇ. ’ਚ 25 ਜੁਲਾਈ ਨੂੰ ਵਿਧਾਨ ਸਭਾ ਲਈ ਆਮ ਚੋਣਾਂ ਹੋਣਗੀਆਂ। ਪਾਕਿਸਤਾਨ ਨੇ ਪਿਛਲੇ ਸਾਲ ਜੂਨ ’ਚ ਕਬਜ਼ੇ ਵਾਲੇ ਗਿਲਗਿਤ-ਬਾਲਟਿਸਤਾਨ ’ਚ ਵਿਧਾਨ ਸਭਾ ਚੋਣਾਂ ਕਰਵਾਈਆਂ ਸਨ। ਹੈਦਰ ਨੇ ਚੋਣਾਂ ਨੂੰ ਚੋਰੀ ਕਰਨ ਦੇ ਪਾਕਿਸਤਾਨ ਸਰਕਾਰ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਵਿਰੋਧ ਦੀ ਚਿਤਾਵਨੀ ਦਿੱਤੀ।
ਇਹ ਵੀ ਪੜ੍ਹੋ: ਸਿੱਧੂ ਨੂੰ ਪ੍ਰਧਾਨ ਬਣਾਉਣ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਵਿਧਾਇਕ ਗਿਲਜ਼ੀਆਂ ਨੇ ਕੈਪਟਨ ਬਾਰੇ ਆਖੀ ਵੱਡੀ ਗੱਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ