ਪਾਕਿ ’ਚ ਊਰਜਾ ਸੰਕਟ ਨੂੰ ਲੈ ਕੇ PML-N ਨੇਤਾ ਨੇ ਇਮਰਾਨ ਸਰਕਾਰ ਨੂੰ ਸੁਣਾਈਆਂ ਖਰ੍ਹੀਆਂ-ਖਰ੍ਹੀਆਂ
Tuesday, Jun 29, 2021 - 06:24 PM (IST)
ਇਸਲਾਮਾਬਾਦ– ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N) ਨੇਤਾ ਅਤੇ ਸਾਬਕਾ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਐਤਵਾਰ ਨੂੰ ਦੇਸ਼ ’ਚ ਊਰਜਾ ਸੰਕਟ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਸਰਕਾਰ ਨੂੰ ਫਟਕਾਰ ਲਗਾਈ। ਉਨ੍ਹਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਖਰ੍ਹੀਆਂ-ਖਰ੍ਹੀਆਂ ਸੁਣਾਉਂਦੇ ਹੋਏ ਕਿਹਾ ਕਿ ਸਰਕਾਰ ਦੀਆਂ ਗਲਤ ਨਿਤੀਆਂ ਦੇ ਚਲਦੇ ਅੱਜ ਦੇਸ਼ ਦੀ ਜਨਤਾ ਨੂੰ ਤਰਲ ਕੁਦਰਤੀ ਗੈਸ ਅਤੇ ਬਿਜਲੀ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ, ਇਸਮਾਈਲ ਨੇ ਸਵਾਲ ਕੀਤਾ ਤਹਰੀਕ-ਏ-ਇਨਸਾਫ (ਪੀ.ਟੀ.ਆਈ.) ਸਰਕਾਰ ਨੇ ਬਿਜਲੀ ਉਤਪਾਦਨ ਲਈ ਫਰਨੇਸ ਆਇਲ ਅਤੇ ਡੀਜ਼ਲ ਵਰਗੇ ਮਹਿੰਗੇ ਈਂਥਣਾਂ ਨੂੰ ਚੁਣਨ ਦਾ ਆਪਸ਼ਨ ਚੁਣਿਆ ਹੈ।
ਉਨ੍ਹਾਂ ਦੀ ਟਿੱਪਣੀ ਸੰਘੀ ਊਰਜਾ ਮੰਤਰੀ ਹੱਮਾਦੀ ਤੋਂ ਬਾਅਦ ਆਈ ਹੈ ਜਿਸ ਵਿਚ ਉਨ੍ਹਾਂ ਸਵਿਕਾਰ ਕੀਤਾ ਹੈ ਕਿ ਦੇਸ਼ ਨੂੰ 29 ਜੂਨ ਤੋਂ 6 ਜੁਲਾਈ ਤਕ ਬਿਜਲੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸਮਾਈਲ ਨੇ ਦੋਸ਼ ਲਗਾਇਆ ਕਿ ਅੰਤਰਰਾਸ਼ਟਰੀ ਸੁਰੱਖਿਆ ਨਿਯਮਾਂ ਨੂੰ ਪੂਰਾ ਕਰਨ ਅਤੇ ਟਰਮਿਨਲਾਂ ਨੂੰ ਚਾਲੂ ਰੱਖਣ ਲਈ ਸੁਰੱਖਿਆ ਪ੍ਰਮਾਣਪੱਤਰ ਪ੍ਰਾਪਤ ਕਰਨ ਲਈ ਡ੍ਰਾਈ ਡਾਕਿੰਗ ਜ਼ਰੂਰੀ ਹੈ ਪਰ ਅਜ਼ਹਰ ਨੇ ਆਪਰੇਟਰਾਂ ਨੂੰ ਹੀ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਮਾਮਲਿਆਂ ’ਚ ਦੇਰੀ ਕਰ ਰਹੀ ਹੈ ਇਸ ਲਈ ਹੁਣ ਉਸ ਨੂੰ ਇਕੱਠੇ ਕਈ ਗੈਸ ਖੇਤਰਾਂ ਦਾ ਰੱਖ-ਰਖਾਅ ਕਰਨਾ ਹੋਵੇਗਾ। ਇਸਮਾਈਲ ਨੇ ਫਰਨੇਸ ਆਇਲ ਦੀ ਖਰੀਦ ’ਚ ਲਗਾਤਾਰ ਦੇਰੀ ਕਰਨ ਅਤੇ ਫਿਰ ਇਸ ਨੂੰ ਜਲਦਬਾਜੀ ’ਚ ਜ਼ਿਆਦਾ ਕੀਮਤ ’ਤੇ ਖਰੀਦਣ ਲਈ ਸੰਘੀ ਸਰਕਾਰ ’ਤੇ ਵੀ ਨਿਸ਼ਾਨਾ ਵਿੰਨ੍ਹਿਆ।