ਮੋਦੀ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ 22-23 ਅਕਤੂਬਰ ਨੂੰ ਜਾਣਗੇ ਰੂਸ

Friday, Oct 18, 2024 - 03:37 PM (IST)

ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 16ਵੇਂ ਬ੍ਰਿਕਸ ਸੰਮੇਲਨ ਵਿਚ ਸ਼ਾਮਲ ਹੋਣ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੱਦੇ 'ਤੇ 22-23 ਅਕਤੂਬਰ ਨੂੰ ਰੂਸ ਜਾਣਗੇ। ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰਿਕਸ ਸੰਮੇਲਨ ਦੀ 16ਵੀਂ ਬੈਠਕ ਰੂਸ ਦੇ ਕਜ਼ਾਨ 'ਚ ਹੋਵੇਗੀ। ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਆਪਣੀ ਰੂਸ ਯਾਤਰਾ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਆਪਣੇ ਹਮਰੁਤਬਾ ਅਤੇ ਕਜ਼ਾਨ 'ਚ ਸੱਦੇ ਗਏ ਨੇਤਾਵਾਂ ਨਾਲ ਦੁਵੱਲੀ ਬੈਠਕਾਂ ਵੀ ਕਰ ਸਕਦੇ ਹਨ।

ਇਹ ਵੀ ਪੜ੍ਹੋ: ਇੰਗਲਿਸ਼ ਚੈਨਲ 'ਚ ਡੁੱਬੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ, ਡੌਂਕੀ ਲਗਾ ਬ੍ਰਿਟੇਨ ਜਾਣ ਦੀ ਕਰ ਰਹੇ ਸਨ ਕੋਸ਼ਿਸ਼

ਇਸ ਸਾਲ ਦੇ ਬ੍ਰਿਕਸ ਸੰਮੇਲਨ ਦਾ ਵਿਸ਼ਾ "ਗਲੋਬਲ ਵਿਕਾਸ ਅਤੇ ਸੁਰੱਖਿਆ ਲਈ ਬਹੁਪੱਖੀਵਾਦ ਨੂੰ ਮਜ਼ਬੂਤ ​​ਕਰਨਾ" ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਹ ਸੰਮੇਲਨ ਦੁਨੀਆ ਦੇ ਮੁੱਖ ਮੁੱਦਿਆਂ 'ਤੇ ਚਰਚਾ ਕਰਨ ਲਈ ਨੇਤਾਵਾਂ ਨੂੰ ਮਹੱਤਵਪੂਰਨ ਪਲੇਟਫਾਰਮ ਪ੍ਰਦਾਨ ਕਰੇਗਾ। ਇਸ ਸਿਖ਼ਰ ਸੰਮੇਲਨ ਵਿਚ ਬ੍ਰਿਕਸ ਦੁਆਰਾ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਇਹ ਭਵਿੱਖ ਵਿਚ ਸਹਿਯੋਗ ਲਈ ਸੰਭਾਵੀ ਖੇਤਰਾਂ ਦੀ ਪਛਾਣ ਕਰਨ ਲਈ ਇੱਕ ਕੀਮਤੀ ਮੌਕਾ ਵੀ ਪ੍ਰਦਾਨ ਕਰੇਗਾ।"

ਇਹ ਵੀ ਪੜ੍ਹੋ: ਕੀ ਸੁਧਰ ਜਾਣਗੇ ਭਾਰਤ-ਪਾਕਿ ਸਬੰਧ; ਬੋਲੇ ਨਵਾਜ਼ ਸ਼ਰੀਫ - ਅਤੀਤ ਨੂੰ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ...

ਬਿਆਨ ਵਿਚ ਕਿਹਾ ਗਿਆ ਹੈ ਕਿ ਜਦੋਂ ਖੋਜ ਜਾਰੀ ਸੀ, ਬਚਾਅ ਕਰਮਚਾਰੀਆਂ ਨੂੰ ਇਕ ਬੱਚਾ ਮਿਲਿਆ, ਜੋ ਬੇਹੋਸ਼ ਸੀ ਅਤੇ ਬਾਅਦ ਵਿਚ ਇਕ ਡਾਕਟਰ ਦੁਆਰਾ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਬਚਾਏ ਗਏ ਪ੍ਰਵਾਸੀਆਂ ਨੂੰ ਸਿਹਤ ਸੰਭਾਲ ਸੇਵਾਵਾਂ ਅਤੇ ਸਰਹੱਦੀ ਪੁਲਸ ਦੁਆਰਾ ਬੋਲੋਗਨੇ-ਸੁਰ-ਮੇਰ ਦੀ ਫਰਾਂਸੀਸੀ ਬੰਦਰਗਾਹ 'ਤੇ ਵਾਪਸ ਲਿਆਂਦਾ ਗਿਆ। ਦੱਸ ਦੇਈਏ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ 2 ਵੱਖ-ਵੱਖ ਘਟਨਾਵਾਂ ਵਿੱਚ 2 ਸਾਲ ਦੇ ਬੱਚੇ ਸਮੇਤ ਚਾਰ ਪ੍ਰਵਾਸੀਆਂ ਮੌਤ ਹੋ ਗਈ ਸੀ। ਇਹ ਘਟਨਾਵਾਂ ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੌਰਾਨ ਹੋਈਆਂ ਸਨ। ਪਿਛਲੇ ਮਹੀਨੇ, ਚੈਨਲ ਵਿੱਚ ਕਈ ਕਿਸ਼ਤੀਆਂ ਦੇ ਡੁੱਬਣ ਨਾਲ ਘੱਟੋ-ਘੱਟ 20 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News