11 ਮਈ ਨੂੰ ਮੋਦੀ 2 ਦਿਨਾਂ ਦੇ ਦੌਰੇ ''ਤੇ ਜਾਣਗੇ ਨੇਪਾਲ

04/23/2018 11:25:00 PM

ਕਾਠਮੰਡੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਮਈ ਨੂੰ ਦੋ ਦਿਨਾਂ ਦੀ ਯਾਤਰਾ 'ਤੇ ਨੇਪਾਲ ਜਾਣਗੇ। ਪਿਛਲੇ ਚਾਰ ਸਾਲਾਂ 'ਚ ਪਰਬਤੀ ਦੇਸ਼ ਦੀ ਇਹ ਉਨ੍ਹਾਂ ਦੀ ਤੀਜੀ ਯਾਤਰਾ ਹੋਵੇਗੀ। ਕਾਠਮੰਡੂ ਪੋਸਟ ਨੇ ਖਬਰ ਦਿੱਤੀ ਕਿ ਭਾਰਤ ਵਲੋਂ ਪ੍ਰਸਤਾਵਿਤ ਤਰੀਕ 'ਤੇ ਸੋਮਵਾਰ ਸਵੇਰੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਆਪਣੀ ਸਹਿਮਤੀ ਜਤਾ ਦਿੱਤੀ ਹੈ।
ਵਿਦੇਸ਼ ਮੰਤਰਾਲੇ 'ਚ ਉੱਚ ਅਹੁਦੇ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਇਕ ਅਖਬਾਰ ਨੇ ਕਿਹਾ ਕਿ ਮੋਦੀ ਦੀ ਯਾਤਰਾ ਦੀਆਂ ਤਿਆਰੀਆਂ ਦੇ ਲਈ ਇਕ ਭਾਰਤੀ ਟੀਮ ਪਹਿਲਾਂ ਹੀ ਨੇਪਾਲ ਪਹੁੰਚ ਚੁੱਕੀ ਹੈ। ਮੋਦੀ ਦਾ ਸੀਤਾ ਦੀ ਜਨਮਭੂਮੀ ਜਨਕਪੁਰ ਵੀ ਜਾਣ ਦਾ ਪ੍ਰੋਗਰਾਮ ਹੈ, ਜਿਥੇ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। ਉਹ ਉਥੇ ਲੋਕਾਂ ਨੂੰ ਸੰਬੋਧਿਤ ਕਰਨਗੇ।


Related News