ਬ੍ਰੈਗਜ਼ਿਟ ''ਤੇ ਬ੍ਰਿਟੇਨ ਤੇ EU ਵਿਚਾਲੇ ਹੋਈ ਡੀਲ, PM ਜਾਨਸਨ ਨੇ ਕੀਤੀ ਪੁਸ਼ਟੀ

Thursday, Oct 17, 2019 - 11:48 PM (IST)

ਬ੍ਰੈਗਜ਼ਿਟ ''ਤੇ ਬ੍ਰਿਟੇਨ ਤੇ EU ਵਿਚਾਲੇ ਹੋਈ ਡੀਲ, PM ਜਾਨਸਨ ਨੇ ਕੀਤੀ ਪੁਸ਼ਟੀ

ਲੰਡਨ - ਲੰਬੇ ਇਤਜ਼ਾਰ ਤੋਂ ਬਾਅਦ ਬ੍ਰਿਟੇਨ ਅਤੇ ਯੂਰਪੀ ਸੰਘ ਨੇ ਬ੍ਰੈਗਜ਼ਿਟ ਡੀਲ 'ਤੇ ਸਹਿਮਤੀ ਬਣਾ ਲਈ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਯੂਰਪੀ ਪ੍ਰੀਸ਼ਦ ਦੇ ਪ੍ਰਧਾਨ ਨੇ ਖੁਦ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। ਹਾਲਾਂਕਿ ਇਸ ਨੂੰ ਮਨਜ਼ੂਰੀ ਲਈ ਯੂਰਪੀ ਅਤੇ ਬ੍ਰਿਟਿਸ਼ ਸੰਸਦ ਦੀ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ। ਡੀਲ ਤੋਂ ਉਤਸ਼ਾਹਿਤ ਜਾਨਸਨ ਨੇ ਆਖਿਆ ਕਿ ਹੁਣ ਬ੍ਰਿਟੇਨ ਨੂੰ ਅੱਗੇ ਵੱਧਣ ਦਾ ਮੌਕਾ ਮਿਲੇਗਾ ਅਤੇ ਅਸੀਂ ਦੁਨੀਆ ਭਰ ਦੇ ਦੇਸ਼ਾਂ ਦੇ ਨਾਲ ਵਪਾਰਕ ਸਬੰਧ ਸਥਾਪਿਤ ਕਰ ਪਾਵਾਂਗੇ। ਉਨ੍ਹਾਂ ਆਖਿਆ ਕਿ ਹੁਣ ਸਿਰਫ ਸੰਸਦ ਸ਼ਨੀਵਾਰ ਨੂੰ ਇਸ ਪਾਸ ਕਰ ਦਵੇ। ਜ਼ਿਕਰਯੋਗ ਹੈ ਕਿ ਬ੍ਰੈਗਜ਼ਿਟ ਡੀਲ ਕਾਰਨ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਆਪਣਾ ਅਹੁਦਾ ਵੀ ਛੱਡਣਾ ਪਿਆ ਸੀ।

ਉਥੇ ਯੂਰਪੀ ਸੰਘ ਦੇ 28 ਨੇਤਾਵਾਂ ਦੀ ਬੈਠਕ ਤੋਂ ਪਹਿਲਾਂ ਯੂਰਪੀ ਪ੍ਰੀਸ਼ਦ ਦੇ ਪ੍ਰਧਾਨ ਨੇ ਟਵੀਟ ਕੀਤਾ ਕਿ ਜਿੱਥੇ ਚਾਅ ਹੈ ਉਥੇ ਡੀਲ ਹੈ। ਅਸੀਂ ਇਕ ਹਾਂ। ਇਹ ਯੂਰਪੀ ਸੰਘ ਅਤੇ ਬ੍ਰਿਟੇਨ ਦੋਹਾਂ ਲਈ ਨਿਰਪੱਖ ਅਤੇ ਸੰਤੁਲਿਤ ਸਮਝੌਤਾ ਹੈ। ਪਿਛਲੇ ਕੁਝ ਸਮੇਂ ਤੋਂ ਨਵੇਂ ਪ੍ਰਧਾਨ ਮੰਤਰੀ ਜਾਨਸਨ ਲਗਾਤਾਰ ਬ੍ਰੈਗਜ਼ਿਟ 'ਤੇ ਸਹਿਮਤੀ ਬਣਾਉਣ ਦੇ ਯਤਨ 'ਚ ਸਨ। ਯੂਰਪੀ ਯੂਨੀਅਨ ਦੇ ਪ੍ਰਧਾਨ ਐਂਟਨੀ ਰੀ ਨੇ ਤਾਂ ਬ੍ਰਿਟੇਨ ਨੂੰ ਚਿਤਾਵਨੀ ਵੀ ਦੇ ਦਿੱਤੀ ਸੀ।

PunjabKesari

ਜਾਨਸਨ ਨੇ ਟਵੀਟ ਕਰਦੇ ਹੋਏ ਆਖਿਆ ਕਿ ਅਸੀਂ ਇਕ ਨਵੀਂ ਡੀਲ 'ਤੇ ਪਹੁੰਚਣ 'ਚ ਸਫਲ ਰਹੇ ਹਾਂ। ਹੁਣ ਸੰਸਦ ਨੂੰ ਸ਼ਨੀਵਾਰ ਨੂੰ ਇਸ ਡੀਲ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੀ ਨਵੀਆਂ ਤਰਜੀਹਾਂ ਵੱਲ ਵਧ ਸਕੀਏ। ਦੱਸ ਦਈਏ ਕਿ ਬ੍ਰਿਟੇਨ ਨੇ 2016 'ਚ ਹੋਏ ਜਨਮਤ ਸੰਗ੍ਰਹਿ 'ਚ ਯੂਰਪੀ ਯੂਨੀਅਨ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਸੀ। ਜਾਨਸਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਸਾਫ ਕੀਤਾ ਸੀ ਕਿ ਉਹ ਜਨਮਤ ਸੰਗ੍ਰਹਿ ਦੇ ਨਤੀਜੇ ਨੂੰ ਨਹੀਂ ਬਦਲਣਗੇ। ਹਾਲਾਂਕਿ ਜਾਨਸਨ ਨੇ ਆਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਵਿਦਡ੍ਰਾਲ ਐਗਰੀਮੈਂਟ ਦੀ ਥਾਂ ਇਕ ਨਵੇਂ ਸੌਦੇ 'ਤੇ ਜ਼ੋਰ ਦੇਵਾਂਗੇ। ਜਾਨਸਨ ਨੇ ਇਸ ਤੋਂ ਪਹਿਲਾਂ ਜ਼ੋਰ ਦਿੰਦੇ ਹੋਏ ਆਖਿਆ ਹੈ ਕਿ ਬ੍ਰਿਟੇਨ ਯੂਰਪੀ ਯੂਨੀਅਨ ਨੂੰ 31 ਅਕਤੂਬਰ ਨੂੰ ਸੌਦੇ ਦੇ ਨਾਲ ਜਾਂ ਬਿਨਾਂ ਸੌਦੇ ਦੇ ਛੱਡ ਦੇਵੇਗਾ।


author

Khushdeep Jassi

Content Editor

Related News