ਵਿਗਿਆਨੀਆਂ ਦਾ ਦਾਅਵਾ, ਦੁਨੀਆ ਤੋਂ ਪਲਾਸਟਿਕ ਕਚਰੇ ਨੂੰ ਖ਼ਤਮ ਕਰੇਗਾ ਇਹ ''ਮਸ਼ਰੂਮ''

Sunday, Apr 18, 2021 - 06:06 PM (IST)

ਵਾਸ਼ਿੰਗਟਨ (ਬਿਊਰੋ): ਧਰਤੀ 'ਤੇ 1950 ਦੇ ਬਾਅਦ ਤੋਂ ਹੁਣ ਤੱਕ ਇਨਸਾਨਾਂ ਨੇ 9 ਬਿਲੀਅਨ ਟਨ ਮਤਲਬ 816 ਕਰੋੜ ਕਿਲੋਗ੍ਰਾਮ ਪਲਾਸਟਿਕ ਬਣਾਇਆ ਹੈ। ਇਸ ਵਿਚੋਂ ਸਿਰਫ 9 ਫੀਸਦੀ ਹੀ ਰੀਸਾਈਕਲ ਕੀਤਾ ਗਿਆ। ਜਦਕਿ 12 ਫੀਸਦੀ ਸੜ ਕੇ ਸਵਾਹ ਬਣ ਗਿਆ ਪਰ ਬਚਿਆ ਹੋਇਆ 79 ਫੀਸਦੀ ਪਲਾਸਟਿਕ ਨਾ ਤਾਂ ਸੜਿਆ ਅਤੇ ਨਾ ਹੀ ਰੀਸਾਈਕਲ ਹੋ ਸਕਿਆ। ਕੁਦਰਤ ਲਈ ਇਹ ਪਲਾਸਟਿਕ ਕਚਰਾ ਖਤਰਾ ਬਣਦਾ ਜਾ ਰਿਹਾ ਹੈ। ਹੁਣ ਵਿਗਿਆਨੀਆਂ ਨੇ ਅਜਿਹਾ ਮਸ਼ਰੂਮ ਖੋਜਿਆ ਹੈ ਜੋ ਪਲਾਸਟਿਕ ਖਾਂਧਾ ਹੈ। ਇਹ ਪਲਾਸਟਿਕ ਖਾ ਕੇ ਜੈਵਿਕ ਪਦਾਰਥ ਬਣਾਉਂਦਾ ਹੈ ਮਤਲਬ ਭਵਿੱਖ ਵਿਚ ਪਲਾਸਟਿਕ ਦੇ ਕਚਰੇ ਤੋਂ ਛੁਟਕਾਰਾ ਮਿਲਣ ਦੀ ਆਸ ਹੈ।

ਇਸ ਮਸ਼ਰੂਮ ਦਾ ਨਾਮ ਪੇਸਟਾਲੋਟਿਓਪਸਿਸ ਮਾਈਕ੍ਰੋਸਪੋਰਾ (Pestalotiopsis microspora) ਹੈ। ਇਹ ਮਸ਼ਰੂਮ ਪਲਾਸਟਿਕ ਬਣਾਉਣ ਵਾਲੇ ਪਦਾਰਥ ਪੌਲੀਯੂਰੀਥੇਨ (Polyurethane) ਨੂੰ ਖਾ ਕੇ ਜੈਵਿਕ ਪਦਾਰਥ ਵਿਚ ਬਦਲ ਦਿੰਦਾ ਹੈ। ਉਹ ਵੀ ਕੁਦਰਤੀ ਢੰਗ ਨਾਲ ਮਤਲਬ ਭਵਿੱਖ ਵਿਚ ਪਲਾਸਟਿਕ ਦੇ ਕਚਰੇ ਤੋਂ ਛੁਟਕਾਰਾ ਪਾਉਣ ਲਈ ਇਸ ਮਸ਼ਰੂਮ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾ ਸਕਦੀ ਹੈ।ਵਾਤਾਵਰਨ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਇਸ ਮਸ਼ਰੂਮ ਨੂੰ ਪਲਾਸਟਿਕ ਦੇ ਕਚਰੇ 'ਤੇ ਪੈਦਾ ਕੀਤਾ ਜਾਵੇ ਤਾਂ ਕੁਝ ਹੀ ਸਮੇਂ ਵਿਚ ਉੱਥੇ ਬਹੁਤ ਸਾਰਾ ਜੈਵਿਕ ਪਦਾਰਥ ਜਮਾਂ ਹੋ ਜਾਵੇਗਾ, ਜਿਸ ਦੀ ਵਰਤੋਂ ਖਾਦ ਦੇ ਤੌਰ 'ਤੇ ਕੀਤੀ ਜਾ ਸਕਦੀ ਹੈ। ਕਿਉਂਕਿ ਇਹ ਮਸ਼ਰੂਮ ਇਕ ਕੁਦਰਤੀ ਕੰਪੋਸਟ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਸਾਡੀ ਧਰਤੀ ਦੀ ਸਫਾਈ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

PunjabKesari

ਜਾਣੋ ਮਸ਼ਰੂਮ ਦੇ ਬਾਰੇ ਵਿਚ
ਮਸ਼ਰੂਮ ਵਿਚ ਇਕ ਖਾਸ ਤਰ੍ਹਾਂ ਦੀ ਫੰਗਸ (Fungi) ਹੁੰਦੀ ਹੈ ਜੋ ਜ਼ਮੀਨ ਅੰਦਰੋਂ ਜਾਂ ਰੁੱਖਾਂ ਦੇ blisters ਤੋਂ ਪੈਦਾ ਹੁੰਦਾ ਹੈ। ਇਹ ਆਮਤੌਰ 'ਤੇ ਮ੍ਰਿਤਕ ਪੌਦਿਆਂ ਅਤੇ ਰੁੱਖਾਂ ਨੂੰ ਕੰਪੋਸਟ ਬਣਾਉਣ ਦਾ ਕੰਮ ਕਰਦੇ ਹਨ। ਮਸ਼ਰੂਮ ਦੀ ਖਾਸੀਅਤ ਹੈ ਕਿ ਇਹ ਉਸਾਰੀ ਸਮੱਗਰੀ ਤੋਂ ਲੈ ਕੇ ਬਾਇਓਫਿਊਲ ਤੱਕ ਵਿਚ ਵਰਤਿਆ ਜਾਂਦਾ ਹੈ। ਇਸ ਲਈ ਸਾਲਾਂ ਤੋਂ ਵਿਗਿਆਨੀ ਮਸ਼ਰੂਮ 'ਤੇ ਅਧਿਐਨ ਕਰ ਰਹੇ ਹਨ। ਧਰਤੀ 'ਤੇ 20 ਤੋਂ 40 ਲੱਖ ਦੇ ਵਿਚਕਾਰ ਫੰਗਸ ਦੀਆਂ ਪ੍ਰਜਾਤੀਆਂ ਮੌਜੂਦ ਹਨ। ਇਸ ਲਈ ਭਵਿੱਖ ਵਿਚ ਇਹਨਾਂ ਦੀ ਮਦਦ ਨਾਲ ਵਾਤਾਵਰਨ ਸੁਰੱਖਿਆ ਨੂੰ ਲੈਕੇ ਕਈ ਸੰਭਾਵਨਾਵਾਂ ਹਨ। 

ਯੇਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਅਜਿਹਾ ਦੁਰਲੱਭ ਮਸ਼ਰੂਮ ਲੱਭਿਆ ਹੈ ਜੋ ਪਲਾਸਟਿਕ 'ਤੇ ਉੱਗ ਸਕਦਾ ਹੈ। ਉਂਝ ਇਹ ਮਸ਼ਰੂਮ ਫਿਲਹਾਲ ਸਿਰਫ ਇਕਵਾਡੋਰ ਦੇ ਐਮਾਜ਼ਾਨ ਦੇ ਜੰਗਲਾਂ ਵਿਚ ਮਿਲਦਾ ਹੈ। ਪੇਲ ਯੂਨੀਵਰਸਿਟੀ ਦੇ ਵਿਗਿਆਨੀ ਮੁਤਾਬਕ ਇਹ ਭੂਰੇ ਰੰਗ ਦਾ ਮਸ਼ਰੂਮ ਅਜਿਹੇ ਵਾਤਾਵਰਨ ਵਿਚ ਵੀ ਰਹਿ ਸਕਦਾ ਹੈ ਜਿੱਥੇ ਆਕਸੀਜਨ ਘੱਟ ਹੋਵੇ ਜਾਂ ਨਾ ਹੋਵੇ। ਕਿਉਂਕਿ ਇਹ ਪਲਾਸਟਿਕ ਵਿਚ ਮੌਜੂਦ ਪੌਲੀਯੂਰੀਥੇਨ (Polyurethane) ਨੂੰ ਖਾ ਕੇ ਉਸ ਨੂੰ ਜੈਵਿਕ ਪਦਾਰਥ ਵਿਚ ਬਦਲ ਦਿੰਦਾ ਹੈ। ਮਤਲਬ ਇਸ ਨੂੰ ਲੋੜੀਂਦੀ ਆਕਸੀਜਨ ਗੈਸ ਜੈਵਿਕ ਪਦਾਰਥ ਜ਼ਰੀਏ ਮਿਲ ਜਾਂਦੀ ਹੈ।

ਪੇਸਟਾਲੋਟਿਓਪਸਿਸ ਮਾਈਕ੍ਰੋਸਪੋਰਾ(Pestalotiopsis microspora) ਸਿਰਫ ਦੋ ਹਫ਼ਤੇ ਵਿਚ ਪਲਾਸਟਿਕ ਨੂੰ ਜੈਵਿਕ ਪਦਾਰਥ ਵਿਚ ਬਦਲਣ ਦੀ ਸਮਰੱਥਾ ਰੱਖਦਾ ਹੈ। ਇਹ ਪਲਾਸਟਿਕ ਨੂੰ ਬਲੈਡ ਮੋਲਡ ਵਿਚ ਬਦਲਣ ਵਾਲੇ ਦੂਜੇ ਮਸ਼ਰੂਮ ਐਸਪਰਜਿਲਸ ਨਾਈਜਰ (Aspergillus Niger) ਦੀ ਤੁਲਨਾ ਵਿਚ ਕਾਫੀ ਤੇਜ਼ ਹੈ। ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਨੀਦਰਲੈਂਡ ਦੀ ਯੂਟ੍ਰੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਦੋ ਮਸ਼ਰੂਮ ਤੋਂ ਪਲਾਸਟਿਕ ਨੂੰ ਗਲਾ ਕੇ ਇਨਸਾਨਾਂ ਦੇ ਖਾਣ ਲਾਇਕ ਖਾਧ ਪਦਾਰਥ ਵਿਚ ਬਦਲਿਆ ਸੀ। ਮਜ਼ੇਦਾਰ ਗੱਲ ਇਹ ਹੈ ਕਿ ਤੁਸੀਂ ਪਲਾਸਟਿਕ ਖਾਣ ਵਾਲੇ ਮਸ਼ਰੂਮ ਪੇਸਟਾਲੋਟਿਓਪਸਿਸ ਮਾਈਕ੍ਰੋਸਪੋਰਾ (Pestalotiopsis microspora) ਨੂੰ ਖਾ ਸਕਦੇ ਹੋ। 

PunjabKesari

ਯੂਟ੍ਰੇਟ ਯੂਨੀਵਰਸਿਟੀ ਦੇ ਖੋਜੀ ਕੈਥਰੀਨਾ ਉਂਗਰ ਨੇ ਕਿਹਾ ਕਿ ਹੁਣ ਵੀ ਕਈ ਅਜਿਹੇ ਮਸ਼ਰੂਮ ਹਨ ਜੋ ਪਲਾਸਟਿਕ ਨੂੰ ਨਸ਼ਟ ਕਰ ਸਕਦੇ ਹਨ। ਤੁਸੀਂ ਉਹਨਾਂ ਨੂੰ ਖਾ ਵੀ ਸਕਦੇ ਹੋ। ਅਜਿਹੇ ਮਸ਼ਰੂਮ ਨੂੰ ਖਾਂਦੇ ਸਮੇਂ ਜਾਂ ਪਕਾਉਂਦੇ ਸਮੇਂ ਐਨੀਸ ਜਾਂ ਲਿਕਵੋਰਾਇਸ ਦੀ ਖੁਸ਼ਬੋ ਆਉਂਦੀ ਹੈ। ਨੀਦਰਲੈਂਡ ਦੇ ਵਿਗਿਆਨੀਆਂ ਨੇ ਪਲੂਰੋਟਸ ਆਸਟ੍ਰੀਟਸ (Pleurotus Ostreatus) ਜਿਸ ਨੂੰ ਓਇਸਟਰ ਮਸ਼ਰੂਮ ਵੀ ਕਹਿੰਦੇ ਹਨ ਅਤੇ ਸਿਜ਼ੋਫਾਈਲਮ ਕਮਿਊਨ (Schizophyllum Commune) ਜਿਸ ਨੂੰ ਸਪਿਲਟ ਗਿਲ ਮਸ਼ਰੂਮ ਵੀ ਕਹਿੰਦੇ ਹਨ, ਨੂੰ ਮਿਲਾ ਕੇ ਇਕ ਮਸ਼ਰੂਮ ਬਣਾਇਆ ਸੀ। ਇਹ ਮਸ਼ਰੂਮ ਪਲਾਸਟਿਕ ਨੂੰ ਗਲਾ ਕੇ ਇਨਸਾਨਾਂ ਦੇ ਖਾਣ ਲਾਇਕ ਪਦਾਰਥ ਵਿਚ ਬਦਲ ਦਿੰਦਾ ਹੈ ਪਰ ਇਹ ਸਾਰੇ ਪ੍ਰਯੋਗ ਲੈਬ ਵਿਚ ਕੀਤੇ ਗਏ ਸਨ ਜਦਕਿ ਪੇਸਟਾਲੋਟਿਓਪਸਿਸ ਮਾਈਕ੍ਰੋਸਪੋਰਾ (Pestalotiopsis microspora) ਪਲਾਸਟਿਕ ਨੂੰ ਕੁਦਰਤੀ ਢੰਗ ਨਾਲ ਗਲਾ ਦਿੰਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਤਾਇਵਾਨ 'ਤੇ ਚੀਨ ਦੇ ਹਮਲੇ ਦਾ ਖਤਰਾ, ਆਸਟ੍ਰੇਲੀਆਈ ਸੈਨਾ ਨੇ ਸ਼ੁਰੂ ਕੀਤੀ ਯੁੱਧ ਦੀ ਤਿਆਰੀ

ਸਾਲ 2017 ਵਿਚ ਵਿਗਿਆਨੀਆਂ ਦੀ ਇਕ ਟੀਮ ਨੇ ਪਾਕਿਸਤਾਨ ਦੇ ਜਨਰਲ ਸਿਟੀਵੇਸਟ ਡਿਸਪੋਜਲ ਸਾਈਟ ਵਿਚ ਪਲਾਸਟਿਕ ਦੇ ਕਚਰੇ 'ਤੇ ਉੱਗੇ ਹੋਏ ਇਕ ਮਸ਼ਰੂਮ ਨੂੰ ਦੇਖਿਆ ਸੀ ਇਸ ਦਾ ਨਾਮ ਐਸਪਰਜਿਲਸ ਟਿਊਬਿਨਜੇਨਸਿਸ (Aspergillus tubingensis) ਹੈ। ਇਹ ਮਸ਼ਰੂਮ ਵੀ ਦੋ ਮਹੀਨੇ ਵਿਚ ਪਲਾਸਟਿਕ ਦੇ ਵੱਡੇ ਟੁੱਕੜਿਆਂ ਨੂੰ ਤੋੜ ਕੇ ਛੋਟੇ-ਛੋਟੇ ਹਿੱਸਿਆਂ ਵਿਚ ਵੰਡ ਦਿੰਦਾ ਹੈ। ਹੁਣ ਸਵਾਲ ਇਹ ਬਣਦਾ ਹੈ ਕਿ ਆਖਿਰਕਾਰ ਮਸ਼ਰੂਮ ਪਲਾਸਟਿਕ ਨੂੰ ਖਾਂਦੇ ਕਿਵੇਂ ਹਨ। ਮਸ਼ਰੂਮ ਆਮਤੌਰ 'ਤੇ ਮਾਈਕ੍ਰੋਰੇਮੇਡੀਏਸ਼ਨ (Mycoremediation) ਨਾਮ ਦਾ ਐਂਜਾਈਮ ਕੱਢਦੇ ਹਨ। ਇਹ ਐਂਜਾਈਮ ਕੁਦਰਤੀ ਅਤੇ ਗੈਰ ਕੁਦਰਤੀ ਕਚਰੇ ਨੂੰ ਨਸ਼ਟ ਕਰ ਦਿੰਦਾ ਹੈ। ਇਹ ਇਕ ਤਰੀਕੇ ਦੀ ਕੁਦਰਤੀ ਪ੍ਰਕਿਰਿਆ ਹੈ ਜੋ ਸੰਤੁਲਨ ਬਣਾਉਣ ਦਾ ਕੰਮ ਕਰਦੀ ਹੈ। ਮਾਈਕ੍ਰੋਰਮੇਡੀਏਸ਼ਨ ਦੀ ਪ੍ਰਕਿਰਿਆ ਸਿਰਫ ਫੰਗਸ ਹੀ ਕਰਦੇ ਹਨ। ਇਸ ਨੂੰ ਕੋਈ ਬੈਕਟੀਰੀਆ ਵੀ ਨਹੀਂ ਕਰ ਸਕਦਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News