ਉਡਾਣ ਭਰਨ ਵੇਲੇ ਜਹਾਜ਼ ਦੀ ਟਰੱਕ ਨਾਲ ਟੱਕਰ ਮਗਰੋਂ ਮਚੇ ਅੱਗ ਦੇ ਭਾਂਬੜ, 102 ਯਾਤਰੀ ਸਨ ਸਵਾਰ
Saturday, Nov 19, 2022 - 06:18 PM (IST)
 
            
            ਲੀਮਾ (ਭਾਸ਼ਾ)- ਪੇਰੂ ਦੇ ਲੀਮਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰ ਰਿਹਾ ਲੇਟੈਮ ਏਅਰਲਾਈਨਜ਼ ਦਾ ਜਹਾਜ਼ ਸ਼ੁੱਕਰਵਾਰ ਨੂੰ ਰਨਵੇਅ ਉੱਤੇ ਇੱਕ ਫਾਇਰ ਬ੍ਰਿਗੇਡ ਦੇ ਟਰੱਕ ਨਾਲ ਟਕਰਾ ਗਿਆ ਅਤੇ ਉਸ ਵਿਚ ਅੱਗ ਲੱਗ ਗਈ। ਜਹਾਜ਼ ਅਤੇ ਟਰੱਕ ਵਿਚਾਲੇ ਹੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਦੇ ਪਰਖੱਚੇ ਉੱਡ ਗਏ ਅਤੇ ਨਾਲ ਹੀ ਜਹਾਜ਼ ਦਾ ਵੀ ਨੁਕਸਾਨ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਯਾਤਰੀ ਅਤੇ ਚਾਲਕ ਦਲ ਸਾਰੇ ਸੁਰੱਖਿਅਤ ਹਨ, ਪਰ ਟਰੱਕ ਵਿੱਚ ਸਵਾਰ 2 ਫਾਇਰਫਾਈਟਰ ਮਾਰੇ ਗਏ।
ਇਹ ਵੀ ਪੜ੍ਹੋ: ਪਾਕਿ ਦੇ ਕਰਾਚੀ 'ਚ 7 ਸਾਲਾ ਬੱਚੀ ਨਾਲ ਦਰਿੰਦਗੀ, ਪਹਿਲਾਂ ਕੀਤਾ ਜਬਰ ਜ਼ਿਨਾਹ ਫਿਰ ਦਿੱਤੀ ਬੇਦਰਦ ਮੌਤ
ਲੀਮਾ ਏਅਰਪੋਰਟ ਪਾਰਟਨਰਜ਼, Jorge Chávez airport ਦਾ ਸੰਚਾਲਨ ਕਰਨ ਵਾਲੀ ਕੰਪਨੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਏਅਰਪੋਰਟ 'ਤੇ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਏਅਰਬੱਸ A320neo ਵਿੱਚ 102 ਯਾਤਰੀ ਅਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ। ਕੰਪਨੀ ਨੇ ਕਿਹਾ, "ਸਾਡੀਆਂ ਟੀਮਾਂ ਸਾਰੇ ਯਾਤਰੀਆਂ ਨੂੰ ਲੋੜੀਂਦੀ ਦੇਖਭਾਲ ਪ੍ਰਦਾਨ ਕਰ ਰਹੀਆਂ ਹਨ।" ਫਾਇਰ ਡਿਪਾਰਟਮੈਂਟ ਦੇ ਜਨਰਲ ਕਮਾਂਡਰ ਲੁਈਸ ਪੋਂਸ ਲਾ ਜਾਰਾ ਨੇ ਕਿਹਾ ਕਿ ਦੋ ਫਾਇਰਫਾਈਟਰਾਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ।
ਰਾਸ਼ਟਰਪਤੀ ਪੇਡਰੋ ਕਾਸਟੀਲੋ ਨੇ ਇੱਕ ਟਵੀਟ ਵਿੱਚ ਅੱਗ ਫਾਇਰ ਫਾਈਟਰਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਫਲਾਈਟ LA2213 ਲੀਮਾ ਦੇ ਮੁੱਖ ਹਵਾਈ ਅੱਡੇ ਤੋਂ ਪੇਰੂ ਦੇ ਸ਼ਹਿਰ ਜੂਲੀਆਕਾ ਦੇ ਰਸਤੇ 'ਤੇ ਉਡਾਣ ਭਰ ਰਹੀ ਸੀ। ਸੋਸ਼ਲ ਮੀਡੀਆ 'ਤੇ ਵੀਡੀਓਜ਼ 'ਚ ਰਨਵੇ 'ਤੇ ਇਕ ਵੱਡੇ ਜਹਾਜ਼ ਤੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ਕਮਾਲ ਦੀ ਇੰਜੀਨੀਅਰਿੰਗ : ਕੈਂਸਰ ਕਾਰਨ ਗੁਆਈ ਇਕ ਅੱਖ ਤਾਂ ਉਸ ਦੀ ਜਗ੍ਹਾ ਲਗਾ ਲਈ 'ਫਲੈਸ਼ ਲਾਈਟ'

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            